← ਪਿਛੇ ਪਰਤੋ
ਸੁਜਾਨਪੁਰ ਦੀਆਂ ਸੜਕਾਂ ਤਾਂ ਬਣਾ ਨਹੀਂ ਸਕੇ ਗੱਲਾਂ ਪੀਜੀਆਈ ਦੀਆਂ ਕਰਦੇ ਨੇ : ਮਹਾਜ਼ਨ ਕਿਸ਼ਨ ਚੰਦਰ ਪਠਾਨਕੋਟ : ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਗੁਰਦਾਸਪੁਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਦਿਨੇਸ਼ ਸਿੰਘ ਬੱਬੂ ਵੱਲੋਂ ਵਿਧਾਨ ਸਭਾ ਹਲਕੇ ਸੁਜਾਨਪੁਰ ਦੇ ਮੁਹੱਲਾ ਪ੍ਰੇਮ ਨਗਰ ਵਿਚ ਦਿਤੇ ਗਏ ਇਕ ਚੁਣਾਵੀ ਮੀਟਿੰਗ ਦੇ ਸੰਬੰਧ ਵਿੱਚ ਇਕ ਨੁੱਕਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਮੈਂਬਰ ਪਾਰਲੀਮੈਂਟ ਬੱਨਣ ਤੋਂ ਬਾਅਦ ਉਹ ਹਲਕੇ ਵਿਚ ਪੀ ਜੀ ਆਈ ਦਾ ਸੈਂਟਰ ਅਤੇ ਇੰਡਸਟਰੀ ਨੂੰ ਬੜਾਵਾ ਦੇਣ ਦੀ ਗੱਲ ਕੀਤੀ ਹੈ ਜਿਸ ਨਾਲ ਬੇਰੁਜ਼ਗਾਰ ਬੱਚਿਆਂ ਨੂੰ ਵੱਡੀ ਪੱਧਰ ਤੇ ਰੁਜ਼ਗਾਰ ਮਿਲ ਸੱਕੇ ਉਹਨਾਂ ਦੇ ਇਸ ਬਿਆਨ ਤੇ ਤੰਜ ਕਸਦੇ ਹੋਏ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਦਿਨੇਸ ਸਿੰਘ ਬੱਬੂ ਜੀ ਤੁਸੀ ਲਗਾਤਾਰ ਤਿੰਨ ਵਾਰ ਹਲਕਾ ਸੁਜਾਨਪੁਰ ਦੇ ਵਿਧਾਇਕ ਰਹੇ ਹੋ ਤੁਸੀ ਹਲਕਾ ਸੁਜਾਨਪੁਰ ਦੀਆਂ ਮੁਢਲੀਆਂ ਜ਼ਰੂਰਤਾਂ ਤਾਂ ਲੋਕਾਂ ਨੂੰ ਮੁਹੱਇਆ ਕਰਵਾ ਨਹੀਂ ਸੱਕੇ ਜਿਸ ਵਿਚ ਹਲਕਾ ਸੁਜਾਨਪੁਰ ਦੀਆਂ ਸੜਕਾਂ ਖਾਸ ਕਰਕੇ ਧਾਰ ਬਲਾਕ ਦੀਆਂ ਸੜਕਾਂ ਤੇ ਸਿਹਤ ਸੇਵਾਵਾਂ, ਸਿੱਖਿਆ ਤੇ ਪੀਣ ਵਾਲਾ ਸਾਫ਼ ਪਾਣੀ ਲੋਕਾਂ ਨੂੰ ਦੇਣ ਵਿੱਚ ਬੁਰੀ ਤਰਾਂ ਨਾਕਾਮ ਰਹੇ ਹੋ ਤੇ ਹੁਣ ਵੱਡੀਆਂ ਵੱਡੀਆਂ ਗੱਲਾਂ ਕਰਕੇ ਪੀ ਜੀ ਆਈ ਦਾ ਸੈਂਟਰ ਤੇ ਇੰਡਸਟਰੀ ਲਿਆਉਣ ਦੇ ਦਾਅਵੇ ਸੁਜਾਨਪੁਰ ਦੇ ਸੂਝਵਾਨ ਵੋਟਰਾਂ ਨਾਲ ਕਰ ਰਹੇ ਹੋ ਹਲਕਾ ਸੁਜਾਨਪੁਰ ਦੇ ਲੋਕ ਹੁਣ ਤੁਹਾਡੀਆਂ ਫੋਕੇ ਫੈਂਟਰ ਬਾਜ਼ੀਆਂ ਛੱਡਣ ਵਾਲੇ ਝਾਂਸੇ ਵਿੱਚ ਨਹੀਂ ਆਉਣਗੇ ਤੁਸੀ ਲਗਾਤਾਰ 15 ਸਾਲ ਵਿਧਾਇਕ ਹੋਣ ਦੇ ਨਾਤੇ ਹਲਕਾ ਸੁਜਾਨਪੁਰ ਦੀ ਬਿਹਤਰੀ ਲਈ ਪੰਜਾਬ ਵਿਧਾਨ ਸਭਾ ਵਿਚ ਹਲਕੇ ਦੇ ਵਿਕਾਸ ਲਈ ਕਦੇ ਕੋਈ ਪ੍ਰਸ਼ਨ ਨਹੀਂ ਪੁੱਛਿਆ ਜੱਦ ਕਿ ਸੁਜਾਨਪੁਰ ਦੇ ਲੋਕਾਂ ਦੇ ਮਸੀਹਾ ਅਤੇ ਪੰਜਾਬ ਕਾਂਗਰਸ ਦੇ ਧਾਕੜ ਲੀਡਰ ਸਵਰਗਵਾਸੀ ਸ੍ਰੀ ਰਘੂਨਾਥ ਸਹਾਏ ਪੁਰੀ ਜੀ ਦੇ ਹੋਣਹਾਰ ਸਪੁੱਤਰ ਸ੍ਰੀ ਨਰੇਸ਼ ਪੁਰੀ ਹਲਕਾ ਵਿਧਾਇਕ ਸੁਜਾਨਪੁਰ ਹਲਕੇ ਦੇ ਵਿਕਾਸ ਲਈ ਹਮੇਸ਼ਾ ਪੰਜਾਬ ਵਿਧਾਨ ਸਭਾ ਵਿਚ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਸੁਜਾਨਪੁਰ ਹਲਕੇ ਦੇ ਵਿਕਾਸ ਬਾਰੇ ਕਈ ਵਾਰ ਮੁੱਦੇ ਉਠਾ ਚੁੱਕੇ ਹਨ ਸਵਰਗਵਾਸੀ ਸ੍ਰੀ ਰਘੂਨਾਥ ਸਹਾਏ ਪੁਰੀ ਵੱਲੋਂ ਹਲਕੇ ਸੁਜਾਨਪੁਰ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਕਰਕੇ ਸੁਜਾਨਪੁਰ ਹਲਕੇ ਦੇ ਸੂਝਵਾਨ ਲੋਕ ਅੱਜ ਵੀ ਵਿਧਾਇਕ ਸੁਜਾਨਪੁਰ ਸ੍ਰੀ ਨਰੇਸ਼ ਪੁਰੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦੇ ਹਨ ਤੇ ਲੋਕ ਸਭਾ ਚੋਣਾਂ ਵਿੱਚ ਹਲਕਾ ਸੁਜਾਨਪੁਰ ਤੋਂ ਸ੍ਰੀ ਨਰੇਸ਼ ਪੁਰੀ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਮਨ ਬਣਾ ਚੁੱਕੇ ਹਨ
Total Responses : 982