ਵਾਰਡ ਨੰਬਰ 14 ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਮੋਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਸ੍ਰ ਹਰਦਿਆਲ ਸਿਘ ਕੰਬੋਜ਼ ਨਾਲ ਬੀਬੀ ਗੁਰਮੀਤ ਕੋਰ ਕੰਬੋਜ਼ , ਨਰਿੰਦਰ ਸ਼ਾਸ਼ਤਰੀ, ਰਾਕੇਸ਼ ਮਹਿਤਾ ਅਤੇ ਹੋਰ।
ਰਾਜਪੁਰਾ 14 ਮਈ (ਦੀਦਾਰ ਗੁਰਨਾ )ਲੋਕ ਸਭਾ ਚੋਣਾਂ ਦੇ ਸਬੰਧ ਵਿਚ ਉਮੀਦਵਾਰ ਮਹਾਰਾਣੀ ਪਰਨੀਤ ਕੋਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਕਾਂਗਰਸੀ ਆਗੁ ਰਕੇਸ਼ ਮਹਿਤਾ ਦੀ ਅਗਵਾਈ ਹੇਠ ਵਾਰਡ ਨੰਬਰ 14 ਵਿਚ ਸਮਾਗਮ ਕਰਵਾਇਆ ਗਿਆ।ਜਿਸ ਵਿਚ ਵਿਸ਼ੇਸ ਤੋਰ ਤੇ ਹਲਕਾ ਵਿਧਾਇਕ ਹਰਦਿਆਲ ਕੰਬੋਜ਼, ਲੋਕ ਭਲਾਈ ਟਰੱਸਟ ਦੇ ਪ੍ਰਧਾਨ ਜਗਦੀਸ਼ ਜੱਗਾ, ਮੈਂਬਰ ਪੀ ਪੀ ਪੀ ਸੀ ਨਿਰਭੈ ਮਿਲਟੀ, ਵਾਪਾਰ ਮੰਡਲ ਦੇ ਸੀਨੀਅਰ ਵਾਈਸ ਚੇਅਰਮੈਨ ਯਸ਼ਪਾਲ ਸਿੰਧੀ, ਵਾਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਸੋਨੀ ਪਹੁੰਚੇ ।
ਇਸ ਮੋਕੇ ਸੰਬੋਧਨ ਕਰਦਿਆ ਵਿਧਾਇਕ ਕੰਬੋਜ਼ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਨੂੰ ਹਾਲੇ ਦੋ ਸਾਲ ਹੀ ਹੋਏ ਹਨ।ਇਸ ਦੋਰਾਨ ਸਰਕਾਰ ਨੇ ਹਰ ਵਰਗ ਕਿਸਾਨ,ਮਜਦੂਰ,ਮੁਲਾਜਮ ਅਤੇ ਵਪਾਰੀਆਂ ਦੀਆਂ ਝੋਲੀਆਂ ਭਰ ਦਿਤੀਆਂਹਨ।ਉਹਨਾਂਅੱਗੇ ਨੇ ਕਿਹਾ ਕਿ 4700 ਕਰੋੜ ਕਿਸਾਨਾਂ ਦਾ 900 ਕਰੋੜ ਮੁਲਾਜਮਾਂ ਦਾ ਅਤੇ 800ਕਰੋੜ ਮੁਆਫ ਕੀਤਾ ਅਤੇ ਸੋਸਲ ਵੈਲਫੇਅਰ ਦੇ ਰਾਹੀ ਸਰਕਾਰ ਨੇ ਪੈਂਨਸ਼ਨਾਂ ਦਿਤੀਆਂ।ਉਹਨਾਂ ਨੇ ਕਿਹਾ ਕਿ ਨਗਰ ਕੋਸਲ,ਸਿਵਲ ਹਸਪਤਾਲ, ਸੜਕਾਂ ,ਸੀਵਰੇਜ ਸਿਸਟਮ ,ਪੀਣ ਵਾਲੇ ਪਾਣੀ ਸਮੇਤ ਹਰ ਪਾਸੇ ਤਰੱਕੀ ਕੀਤੀ !ਇਸ ਮੋਕੇ ਬਾਰ ਕੌਂਸਲ ਦੇ ਮੈਂਬਰ ਸ੍ਰ.ਬਲਜਿੰਦਰ ਸਿੰਘ ਸੈਣੀ ,ਚੇਅਰਮੈਨ ਇੰਦਰਪਾਲ ਸਿੰਘ ਬੱਗਾ ,ਪਰਮਵੀਰ ਸਿੰਘ ਐਡਵੋਕੇਟ ,ਪ੍ਰਧਾਨ ਸੁੱਚਾ ਸਿੰਘ ਰਾਠੋਰ,ਐਡਵੋਕੇਟ ਅਭਿਨਵ ਉਬਰਾਏ,ਵੇਦ ਲੁਥਰਾ,ਯੋਗੇਸ਼ ਗੋਡਲੀ,ਬਲਦੀ ਪਬੱਲੂ, ਪ੍ਰਮੋਦ ਬੱਬਰ ਅਤੇ ਹੋਰ ਵਾਰਡ ਵਾਸੀ ਹਾਜਰ ਸਨ ।-