ਫੋਰਟਿਸ ਦੇ ਡਾਕਟਰਾਂ ਨੇ ਰੋਬੋਟ-ਸਹਾਇਤਾ ਵਾਲੀ ਸਰਜਰੀ ਰਾਹੀਂ ਗੁੰਝਲਦਾਰ ਈਐਨਟੀ ਵਿਕਾਰਾਂ ਤੋਂ ਪੀੜਤ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੱਤੀ
- ਫੋਰਟਿਸ ਮੋਹਾਲੀ ਨੇ ਪੰਜਾਬ ਵਿੱਚ ‘ਬੋਲਾਪਣ-ਮੁਕਤ ਭਾਰਤ’ ਮੁਹਿੰਮ ਸ਼ੁਰੂ ਕੀਤੀ
- ਡਾ. ਅਸ਼ੋਕ ਗੁਪਤਾ ਨੇ ਹੁਣ ਤੱਕ 1006 ਕੌਕਲੀਅਰ ਇਮਪਲਾਂਟ ਸਰਜਰੀਆਂ ਵੀ ਕੀਤੀਆਂ ਹਨ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 29 ਮਾਰਚ, 2024: ਫੋਰਟਿਸ ਹਸਪਤਾਲ, ਮੋਹਾਲੀ ਦੇ ਈਐਨਟੀ ਵਿਭਾਗ ਨੇ ਦੁਨੀਆ ਦੇ ਸਭ ਤੋਂ ਉੱਨਤ ਚੌਥੀ ਪੀੜ੍ਹੀ ਦੇ ਰੋਬੋਟ - ਦਾ ਵਿੰਚੀ ਐਕਸਆਈ ਦੁਆਰਾ ਕੰਨ, ਨੱਕ ਅਤੇ ਗਲੇ (ਈਐਨਟੀ) ਦੀਆਂ ਗੁੰਝਲਦਾਰ ਬਿਮਾਰੀਆਂ ਤੋਂ ਪੀੜਤ ਕਈ ਮਰੀਜ਼ਾਂ ਦਾ ਇਲਾਜ ਕੀਤਾ ਹੈ। ਰੋਬੋਟ-ਸਹਾਇਤਾ ਵਾਲੀ ਸਰਜਰੀ ਨੂੰ ਕੰਨ, ਸਟਰੈਪ ਥਰੋਟ, ਸਾਈਨਿਸਾਈਟਸ ਅਤੇ ਸਲੀਪ ਐਪਨੀਆ ਦੇ ਗੁੰਝਲਦਾਰ ਇੰਨਫੈਕਸ਼ਨਾਂ ਵਿੱਚ ਗੋਲਡ ਸਟੈਂਡਰਡ ਇਲਾਜ ਮੰਨਿਆ ਜਾਂਦਾ ਹੈ।
ਡਾ. ਅਸ਼ੋਕ ਗੁਪਤਾ, ਡਾਇਰੈਕਟਰ, ਈਐਨਟੀ ਅਤੇ ਹੈੱਡ ਐਂਡ ਨੇਕ ਸਰਜਰੀ, ਫੋਰਟਿਸ ਹਸਪਤਾਲ ਮੋਹਾਲੀ ਦੀ ਅਗਵਾਈ ਵਿੱਚ ਈਐਨਟੀ ਵਿਭਾਗ, ਜਿਸ ਨੇ ਹੁਣ ਤੱਕ 1006 ਕੌਕਲੀਅਰ ਇੰਪਲਾਂਟ ਸਰਜਰੀਆਂ ਵੀ ਸਫਲਤਾਪੂਰਵਕ ਕੀਤੀਆਂ ਹਨ, ਨੇ ਪੰਜਾਬ ਵਿੱਚ ਇੱਕ ਬੇਮਿਸਾਲ ‘ਬੋਲਾਪਣ-ਮੁਕਤ ਭਾਰਤ’ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਸਦਾ ਉਦੇਸ਼ ਦੇਸ਼ ਦੇ ਹਰ ਕੋਨੇ ਤੱਕ ਆਪਣੀ ਪਹੁੰਚ ਨੂੰ ਵਧਾਉਣਾ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਟਰਾਈਸਿਟੀ (ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ) ਵਿੱਚ ਬੋਲੇਪਣ ਅਤੇ ਸੁਣਨ ਦੀ ਘਾਟ ਨੂੰ ਦੂਰ ਕਰਨ ਲਈ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਜਾਣਗੇ ਅਤੇ ਪੂਰੇ ਪੰਜਾਬ ਵਿੱਚ ਇਸ ਨੂੰ ਦੁਹਰਾਇਆ ਜਾਵੇਗਾ।
ਡਾ. ਗੁਪਤਾ ਨੇ ਗੁੰਝਲਦਾਰ ਈਐਨਟੀ ਵਿਕਾਰਾਂ ਵਾਲੇ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਕੀਤਾ ਹੈ ਅਤੇ ਉਨ੍ਹਾਂ ਨੂੰ ਇੰਨਫੈਕਸ਼ਨਾਂ ਤੋਂ ਪੂਰੀ ਤਰ੍ਹਾਂ ਠੀਕ ਕੀਤਾ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ, ਇੱਕ 6 ਸਾਲ ਦੀ ਬੱਚੀ ਦੁਵੱਲੇ ਬੋਲੇਪਣ (ਜਮਾਂਦਰੂ ਸੁਣਨ ਸ਼ਕਤੀ ਦੀ ਕਮੀ ਜੋ ਦੋਹਾਂ ਕੰਨਾਂ ਨੂੰ ਪ੍ਰਭਾਵਿਤ ਕਰਦੀ ਹੈ), ਟਿੰਨੀਟਸ (ਕੰਨਾਂ ਵਿੱਚ ਵੱਜਣਾ) ਅਤੇ ਉਸਦੇ ਕੰਨਾਂ ਵਿੱਚੋਂ ਡਿਸਚਾਰਜ ਤੋਂ ਪੀੜਤ ਸੀ। ਮਰੀਜ਼ ਦੇ ਮਾਤਾ-ਪਿਤਾ ਉਸਨੂੰ ਫੋਰਟਿਸ ਮੋਹਾਲੀ ਲੈ ਆਏ, ਜਿੱਥੇ ਡਾ. ਗੁਪਤਾ ਨੇ ਉਸਦੀ ਜਾਂਚ ਕੀਤੀ ਅਤੇ ਕੌਕਲੀਅਰ ਇੰਪਲਾਂਟੇਸ਼ਨ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ।
ਕੋਕਲੀਆ ਸੁਣਨ ਵਿੱਚ ਸ਼ਾਮਿਲ ਅੰਦਰੂਨੀ ਕੰਨ ਦਾ ਹਿੱਸਾ ਹੈ ਅਤੇ ਇਸਦੇ ਸੈੱਲਾਂ ਨੂੰ ਕਿਸੇ ਵੀ ਨੁਕਸਾਨ ਦੇ ਨਤੀਜੇ ਵਜੋਂ ਸੁਣਨ ਸ਼ਕਤੀ ਦਾ ਨੁਕਸਾਨ ਹੋ ਸਕਦਾ ਹੈ। ਕੌਕਲੀਅਰ ਇੰਪਲਾਂਟੇਸ਼ਨ ਦੁਨੀਆ ਦੀ ਇੱਕੋ ਇੱਕ ਤਕਨੀਕ ਹੈ ਜੋ ਸੁਣਨ ਅਤੇ ਬੋਲਣ ਅਤੇ ਭਾਸ਼ਾ ਦੇ ਵਿਕਾਸ ਨੂੰ ਬਹਾਲ ਕਰਨ ਵਿੱਚ ਮਦਦ ਕਰਦੀ ਹੈ।
ਡਾ. ਗੁਪਤਾ ਨੇ ਨੌਜਵਾਨ ਮਰੀਜ਼ ਤੇ ਕੌਕਲੀਅਰ ਇੰਪਲਾਂਟੇਸ਼ਨ ਕੀਤਾ, ਜਿੱਥੇ ਇੱਕ ਇਲੈਕਟਰੌਨਿਕ ਯੰਤਰ ਕੰਨ (ਕੋਕਲੀਆ) ਦੇ ਅੰਦਰ ਲਗਾਇਆ ਜਾਂਦਾ ਹੈ ਅਤੇ ਇੱਕ ਉਪਕਰਣ (ਪ੍ਰੋਸੈਸਰ) ਬਾਹਰ ਰੱਖਿਆ ਜਾਂਦਾ ਹੈ। ਇੱਕ ਕੌਕਲੀਅਰ ਇਮਪਲਾਂਟ ਆਡੀਟੋਰੀ ਨਰਵ ਨੂੰ ਉਤੇਜਿਤ ਕਰਦਾ ਹੈ ਅਤੇ ਮਰੀਜ਼ ਨੂੰ ਆਵਾਜ਼ ਅਤੇ ਬੋਲਣ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਮਰੀਜ਼ ਨੂੰ ਸਰਜਰੀ ਤੋਂ ਸਿਰਫ਼ ਦੋ ਦਿਨ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹ ਵਧੀਆ ਢੰਗ ਨਾਲ ਸੁਣਨ ਅਤੇ ਆਵਾਜ਼ਾਂ ਨੂੰ ਸਮਝਣ ਦੇ ਯੋਗ ਹੋ ਗਿਆ ਹੈ।
ਇੱਕ ਹੋਰ ਮਾਮਲੇ ਵਿੱਚ, ਮਰੀਜ਼ ਸੰਨੀ ਗੋਇਲ, ਉਮਰ 28 ਸਾਲ, ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਸਾਹ ਲੈਣ ਵਿੱਚ ਤਕਲੀਫ ਅਤੇ ਬਹੁਤ ਜ਼ਿਆਦਾ ਸੁਸਤੀ ਨਾਲ ਆਇਆ ਸੀ। ਡਾ. ਗੁਪਤਾ ਨੇ ਮਰੀਜ਼ ਦੀ ਜਾਂਚ ਕੀਤੀ ਅਤੇ ਡਾਕਟਰੀ ਤੌਰ ’ਤੇ ਖੁਲਾਸਾ ਹੋਇਆ ਕਿ ਉਹ ਔਬਸਟਰਕਟਿਵ ਸਲੀਪ ਐਪਨੀਆ (ਓਬੀਐਸ) ਤੋਂ ਪੀੜਤ ਸੀ - ਇੱਕ ਨੀਂਦ ਵਿਕਾਰ ਜਿਸ ਵਿੱਚ ਨੀਂਦ ਦੌਰਾਨ ਥੋੜ੍ਹੇ ਸਮੇਂ ਲਈ ਸਾਹ ਲੈਣਾ ਅਣਇੱਛਤ ਤੌਰ ’ਤੇ ਰੁਕ ਜਾਂਦਾ ਹੈ ਅਤੇ ਫਿਰ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਇਹ ਸਥਿਤੀ ਉਦੋਂ ਵਾਪਰਦੀ ਹੈ ਜਦੋਂ ਗਲੇ ਦੇ ਉੱਪਰਲੇ ਹਿੱਸੇ ਦੀਆਂ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਹਨ ਅਤੇ ਸਾਹ ਨਾਲੀ ਨੂੰ ਰੋਕ ਦਿੰਦੀਆਂ ਹਨ। ਇਸ ਕਾਰਨ ਮਰੀਜ਼ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਅਤੇ ਨੀਂਦ ਦਾ ਚੱਕਰ ਵੀ ਵਿਗੜ ਜਾਂਦਾ ਹੈ।
ਡਾ. ਗੁਪਤਾ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਅਤੇ ਡਾ. ਅਨੁਰਾਗਿਨੀ ਗੁਪਤਾ, ਐਸੋਸੀਏਟ ਕੰਸਲਟੈਂਟ ਅਤੇ ਈਐਨਟੀ ਵਿਭਾਗ ਤੋਂ ਡਾ. ਨੇਹਾ ਸ਼ਰਮਾ ਨੇ ਟਰਾਂਸੋਰਲ ਰੋਬੋਟ-ਸਹਾਇਤਾ ਪ੍ਰਾਪਤ ਯੂਵੂਲੋਪਲਾਟੋਫੈਰਿੰਗੋਪਲਾਸਟੀ (ਯੂਵੀਪੀਪੀ) - ਗਲੇ ਵਿੱਚ ਵਾਧੂ ਟਿਸ਼ੂ ਕੱਢ ਕੇ ਉੱਪਰੀ ਸਾਹ ਨਾਲੀਆਂ ਨੂੰ ਖੋਲ੍ਹਣ ਲਈ ਇੱਕ ਸਰਜਰੀ ਕੀਤੀ। ਡਾ. ਗੁਪਤਾ ਨੇ ਮਰੀਜ਼ ਦੀ ਸਾਹ ਨਾਲੀ ਦਾ ਪੁਨਰਗਠਨ ਕੀਤਾ, ਜਿਸ ਵਿਚ ਸਾਹ ਲੈਣ ਵਿਚ ਅਸਾਨ ਬਣਾਉਣ ਲਈ ਸਾਹ ਨਲੀ ਨੂੰ ਚੌੜਾ ਕੀਤਾ ਗਿਆ ਸੀ। ਮਰੀਜ਼ ਨੂੰ ਸਰਜਰੀ ਤੋਂ ਦੋ ਦਿਨ ਬਾਅਦ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ।
ਕੇਸਾਂ ਦੀ ਚਰਚਾ ਕਰਦੇ ਹੋਏ, ਡਾ. ਗੁਪਤਾ ਨੇ ਕਿਹਾ, ‘‘ਕੌਕਲੀਅਰ ਇੰਪਲਾਂਟ ਉਹਨਾਂ ਲੋਕਾਂ ਲਈ ਇੱਕ ਵਰਦਾਨ ਹੈ ਜਿਨ੍ਹਾਂ ਨੂੰ ਸੁਣਨ ਵਿੱਚ ਮੁਸ਼ਕਿਲ ਆਉਂਦੀ ਹੈ ਕਿਉਂਕਿ ਇੰਪਲਾਂਟ ਸੁਣਨ ਦੀ ਸਮਰੱਥਾ ਵਿੱਚ ਸੁਧਾਰ ਕਰਦਾ ਹੈ। ਇਸ ਤੋਂ ਇਲਾਵਾ, ਸਲੀਪ ਐਪਨੀਆ ਨਾਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਸਕਦਾ ਹੈ। ਰੋਬੋਟ-ਸਹਾਇਤਾ ਵਾਲੀ ਸਰਜਰੀ ਮਿਨੀਮਲ ਇਨਵੇਸਿਵ ਸਰਜਰੀ ਦਾ ਨਵੀਨਤਮ ਰੂਪ ਹੈ ਅਤੇ ਮਰੀਜ਼ ਦੇ ਸਰੀਰ ਵਿੱਚ ਪਾਏ ਗਏ ਇੱਕ ਵਿਸ਼ੇਸ਼ ਕੈਮਰੇ ਰਾਹੀਂ ਆਪਰੇਟਿਵ ਖੇਤਰ ਦਾ 3ਡੀ ਦ੍ਰਿਸ਼ ਪ੍ਰਦਾਨ ਕਰਦਾ ਹੈ। ਸਰੀਰ ਦੇ ਉਹ ਅੰਗ ਜਿਨ੍ਹਾਂ ਤੱਕ ਮਨੁੱਖੀ ਹੱਥਾਂ ਨਾਲ ਪਹੁੰਚਣਾ ਮੁਸ਼ਕਿਲ ਹੁੰਦਾ ਹੈ, ਉਨ੍ਹਾਂ ਤੱਕ ਰੋਬੋਟ-ਸਹਾਇਤਾ ਵਾਲੇ ਯੰਤਰਾਂ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ ਜੋ 360 ਡਿਗਰੀ ਨੂੰ ਘੁੰਮ ਸਕਦੇ ਹਨ ਅਤੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਪ੍ਰਦਾਨ ਕਰ ਸਕਦੇ ਹਨ।