ਨਵਾਂ ਸ਼ਹਿਰ 13 ਜੂਨ 2019: ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਡਾਕਟਰਾਂ ਖਿਲਾਫ ਵੱਧ ਰਹੀਆ ਹਿੰਸਾਂ ਦੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਦੇ ਹੋਏ ਫੈਸਲਾ ਕੀਤਾ ਹੈ ਕਿ 14 ਜੂਨ ਨੂੰ ਦੇਸ਼ ਦੇ ਸਾਰੇ ਜਿਲਾ ਹੈਡਕੁਆਟਰਾਂ ਤੇ ਰੋਸ਼ ਧਰਨਾ ਦਿੱਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਰਾਹੀ ਇਕ ਮੋਮਰੈਡਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜ ਕੇ ਡਾਕਟਰਾਂ ਤੇ ਹਸਪਤਾਲਾਂ ਤੇ ਹੋ ਰਹੀਆ ਹਿੰਸਾਂ ਦੀਆਂ ਕਾਰਵਾਈਆਂ ਨੂੰ ਤੁਰੰਤ ਨੱਥ ਪਾਉਣ ਦੇ ਲਈ ਢੁੱਕਵੇ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ | ਉਕਤ ਜਾਣਕਾਰੀ ਦਿੰਦਿਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਆਰਗੇਨਾਜਿੰਗ ਸੈਕਟਰੀ ਡਾ. ਪਰਮਜੀਤ ਮਾਨ , ਜਿਲਾ ਪ੍ਰਧਾਨ ਡਾ. ਸੁਖਇੰਦਰ ਕੌਰ ਨਾਗਰਾ , ਜਿਲਾ ਸਕੱਤਰ ਡਾਕਟਰ ਗੀਤਾਂਜਲੀ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਹਾਲ ਹੀ ਵਿੱਚ ਐਨਆਰਐਸ ਮੈਡੀਕਲ ਕਾਲਜ ਕੋਲਕਾਤਾ ਵਿੱਚ ਹੋਈ ਹਿੰਸਾਂ ਦੀ ਘਿਨੋਣੀ ਘਟਨਾ ਜਿਸ ਵਿੱਚ ਡਾਕਟਰ ਪਰਿਵਾਹਾ ਮੁਖਰਜੀ ਤੇ ਘਾਤਕ ਹਮਲਾ ਕੀਤਾ ਗਿਆ , ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਸਖਤ ਸ਼ਬਦਾਂ ਵਿੱਚ ਨਾ ਸਿਰਫ ਨਿੰਦਾ ਕੀਤੀ ਜਾ ਰਹੀ ਹੈ ਸਗੋਂ ਆਈਐਮਏ ਅਜਿਹੀਆਂ ਘਟਨਾਵਾਂ ਹੋਣ ਤੋਂ ਰੋਕਣ ਲਈ ਕੇਂਦਰੀ ਤੇ ਰਾਜ ਸਰਕਾਰਾਂ ਤੇ ਇਸ ਗੱਲ ਦਾ ਪੂਰਾ ਦਬਾਅ ਵੀ ਬਣਾ ਰਹੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਸਖਤ ਕਾਨੂੰਨ ਬਣਾਏ ਜਾਣ ਤਾਂ ਜੋ ਡਾਕਟਰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਬੇਖੋਫ ਹੋ ਕੇ ਨਿਭਾ ਸਕਣ | ਉਨਾ ਦੱਸਿਆ ਕਿ ਆਈਐਮਏ ਦੇ ਰਾਸ਼ਟਰੀ ਪ੍ਰਧਾਨ ਡਾ. ਸਾਤਨੂੰ ਸੇਨ , ਆਈਐਮਏ ਦੇ ਰਾਸ਼ਟਰੀ ਪ੍ਰਧਾਨ (ਮਨੋਨੀਤ) , ਡਾਕਟਰ ਰਾਜਨ ਸ਼ਰਮਾ , ਸੈਕਟਰੀ ਜਨਰਲ ਡਾ.ਆਰ.ਵੀ ਆਸੋਕਨ ਇਸ ਆਦੇਸ਼ ਨੂੰ ਲੈ ਕੇ ਸਾਰੇ ਮੈਡੀਕਲ ਕਾਲਜਾਂ ਦਾ ਦੌਰਾ ਕਰ ਰਹੇ ਹਨ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਲਗਾਤਾਰ ਸਪੰਰਕ ਵਿੱਚ ਹਨ |
ਉਨ੍ਹਾ ਦੱਸਿਆ ਕਿ ਜਿਲਾ ਆਈਐਮਏ ਵੱਲੋਂ ਇਸ ਰਾਸ਼ਟਰੀ ਰੋਸ਼ ਦਿਵਸ ਦੇ ਮੌਕੇ 14 ਜੂਨ ਨੂੰ ਸਵੇਰ 10 ਵਜੇ ਤੋ 12 ਵਜੇ ਤੱਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ਼ ਧਰਨਾ ਦਿੱਤਾ ਜਾਵੇਗਾ | ਆਈਐਮਏ ਦੇ ਮੈਬਰਾਂ ਵੱਲੋਂ ਕਾਲੇ ਬੇਗ ਲਗਾਏ ਜਾਣਗੇ | ਧਰਨੇ ਦੇ ਉਪਰੰਤ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਸੌਪਿਆ ਜਾਵੇਗਾ | ਇਹ ਮੰਗ ਪੱਤਰ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਈਮੇਲ ਰਾਹੀਂ ਵੀ ਭੇਜਿਆ ਜਾਵੇਗਾ |