ਬਰਨਾਲਾ, 4 ਫਰਵਰੀ 2019 - ਟਰਾਈਡੈਂਟ ਗਰੁੱਪ ਵੱਲੋਂ ਟਰਾਈਡੈਟ ਕੰਪਲੈਕਸ ਰਾਏਕੋਟ ਰੋਡ ਬਰਨਾਲਾ ਵਿਖੇ, CMC ਦੇ ਡਾਕਟਰਾਂ ਦੇ ਸਹਿਯੋਗ ਨਾਲ ਮੁਫਤ ਮੈਗਾ ਮੈਡੀਕਲ ਚੈਕ ਅਪ ਕੈਂਪ ਕਰਵਾਇਆ ਗਿਆ ਹੈ। ਇਹ ਮੈਡੀਕਲ ਕੈਂਪ ਮਿਤੀ 09 ਜਨਵਰੀ 2019 ਤੋਂ ਸ਼ਰੂ ਹੋ ਕੇ 29 ਮਾਰਚ 2019 ਤੱਕ ਕਰੀਬ ਪੌਣੇ ਤਿੰਨ ਮਹੀਨੇ ਚੱਲੇਗਾ। ਇਹ ਕੈਂਪ ਹਰ ਹਫਤੇ ਦੇ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਦੇ ਦਿਨ ਹੁੰਦਾ ਹੈ।
ਇਸ ਮੈਡੀਕਲ ਕੈਪ ਵਿੱਚ CMC ਦੇ ਮਾਹਰ ਡਾਕਟਰਾਂ ਤੇ ਸਟਾਫ ਵੱਲੋ ਮਰੀਜਾਂ ਦਾ ਚੈਕ ਅਪ ਕੀਤਾ ਜਾਂਦਾ ਹੈ। CMC ਦੇ ਕਰੀਬ 25 ਡਾਕਟਰ ਅਤੇ 45 ਦੇ ਕਰੀਬ ਸਟਾਫ ਮੈਂਬਰ ਸ਼ਾਮਲ ਹਨ ਜੋ ਕੁੱਲ 70 ਮੈਬਰਾਂ ਦੀ ਟੀਮ ਵੱਲੋਂ ਇਹ ਮੈਡੀਕਲ ਕੈਪ ਚਲਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਵਿੱਚ ਹਰ ਤਰਾਂ ਦੀ ਬਿਮਾਰੀ ਜਿਵੇਂ ਕਿ ਦਿਮਾਗੀ, ਦਿਲ ਦੀ ਬਿਮਾਰੀ, ਚਮੜੀ ਦੀ ਬਿਮਾਰੀ, ਔਰਤਾਂ ਦੇ ਰੋਗਾਂ, ਹੱਡੀਆਂ ਦੇ, ਚਮੜੀ ਦੇ, ਦੰਦਾਂ ਦੇ, ਯੂਰੋਲੋਜੀ, ਅੱਖਾਂ ਦੇ ਮਾਹਰ ਡਾਕਟਰਾਂ ਵੱਲੋਂ ਮਰੀਜਾਂ ਦਾ ਚੈਕ ਅਪ ਕੀਤਾ ਜਾਂਦਾ ਹੈ। ਇਸ ਮੈਡੀਕਲ ਕੈਂਪ ਵਿੱਚ ਹਰ ਤਰਾਂ ਦੇ ਟੈਸਟ, ਆਦਿ ਮੁਫਤ ਕੀਤੇ ਜਾਂਦੇ ਹਨ।
ਇਸ ਮੈਡੀਕਲ ਕੈਂਪ ਵਿੱਚ ਅੱਖਾਂ ਦੇ ਮਰੀਜਾਂ ਲਈ ਦਵਾਈ ਅਤੇ ਐਨਕਾਂ ਵੀ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ। ਅੱਖਾਂ ਦੇ ਮਰੀਜਾਂ ਦੇ ਆਪ੍ਰੇਸ਼ਨ ਵਗੈਰਾ ਵੀ ਹਸਪਤਾਲ ਲਿਜਾਕੇ ਮੁਫਤ ਕੀਤੇ ਜਾਂਦੇ ਹਨ । ਕਈ ਮਰੀਜ ਹੁਣ ਤੱਕ ਅੱਖਾਂ ਦੇ ਮੁਫਤ ਅਪ੍ਰੇਸ਼ਨ ਵੀ ਕਰਵਾ ਚੁੱਕੇ ਹਨ। ਮਰੀਜ਼ਾਂ ਨੂੰ ਹਰ ਕਿਸਮ ਦੀ ਵਧੀਆ ਦਵਾਈਆਂ ਮੌਕੇ 'ਤੇ ਹੀ ਦਿੱਤੀਆਂ ਜਾਂਦੀਆਂ ਹਨ।