← ਪਿਛੇ ਪਰਤੋ
ਐੱਸ.ਏ.ਐੱਸ.ਨਗਰ 19 ਮਾਰਚ ,2019: ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਭਾਗ ਦੇ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ/ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਅੰਕੜਾ ਪੋਰਟਲ 'ਤੇ ਅਪਲੋਡ ਕਰਨ ਤੇ ਪੈਨਸ਼ਨ ਕੇਸਾਂ ਦੀ ਮਾਨਿਟਰਿੰਗ ਕਰਨ ਲਈ ਈ-ਪੰਜਾਬ ਸਕੂਲ ਪੋਰਟਲ ਉੱਤੇ ਆਨ-ਲਾਈਨ ਸਾਫਟੇਅਰ ਤਿਆਰ ਕੀਤਾ ਗਿਆ ਹੈ| ਇਸ ਸਬੰਧੀ ਸੁਖਜੀਤ ਸਿੰਘ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੇ ਸਮੂਹ ਸਕੂਲ ਮੁਖੀਆਂ ਸੈਕੰਡਰੀ ਤੇ ਹਾਈ ਸਕੂਲ ਅਤੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰਦਿਆਂ ਕਿਹਾ ਹੈ ਕਿ ਸਬੰਧਿਤ ਦਫ਼ਤਰਾਂ ਵਿੱਚ ਪੈਨਸ਼ਨ ਕੇਸਾਂ ਜਾਂ ਪੈਨਸ਼ਨ ਕੇਸਾਂ ਦੀਆਂ ਸ਼ਿਕਾਇਤਾਂ ਦੇ ਅੰਕੜੇ ਦੀ ਜਾਣਕਾਰੀ ਈ-ਪੰਜਾਬ ਸਕੂਲ ਪੋਰਟਲ ਅਧੀਨ ਦਿੱਤੇ ਨਵੇਂ ਲਿੰਕ 'ਪੈਨਸ਼ਨ ਕੇਸ' ਦੀ ਮਦਦ ਨਾਲ ਭਰੀ ਜਾ ਸਕਦੀ ਹੈ| ਇਸ ਸਾਫਟਵੇਅਰ ਵਿੱਚ ਸਮੂਹ ਸਕੂਲ ਅਤੇ ਸਿੱਖਿਆ ਵਿਭਾਗ ਦੇ ਬਾਕੀ ਦਫ਼ਤਰ ਪੈਨਸ਼ਨ ਦੇ ਕੇਸਾਂ ਸਬੰਧੀ ਜਾਣਕਾਰੀ ਹਰ ਮਹੀਨੇ ਦੀ 10 ਤਾਰੀਖ਼ ਤੱਕ ਅਪਡੇਟ ਕਰਨਾ ਯਕੀਨੀ ਬਣਾਉਣਗੇ| ਇਸ ਸਬੰਧੀ ਸੁਖਜੀਤ ਪਾਲ ਸਿੰਘ ਡੀਪੀਆਈ ਸੈਕੰਡਰੀ ਸਿੱਖਿਆ ਨੇ ਸਮੂਹ ਸਕੂਲ ਮੁਖੀਆਂ ਸੈਕੰਡਰੀ ਤੇ ਹਾਈ ਸਕੂਲ ਅਤੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ 31 ਮਾਰਚ ਤੱਕ ਪੈਨਸ਼ਨ ਕੇਸਾਂ ਜਾਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਡਾਟਾ ਅਪਲੋਡ ਕੀਤਾ ਜਾਵੇ| ਉਹਨਾਂ ਅੱਗੇ ਕਿਹਾ ਕਿ ਸੂਚਨਾ ਸਮੇਂ ਸਿਰ ਅਪਲੋਡ ਜਾਂ ਅਪਡੇਟ ਨਾ ਕੀਤੀ ਗਈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਿਤ ਡੀ.ਡੀ.ਓ. ਦੀ ਨਿੱਜੀ ਹੋਵੇਗੀ|
Total Responses : 940