ਚੋਧਰੀ ਮਨਸੂਰ ਘਨੋਕੇ
ਕਾਦੀਆਂ 13 ਅਗਸਤ 2019 : ਈਦ ਉਲ ਅਜ਼ਹਾ ਦੇ ਪਵਿਤੱਰ ਮੌਕੇ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਐਸ ਜੀ ਪੀ ਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਨੈਸ਼ਨਲ ਅਵਾਰਡੀ ਮਨੋਹਰ ਲਾਲ ਸ਼ਰਮਾਂ, ਜਗਰੂਪ ਸਿੰਘ ਸੇਖਵਾਂ, ਮਨਮੋਹਨ ਸਿੰਘ ਅੋਬਰਾਏ, ਸੁਖਵਿੰਦਰ ਪਾਲ ਸਿੰਘ ਸੁੱਖ ਭਾਟੀਆ, ਅਕਾਲੀ ਦਲ ਨੇਤਾ ਗਗਨਦੀਪ ਸਿੰਘ ਭਾਟੀਆ, ਐਮ ਸੀ ਵਿਜੇ ਕੁਮਾਰ, ਐਡਵੋਕੇਟ ਦਲਵਿੰਦਰਜੀਤ ਸਿੰਘ ਖਹਿਰਾ, ਸਰਦੂਲ ਸਿੰਘ ਪਟਵਾਰੀ, ਸੰਜੀਵ ਕੁਮਾਰ ਪਟਵਾਰੀ, ਚੌਧਰੀ ਅਬਦੁਲ ਵਾਸੇ, ਸੰਜੀਵ ਕੁਮਾਰ ਡੀ ਐਸ ਪੀ ਕਾਦੀਆਂ ਨੇ ਜਮਾਤੇ ਅਹਿਮਦੀਆ ਦੇ ਮੌਲਾਨਾ ਮੁਹੰਮਦ ਇਨਾਮ ਗ਼ੌਰੀ ਮੁੱਖ ਸਕਤੱਰ ਅਹਿਮਦੀਆ ਜਮਾਤ,ਮੌਲਾਨਾ ਫ਼ਜ਼ਲੁਰ ਰਹਿਮਾਨ ਭਟੀ ਅਤੇ ਚੌਧਰੀ ਅਬਦੁਲ ਵਾਸੇ ਰਾਹੀਂ ਜਮਾਤੇ ਅਹਿਮਦੀਆ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿਤੀ।
ਇਸ ਮੋਕੇ ਤੇ ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲੇ ਮਿਲਕੇ ਵਧਾਈ ਦਿਤੀ। ਅਤੇ ਕਿਹਾ ਕਿ ਜਮਾਤੇ ਅਹਿਮਦੀਆ ਇਕ ਅਮਨ ਪਸੰਦ ਜਮਾਤ ਹੈ। ਅਤੇ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਦੇ ਕੰਮ ਕਰਨ ਲਈ ਅਗੇ ਰਹਿੰਦੀ ਹੈ। ਇਸ ਮੋਕੇ ਤੇ ਸਾਰੀ ਰਾਜਨੀਤਿਕ ਪਾਰਟੀਆਂ ਦੇ ਨੇਤਾਂਵਾ ਨੇ ਸਾਂਝੇ ਰੂਪ ਚ ਅਹਿਮਦੀਆ ਜਮਾਤ ਨਾਲ ਈਦ ਮਨਾਈ।