ਜਗਦੀਸ਼ ਥਿੰਦ
ਫਾਜ਼ਿਲਕਾ, 12 ਫਰਵਰੀ:
ਰੇਲਵੇ ਸਟੇਸ਼ਨ ਦੇ ਨੇੜੇ ਬਣੇ ਅੰਡਰਬਿ੍ਰਜ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੋ ਬਾਅਦ ਆਲੇ ਦੁਆਲੇ ਬਣਨ ਵਾਲੀ ਸੜਕ ਅਤੇ ਸਰਵਿਸ ਰੋਡ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਨੰੂ ਸਮੇਂ ਨਾਲ ਮੁਕੰਮਲ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਪ੍ਰਬੰਧਕੀ ਕੰਪਲੈਕਸ਼ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਸ੍ਰ. ਸੰਧੂ ਨੇ ਸ਼ਹਿਰ ਵਾਸੀਆਂ ਨੰੂ ਅੰਡਰਬਿ੍ਰਜ ਨੇੜੇ ਬਣਨ ਵਾਲੀ ਸੜਕ ਕਾਰਣ ਆ ਰਹੀ ਪਰੇਸ਼ਾਨੀ ਨੰੂ ਗੰਭੀਰਤਾ ਨਾਲ ਲਿਆ ਅਤੇ ਕਾਰਜ ਸਾਧਕ ਅਫ਼ਸਰ ਨੰੂ ਜਲਦੀ ਤੋਂ ਜਲਦੀ ਸੜਕ ਅਤੇ ਸਰਵਿਸ ਰੋਡ ਦਾ ਕੰਮ ਸ਼ੁਰੂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਟੈ੍ਰਫਿਕ ਪੁਲਿਸ ਦੇ ਅਧਿਕਾਰੀਆਂ ਨੰੂ ਅੰਡਰਬਿ੍ਰਜ ਦੇ ਨੇੜੇ ਸਥਿਤ ਬਾਜ਼ਾਰਾਂ ਅਤੇ ਆਲੇ ਦੁਆਲੇ ਸੁਖਾਵੇਂ ਟੈ੍ਰਫਿਕ ਪ੍ਰਬੰਧ ਕਰਨ ਦੀ ਹਦਾਇਤ ਕੀਤੀ, ਤਾਂ ਜੋ ਸ਼ਹਿਰ ਵਾਸੀਆਂ ਨੰੂ ਟੈ੍ਰਫਿਕ ਕਾਰਣ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਸਬੰਧਤ ਵਿਭਾਗਾਂ ਨੰੂ ਨਗਰ ਕੋਸ਼ਲ ਨੰੂ ਐਨ.ਓ.ਸੀ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ, ਤਾਂ ਜੋ ਅੰਡਰਬਿ੍ਰਜ ਦੇ ਨੇੜੇ ਬਣਨ ਵਾਲੀ ਸੜਕ ਦੇ ਕੰਮ ਨੰੂ ਸਮੇਂ ਨਾਲ ਸ਼ੁਰੂ ਕਰਵਾ ਕੇ ਮੁਕੰਮਲ ਕਰਵਾਇਆ ਜਾ ਸਕੇ।
ਸ. ਸੰਧੂ ਕਾਰਜ ਸਾਧਕ ਅਫ਼ਸਰ ਫਾਜ਼ਿਲਕਾ ਨੰੂ ਅੰਡਰਬਿ੍ਰਜ ਦੇ ਨੇੜੇ ਲੱਗੀਆ ਲਾਈਟਾਂ ਨੰੂ ਚਾਲੂ ਹਾਲਤ ’ਚ ਰੱਖਣ ਅਤੇ ਹੋਰ ਲੋੜੀਂਦੀਆਂ ਲਾਈਟਾਂ ਲਗਾਉਣ ਲਈ ਆਦੇਸ਼ ਦਿੱਤੇ, ਤਾਂ ਜੋ ਲੋਕਾਂ ਨੰੂ ਕਿਸੇ ਵੀ ਦਰਪੇਸ਼ ਸਮੱਸਿਆ ਦਾ ਸਾਮ੍ਹਣਾ ਨਾ ਕਰਨਾ ਪਵੇ। ਉਨ੍ਹਾਂ ਪੰਜਾਬ ਮੰਡੀ ਬੋਰਡ ਤੋਂ ਆਏ ਅਧਿਕਾਰੀਆਂ ਤੋਂ ਅੰਡਰਬਿ੍ਰਜ ਦੇ ਨਾਲ ਟਾਇਲਾਂ ਦੀ ਬਣਨ ਵਾਲੀ ਸੜਕ ਦਾ ਜਾਇਜ਼ਾ ਲਿਆ ।
ਇਸ ਮੌਕੇ ਸ੍ਰੀ ਸੁਭਾਸ ਖੱਟਕ ਐਸ.ਡੀ.ਐਮ.ਫਾਜ਼ਿਲਕਾ, ਕਾਰਜ ਸਾਧਕ ਅਫ਼ਸਰ ਰਜ਼ਨੀਸ ਕੁਮਾਰ, ਐਸ.ਡੀ.ਓ ਮੰਡੀ ਬੋਰਡ ਸੁਖਵਿੰਦਰ ਸਿੰਘ, ਡੀ.ਐਸ.ਪੀ. ਜਗਦੀਸ ਕੁਮਾਰ, ਰਾਜੀਵ ਜੁਸੇਜਾ ਐਸ.ਡੀ.ਓ ਬੀ.ਐਸ.ਐਨ.ਐਲ ਐਡਵੋਕੇਟ ਨਰਿੰਦਰ ਕੁਮਾਰ ਮੈਨੀ ਸਮੇਤ ਹੋਰ ਸ਼ਹਿਰ ਨਿਵਾਸੀ ਅਤੇ ਅਧਿਕਾਰੀ ਹਾਜ਼ਰ ਸਨ।