ਸਤੰਬਰ ਮਹੀਨੇ ਦੇ ਆਖਰ ਚ ਮੌਨਸੂਨ ਮੁੜ ਤੋਂ ਹੋਵੇਗਾ ਐਕਟਿਵ
ਸੰਜੀਵ ਸੂਦ
ਲੁਧਿਆਣਾ, 14 ਸਤੰਬਰ 2020 - ਉੱਤਰ ਭਾਰਤ ਦੇ ਨਾਲ ਪੰਜਾਬ ਚ ਵੀ ਲਗਾਤਾਰ ਸਤੰਬਰ ਮਹੀਨੇ ਦੇ ਪਹਿਲੇ ਦੋ ਹਫਤੇ ਗਰਮੀ ਨਾਲ ਭਰੇ ਰਹੇ ਨੇ ਨਾ ਹੀ ਇਨ੍ਹਾਂ ਦਿਨਾਂ ਦੇ ਵਿਚ ਕਿਸੇ ਤਰ੍ਹਾਂ ਦੀ ਬਾਰਿਸ਼ ਵੇਖਣ ਨੂੰ ਮਿਲੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦੋ ਦਿਨਾਂ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਦਿਨ ਅਤੇ ਰਾਤ ਦੇ ਬਾਰੇ ਦੋਵਾਂ ਚ ਦੋ ਦੋ ਡਿਗਰੀ ਦਾ ਇਜ਼ਾਫਾ ਦਰਜ ਕੀਤਾ ਗਿਆ ਹੈ ਜਿਸ ਕਾਰਨ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਕਿਹਾ ਕਿ ਜੁਲਾਈ ਅਤੇ ਅਗਸਤ ਦੇ ਮਹੀਨੇ ਵਿੱਚ ਔਸਤਨ ਬਾਰਿਸ਼ਾਂ ਹੋਈਆਂ ਨੇ ਪਰ ਜੂਨ ਅਤੇ ਸਤੰਬਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਔਸਤਨ ਨਾਲੋਂ ਫਿਲਹਾਲ ਘੱਟ ਬਾਰਿਸ਼ ਹੁੰਦੀ ਵਿਖਾਈ ਦੇ ਰਹੀ ਹੈ ਉਨ੍ਹਾਂ ਦੱਸਿਆ ਕਿ ਰਾਤ ਅਤੇ ਦਿਨ ਦੇ ਬਾਰੇ ਵਿੱਚ ਵਾਧਾ ਹੋਇਆ ਹੈ ਵਰਤੋਂ ਵੱਧ ਟੈਂਪਰੇਚਰ 35 ਡਿਗਰੀ ਦੇ ਕਰੀਬ ਹੈ ਜਦੋਂ ਕਿ ਘੱਟੋਂ ਘੱਟ ਟੈਂਪਰੇਚਰ ਵੀ 25 ਡਿਗਰੀ ਰਿਕਾਰਡ ਕੀਤਾ ਗਿਆ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿਨ ਅਤੇ ਰਾਤ ਦੋਵੇਂ ਸਮੇਂ ਦੌਰਾਨ ਗਰਮੀ ਜ਼ਿਆਦਾ ਪੈ ਰਹੀ ਹੈ ਉਨ੍ਹਾਂ ਕਿਹਾ ਕਿ ਯੂਮੀ ਡੀ ਟੀ ਵੀ ਵੱਧ ਹੋਣ ਕਰਕੇ ਗਰਮੀ ਦਾ ਅਸਰ ਜ਼ਿਆਦਾ ਦਿਖਾਈ ਦੇ ਰਿਹਾ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਤੰਬਰ ਦੇ ਆਖਿਰ ਮਹੀਨੇ ਚ ਮੌਨਸੂਨ ਮੁੜ ਤੋਂ ਐਕਟਿਵ ਹੋਵੇਗਾ ਅਤੇ ਤੇਜ਼ ਮੀਂਹ ਪੈਣਗੇ ਜਦੋਂ ਕਿ ਫਿਲਹਾਲ ਲੋਕਾਂ ਨੂੰ ਅਜਿਹੀ ਹੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਪਰ ਦੋ ਦਿਨ ਤੋਂ ਬਾਅਦ ਹਲਕੀ ਬਾਰਿਸ਼ ਅਤੇ ਬੱਦਲਵਾਈ ਦੀ ਸੰਭਾਵਨਾ ਹੈ ਜਿਸ ਤੋਂ ਥੋੜ੍ਹੀ ਬਹੁਤ ਰਾਹਤ ਜ਼ਰੂਰ ਮਿਲਣ ਦੀ ਉਮੀਦ ਹੈ।