ਗੱਲਬਾਤ ਕਰਦੇ ਹੋਏ ਰਸ਼ਪਿੰਦਰ ਸਿੰਘ ਰਾਜਾ ਅਤੇ ਹੋਰ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 6 ਜੁਲਾਈ : ਜ਼ਿਲਾ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਇੰਜ. ਰਸਪਿੰਦਰ ਸਿੰਘ ਰਾਜਾ ਨੇ ਅੱਜ ਪਿੰਡ ਹਲੋਤਾਲੀ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਂਵਾਂ ਵੀ ਸੁਣੀਆਂ। ਇਸ ਦੌਰਾਨ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਫੀਸਾਂ ਦੇ ਮਾਮਲੇ ਵਿੱਚ ਹਾਈਕੋਰਟ ਦੇ ਆਏ ਫੈਸਲੇ ਵਿੱਚ ਸਰਕਾਰ, ਸਿਖਿਆ ਮੰਤਰੀ ਅਤੇ ਸਰਕਾਰ ਦੇ ਵਕੀਲ ਮਾਪਿਆਂ ਦਾ ਸਹੀ ਪੱਖ ਰੱਖਣ ਵਿੱਚ ਫੇਲ ਸਾਬਤ ਹੋਏ ਹਨ, ਜਿਸ ਕਾਰਨ ਕੇਸ ਹਾਰਨ ਕਰਕੇ ਮਾਪਿਆਂ ਤੇ ਫੀਸਾਂ ਦਾ ਨਜਾਇਜ਼ ਵਾਧੂ ਬੋਝ ਪੈ ਗਿਆ ਹੈ। ਜੇਕਰ ਹਾਈ ਕੋਰਟ ਵਿੱਚ ਬੱਚਿਆਂ ਦੀ ਫੀਸਾਂ ਮੁਆਫੀ ਸਬੰਧੀ ਕੇਸ ਵਿੱਚ ਸਰਕਾਰ ਵਲੋਂ ਸਹੀ ਢੰਗ ਨਾਲ ਕਾਰਵਾਈ ਕੀਤੀ ਹੁੰਦੀ ਤਾਂ ਹਾਈਕੋਰਟ ਦਾ ਫੈਸਲਾ ਮਾਪਿਆਂ ਦੇ ਹੱਕ ਵਿੱਚ ਆਉਣਾ ਸੀ। ਉਹਨਾ ਦੱਸਿਆ ਕਿ ਇਸ ਸਬੰਧੀ ਸੋਮਵਾਰ ਨੂੰ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਪਤਲਾ ਫੂਕ ਕੇ ਰੋਸ ਜ਼ਾਹਿਰ ਕੀਤਾ ਜਾਵੇਗਾ।ਰਸਪਿੰਦਰ ਸਿੰਘ ਰਾਜਾ ਨੇ ਆਮ ਆਦਮੀ ਪਾਰਟੀ ਵੱਲੋਂ ਮੰਗ ਕਰਦਿਆਂ ਕਿਹਾ ਕਿ ਹੁਣ ਇਸ ਸਬੰਧੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਬੱਚਿਆਂ ਦੀਆਂ ਫ਼ੀਸਾਂ ਸਰਕਾਰ ਵੱਲੋਂ ਖੁਦ ਆਪ ਭਰਨੀਆਂ ਚਾਹੀਦੀਆਂ ਹਨ ਅਤੇ ਉਹਨਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ, ਪ੍ਰਾਈਵੇਟ ਸਕੂਲਾਂ ਦੇ ਬਿਜਲੀ ਦੇ ਬਿੱਲ ਅਤੇ ਸਕੂਲਾਂ ਦੀਆਂ ਬੱਸਾਂ ਦੇ ਟੈਕਸ ਵੀ ਮਾਫ ਕਰ ਦੇਣੇ ਚਾਹੀਦੇ ਹਨ ਤਾਂ ਜ਼ੋ ਸਕੂਲਾਂ ਵਾਲੇ ਮਾਪਿਆਂ ਤੇ ਫੀਸਾਂ ਦਾ ਵਾਧੂ ਬੋਝ ਨਾ ਪਾ ਸਕਣ। ਉਹਨਾਂ ਅੱਗੇ ਕਿਹਾ ਕਿ ਕਰੋਨਾ ਦੋਰਾਨ ਸਰਕਾਰ ਆਮ ਲੋਕਾਂ ਦਾ ਹਾਲ ਚਾਲ ਪੁੱਛਣ ਅਤੇ ਉਹਨਾਂ ਨਾਲ ਇਸ ਮੁਸ਼ਕਲ ਘੜੀ ਵਿੱਚ ਖੜਨ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਰਾਏ, ਕਰਨਵੀਰ ਸਿੰਘ ਭੰਗੂ, ਲਾਡੀ ਝਿੰਜਰਾ, ਗੁਰਸੇਵਕ ਸਿੰਘ ਹੈਪੀ, ਰਾਜਾ ਝਿੰਜਰਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।