ਜੀ ਐਸ ਪੱਨੂ
ਪਟਿਆਲਾ, 24 ਨਵੰਬਰ 2019 : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਵਿਭਾਗ ਵੱਲੋਂ ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਖੇਡਾਂ ਅੰਡਰ - 25 ਲੜਕਿਆਂ ਦੇ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ . ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਅੱਜ ਹੋਏ ਮੁਕਾਬਲਿਆਂ ਵਿੱਚ ਅਥਲੈਟਿਕਸ 1500ਮੀਟਰ ਵਿੱਚ ਸੁਭਮ ਕੁਮਾਰ ਪਟਿਆਲਾ ਨੇ ਪਹਿਲਾ ਸਥਾਨ, ਲਵਜਿੰਦਰ ਸਿੰਘ ਐਸ.ਏ.ਐਸ ਨਗਰ ਨੇ ਦੂਜਾ ਅਤੇ ਬਸੰਤ ਚੌਹਾਨ ਐਸ.ਏ.ਐਸ ਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਡਿਸਕਸ ਥਰੋ ਵਿੱਚ ਹਰਦੀਪ ਸਿੰਘ ਜਲੰਧਰ ਨੇ ਪਹਿਲਾ, ਮਨਦੀਪ ਸਰਮਾ ਫਤਿਹਗੜ੍ਹ ਸਾਹਿਬ ਨੇ ਦੂਜਾ ਅਤੇ ਪਰਦੀਪ ਸਿੰਘ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 100 ਮੀਟਰ ਵਿੱਚ ਲਵਪ੍ਰੀਤ ਸਿੰਘ ਜਲੰਧਰ ਨੇ ਪਹਿਲਾ, ਪ੍ਰਵੀਨ ਕੁਮਾਰ ਪਟਿਆਲਾ ਨੇ ਦੂਜਾ ਅਤੇ ਅਰਸਪ੍ਰੀਤ ਸਿੰਘ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 400 ਮੀਟਰ ਵਿੱਚ ਜਸਨਪ੍ਰੀਤ ਸਿੰਘ ਜਲੰਧਰ ਨੇ ਪਹਿਲਾ, ਕਰਨਪ੍ਰੀਤ ਸਿੰਘ ਪਟਿਆਲਾ ਨੇ ਦੂਜਾ ਅਤੇ ਜਗਮੀਤ ਸਿੰਘ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਜੈਵਲਿਨ ਥਰੌ ਵਿੱਚ ਹਰਮਨਪ੍ਰੀਤ ਸਿੰਘ ਜਲੰਧਰ ਨੇ ਪਹਿਲਾ, ਜਸਕੀਰਤ ਸਿੰਘ ਪਟਿਆਲਾ ਨੇ ਦੂਜਾ ਅਤੇ ਹਿਮਾਂਸੂ ਬਰਨਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸਾਟ ਪੁੱਟ ਵਿੱਚ ਕਰਨਵੀਰ ਸਿੰਘ ਫਰੀਦਕੋਟ ਨੇ ਪਹਿਲਾ, ਮਨਕਿਰਤ ਸਿੰਘ ਜਲੰਧਰ ਨੇ ਦੂਜਾ ਅਤੇ ਪ੍ਰਭਕਿਰਪਾਲ ਸਿੰਘ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ 500 ਮੀਟਰ ਵਿੱਚ ਮਨਪ੍ਰੀਤ ਸਿੰਘ ਗੁਰਦਾਸਪੁਰ ਨੇ ਪਹਿਲਾ, ਪਰਵਿੰਦਰ ਕੁਮਾਰ ਐਸ.ਬੀ.ਐਸ ਨਗਰ ਨੇ ਦੂਜਾ ਅਤੇ ਸੁਖਦੇਵ ਸਿੰਘ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿੱਚ ਰਾਜਨ ਕੁਮਾਰ ਰੂਪਨਗਰ ਨੇ ਪਹਿਲਾ, ਸੁਖਜੀਤ ਸਿੰਘ ਜਲੰਧਰ ਨੇ ਦੂਜਾ ਅਤੇ ਬ੍ਰਹਮਾਨੰਦ ਸਹੀਦ ਭਗਤ ਸਿੰਘ ਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ 400×100 ਮੀ: ਰਿਲੇਅ ਵਿੱਚ ਜਲੰਧਰ ਦੇ ਜਸਨਪ੍ਰੀਤ ਸਿੰਘ, ਅਭੈਲਿਭ ਕੰਝਲ, ਸੁਖਜੀਤ ਸਿੰਘ ਅਤੇ ਵਿਜੈ ਸਿੰਘ ਨੇ ਪਹਿਲਾ ਸਥਾਨ, ਪਟਿਆਲਾ ਦੇ ਗੁਰਲਾਲ ਸਿੰਘ, ਅਰਸਪ੍ਰੀਤ ਸਿੰਘ, ਅਰਜਨ ਸਿੰਘ ਅਤੇ ਆਬਸ ਚੌਧਰੀ ਨੇ ਦੂਜਾ ਸਥਾਨ ਅਤੇ ਮੌਹਾਲ ਦੇ ਵਿਵੇਕ ਬੈਨਰਜੀ, ਗੁਰਪ੍ਰਤਾਪ ਸਿੰਘ, ਦਾਨਿਸ ਅਹਿਮਦ ਅਤੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਾਸਕਟਬਾਲ ਦੇ ਕੁਆਟਰ ਫਾਈਨਲ ਮੁਕਾਬਲਿਆ ਵਿੱਚ ਜਲੰਧਰ ਨੇ ਮਾਨਸਾ ਨੂੰ 73-64, ਪਟਿਆਲਾ ਨੇ ਫਤਿਹਗੜ੍ਹ ਸਾਹਿਬ ਨੂੰ 61-35, ਲੁਧਿਆਣਾ ਨੇ ਅਮ੍ਰਿਤਸਰ ਨੂੰ 39-10 ਅਤੇ ਕਪੂਰਥਲਾ ਨੇ ਫਰੀਦਕੋਟ ਨੂੰ 73-55 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਬੈਡਮਿੰਟਨ ਦੇ ਕੁਆਟਰ ਫਾਈਨਲ ਮੁਕਾਬਲਿਆ ਵਿਚ ਪਟਿਆਲਾ ਨੇ ਮਾਨਸਾ ਨੂੰ 3-0, ਫਾਜਿਲਕਾ ਨੇ ਲੁਧਿਆਣਾ ਨੂੰ 3-1 ਅਤੇ ਜਲੰਧਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 3-0 ਅਤੇ ਗੁਰਦਾਸਪੁਰ ਨੇ ਰੂਪਨਗਰ ਨੂੰ 3-1 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਖੋ-ਖੋ ਕੁਆਟਰ ਫਾਈਨਲ ਮੁਕਾਬਲਿਆ ਵਿੱਚ ਲੁਧਿਆਣਾ ਨੇ ਗੁਰਦਾਸਪੁਰ ਨੂੰ 12-3, ਪਟਿਆਲਾ ਨੇ ਬਰਨਾਲਾ ਨੂੰ 8-4, ਸੰਗਰੂਰ ਨੇ ਮੁਕਤਸਰ ਸਾਹਿਬ ਨੂੰ 8-3 ਅਤੇ ਜਲੰਧਰ ਨੇ ਹੁਸਿਆਰਪੁਰ ਨੂੰ 10-3 ਨਾਲ ਹਰਾਇਆ।
. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਬਾਕਸਿੰਗ ਦੇ ਮੁਕਾਬਲਿਆ ਵਿੱਚ ਸੰਗਰੂਰ ਨੇ 16 ਪੁਆਇੰਟ ਹਾਸਲ ਕਰ ਕੇ ੳਵਰਆਲ ਚੈਂਪੀਅਨਸਿਪ ਹਾਸਲ ਕੀਤੀ ਜਦੋਕਿ ਪਟਿਆਲਾ 15 ਪੁਆਇੰਟਾ ਨਾਲ ਦੂਜੇ ਸਥਾਨ ਤੇ ਅਤੇ ਅੰਮ੍ਰਿਤਸਰ 9 ਪੁਆਇੰਟ ਕਮਾ ਕੇ ਤੀਜੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ 49 ਕਿਲੋ ਵੇਟ ਵਿੱਚ ਸਦੀਸ ਪਟਿਆਲਾ ਨੇ ਪ੍ਰਥਮ ਲੁਧਿਆਣਾ ਨੂੰ ਹਰਾਇਆ, 52 ਕਿਲੋ ਵੇਟ ਵਿੱਚ ਵਿਸਾਲ ਬਠਿੰਡਾ ਨੇ ਅਜੈ ਹੁਸਿਆਰਪੁਰ ਨੂੰ ਹਰਾਇਆ, 56 ਕਿਲੋ ਵਿੱਚ ਰਾਜਪਿੰਦਰ ਅੰਮ੍ਰਿਤਸਰ ਨੇ ਜਗਦੀਪ ਪਟਿਆਲਾ ਨੂੰ ਹਰਾਇਆ, 60 ਕਿਲੋ ਵਿੱਚ ਵਿਸਾਲ ਫਿਰੋਜਪੁਰ ਨੇ ਮੁਨੀਸ ਅੰਮ੍ਰਿਤਸਰ ਨੂੰ ਹਰਾਇਆ, 64 ਕਿਲੋ ਵਿੱਚ ਕਰਨਵੀਰ ਪਟਿਆਲਾ ਨੇ ਜਗਦੀਪ ਅੰਮ੍ਰਿਤਸਰ ਨੂੰ ਹਰਾਇਆ, 69 ਕਿਲੋ ਵਿੱਚ ਜਸਪ੍ਰੀਤ ਸੰਗਰੂਰ ਨੇ ਵਿਕਾਸ ਅੰਮ੍ਰਿਤਸਰ ਨੂੰ ਹਰਾਇਆ। ਉਨ੍ਹਾਂ ਜਿਮਨਾਸਟਿਕ ਦੇ ਨਤੀਜੇ ਬਾਰੇ ਜਾਣਕਾਰ ਦਿੰਦਿਆ ਦੱਸਿਆ ਕਿ ਇਸ ਵਿੱਚ ਪਟਿਆਲਾ ਨੇ 316.925 ਪੁਆਇੰਟ ਕਮਾ ਕੇ ੳਵਰਆਲ ਚੈਂਪੀਅਨਸਿਪ ਹਾਸਲ ਕੀਤੀ ਜਦੋਕਿ ਲੁਧਿਆਣਾ ਦੂਸਰੇ ਸਥਾਨ ਅਤੇ ਗੁਰਦਾਸਪੁਰ ਤੀਸਰੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ ਫਲੋਰ ਐਕਸਰਸਾਈਜ ਵਿੱਚ ਆਰੀਆਨ ਸ਼ਰਮਾ ਪਟਿਆਲਾ ਨੇ ਪਹਿਲਾ ਸਥਾਨ, ਵਿੱਕੀ ਅੰਮ੍ਰਿਤਸਰ ਨੇ ਦੂਜਾ ਸਥਾਨ ਅਤੇ ਸੌਰਵ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਪਾਮਲਡ ਹਾਰਸ ਵਿੱਚ ਆਰਿਆਨ ਸਰਮਾ ਪਟਿਆਲਾ ਨੇ ਪਹਿਲਾ ਸਥਾਨ, ਅਰੁਨ ਕੁਮਾਰ ਪਟਿਆਲਾ ਨੇ ਦੂਜਾ ਸਥਾਨ ਅਤੇ ਕੇਸਵ ਠਾਕੁਰ ਲੁਧਿਆਣਾ ਨੇ ਤੀਸਰਾ ਸਥਾਨ ਹਾਸਲ ਕੀਤਾ। ਸਟਿਲ ਰਿੰਗ ਵਿੱਚ ਕੇਸਵ ਠਾਕੁਰ ਲੁਧਿਆਣਾ ਨੇ ਪਹਿਲਾ ਸਥਾਨ, ਆਰਿਆਨ ਸਰਮਾ ਪਟਿਆਲਾ ਨੇ ਦੂਜਾ ਸਥਾਨ ਅਤੇ ਮੋਹਿਤ ਲੁਧਿਆਣਾ ਨੇ ਤੀਸਰਾ ਸਥਾਨ ਹਾਸਲ ਕੀਤਾ। ਟੇਬਲ ਵਾਲਟ ਵਿੱਚ ਆਰਿਆਨ ਸਰਮਾ ਪਟਿਆਲਾ ਨੇ ਪਹਿਲਾ ਸਥਾਨ, ਮੇਹੁਲ ਨੇ ਦੂਸਰਾ ਸਥਾਨ ਅਤੇ ਕੇਸਵ ਠਾਕੁਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟੇਬਲ ਟੈਨਿਸ ਦੇ ਸੈਮੀ ਫਾਈਨਲ ਮੁਕਾਬਲਿਆ ਵਿੱਚ ਜਲੰਧਰ ਨੇ ਮੋਹਾਲੀ ਨੂੰ 3-0 ਨਾਲ, ਅੰਮ੍ਰਿਤਸਰ ਨੇ ਪਟਿਆਲਾ ਨੂੰ 3-0 ਨਾਲ ਹਰਾਇਆ। ਫਾਈਨਲ ਮੁਕਾਬਲਿਆ ਵਿੱਚ ਅੰਮ੍ਰਿਤਸਰ ਨੇ ਜਲੰਧਰ ਨੂੰ 3-1 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਫੁੱਟਬਾਲ ਦੇ ਕੁਆਟਰ ਫਾਈਨਲ ਮੁਕਾਬਲਿਆ ਵਿੱਚ ਜਲੰਧਰ ਨੇ ਮਾਨਸਾ ਨੂੰ 2-0 ਨਾਲ ਅਤੇ ਪਟਿਆਲਾ ਨੇ ਫਾਜਿਲਕਾ ਨਾਲ 4-0 ਨਾਲ ਹਰਾਇਆ।
ਕੁਸਤੀ: ਜਲੰਧਰ ਨੇ 24 ਪੁਆਇੰਟਾਂ ਨਾਲ ੳਵਰਆਲ ਚੈਂਪੀਅਨਸਿਪ ਹਾਸਲ ਕੀਤੀ ਜਦੋਕਿ ਪਟਿਆਲਾ ਦੂਸਰੇ ਅਤੇ ਫਰੀਦਕੋਟ ਤੀਸਰੇ ਸਥਾਨ ਤੇ ਰਿਹਾ। 55 ਕਿਲੋ ਵੇਟ ਵਿੱਚ ਹਰਸਦੀਪ ਸਿੰਘ ਫਰੀਦਕੋਟ ਨੇ ਪਹਿਲਾ, ਜੈਅ ਜਲੰਧਰ ਨੇ ਦੂਜਾ ਅਤੇ ਲਖੀਰਾਮ ਫਤਿਹਗੜ੍ਹ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 67 ਕਿਲੋ ਵੇਟ ਵਿੱਚ ਨਿਤਿਸ ਜਲੰਧਰ ਨੇ ਪਹਿਲਾ, ਸਰਬਜੀਤ ਸਿੰਘ ਫਾਜਿਲਕਾ ਨੇ ਦੂਜਾ ਅਤੇ ਅਗੌਸ ਅਲੀ ਸੰਗਰੂਰ ਅਤੇ ਹਰਦੇਵ ਸਿੰਘ ਫਿਰੋਜਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 77 ਕਿਲੋ ਵੇਟ ਵਿੱਚ ਅਤਿਮਾਨੂ ਫਾਜਿਲਕਾ ਨੇ ਪਹਿਲਾ, ਰਾਜਵੀਰ ਸਿੰਘ ਫਰੀਦਕੋਟ ਨੇ ਦੂਜਾ ਅਤੇ ਹਰਸਦੀਪ ਸਿੰਘ ਪਟਿਆਲਾ ਅਤੇ ਮਨੀਸ ਮਹਿਤਾ ਜਲੰਧਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 82 ਕਿਲੋ ਵਿੱਚ ਦਾਨਿਸਵੀਰ ਸਿੰਘ ਬਰਾੜ ਫਰੀਦਕੋਟ ਨੇ ਪਹਿਲਾ, ਅਬਦੁਲ ਰਹਿਮਾਨ ਪਟਿਆਲਾ ਨੇ ਦੂਜਾ ਅਤੇ ਅਮਰਿੰਦਰ ਸਿੰਘ ਅੰਮ੍ਰਿਤਸਰ ਅਤੇ ਸਰਫਰਾਜ ਸਿੰਘ ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 87 ਕਿਲੋ ਵਿੱਚ ਅਮਨਦੀਪ ਸਿੰਘ ਪਟਿਆਲਾ ਨੇ ਪਹਿਲਾ, ਸੰਦੀਪ ਸਿੰਘ ਕਪੂਰਥਲਾ ਨੇ ਦੂਜਾ ਅਤੇ ਕਮਲਜੀਤ ਸਿੰਘ ਰੂਪਨਗਰ ਅਤੇ ਮਨਜੋਤ ਸਿੰਘ ਫਤਿਹਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 97 ਕਿਲੋ ਭਾਰ ਵਰਗ ਵਿਚ ਲਵਪ੍ਰੀਤ ਸਿੰਘ ਪਟਿਆਲਾ ਨੇ ਪਹਿਲਾ ,ਗੁਰਿੰਦਰ ਸਿੰਘ ਲੁਧਿਆਣਾ ਨੇ ਦੂਜਾ, ਹਰਪ੍ਰੀਤ ਸਿੰਘ ਜਲੰਧਰ ਅਤੇ ਹਰਸਦੀਪ ਸਿੰਘ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ। 130 ਕਿਲੋ ਵਿੱਚ ਕਰਨਵੀਰ ਸਿੰਘ ਜਲੰਧਰ ਨੇ ਪਹਿਲਾ, ਜਸਦੀਪ ਸਿੰਘ ਪਟਿਆਲਾ ਨੇ ਦੂਜਾ, ਲਖਵਿੰਦਰ ਸਿੰਘ ਕਪੂਰਥਲਾ ਅਤੇ ਲਵਦੀਪ ਸਿੰਘ ਫਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਹੁੰਦਲ ਨੇ ਦੱਸਿਆ ਕਿ ਖੋ-ਖੋ ਦੇ ਸੈਮੀਫਾਈਨਲ ਮੁਕਾਬਲਿਆ ਵਿਚ ਪਟਿਆਲਾ ਨੇ ਫਾਜਿਲਕਾ ਨੂੰ 16-11 ਨਾਲ ਹਰਾਇਆ, ਸੰਗਰੂਰ ਨੇ ਲੁਧਿਆਣਾ ਨੂੰ 14-13 ਨਾਲ ਹਰਾਇਆ । ਉਨ੍ਹਾਂ ਦੱਸਿਆ ਕਿ ਵੇਟਲਿਫਟਿੰਗ ਦੇ 55 ਕਿਲੋ ਭਾਰ ਵਰਗ ਵਿਚ ਵਕੀਲ ਚੰਦ ਨੇ ਐਸ਼.ਏ.ਐਸ ਨਗਰ ਨੇ ਪਹਿਲਾ, ਮੰਜੀਤ ਸਿੰਘ ਜਲੰਧਰ ਨੇ ਦੂਜਾ ਅਤੇ ਜਸਕਰਨ ਐਸ.ਬੀ.ਐਸ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ 67 ਕਿਲੋ ਵਿਚ ਰੋਹਿਤ ਪਟਿਆਲਾ ਨੇ ਪਹਿਲਾ, ਬਲਜਿੰਦਰ ਸਿੰਘ ਐਸ.ਏ.ਐਸ ਨਗਰ ਨੇ ਦੂਜਾ ਅਤੇ ਸਾਗਰ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ। 73 ਕਿਲੋ ਵਿਚ ਲਵਪ੍ਰੀਤ ਸਿੰਘ ਬਠਿੰਡਾ ਨੇ ਪਹਿਲਾ, ਰਾਹੁਲ ਸ਼ਰਮਾ ਪਟਿਆਲਾ ਨੇ ਦੂਜਾ ਅਤੇ ਵਿਕਰਮੀਤ ਸਿੰਘ ਫਾਜਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 81 ਕਿਲੋ ਵਿਚ ਰਘੁਵੀਰ ਸਿੰਘ ਸੰਗਰੂਰ ਨੇ ਪਹਿਲਾ, ਅਨੀਲ ਸਿੰਘ ਐਸ.ਏ.ਐਸ ਨਗਰ ਨੇ ਦੂਜਾ ਅਤੇ ਕਰਮਪ੍ਰੀਤ ਸਿੰਘ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਕਬੱਡੀ ਸਰਕਲ ਸਟਾਈਲ ਦੇ ਸੈਮੀਫਾਈਨਲ ਮੁਕਾਬਲਿਆ ਵਿਚ ਸੰਗਰੂਰ ਨੇ ਬਰਨਾਲਾ ਨੂੰ 35-20 ਨਾਲ ਹਰਾਇਆ, ਮਾਨਸਾ ਨੇ ਅੰਮ੍ਰਿਤਸਰ ਨੂੰ 44-25 ਨਾਲ ਹਰਾਇਆ । ਸੰਗਰੂਰ ਨੇ ਪਹਿਲਾ ਸਥਾਨ, ਮਾਨਸਾ ਨੇ ਦੂਜਾ ਅਤੇ ਅੰਮ੍ਰਿਤਸਰ ਅਤੇ ਬਰਨਾਲਾ ਤੀਜੇ ਸਥਾਨ ਤੇ ਰਹੇ। ਉਨ੍ਹਾਂ ਤੈਰਾਕੀ ਦੇ ਮੁਕਾਬਲਿਆ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਨੇ 50 ਅੰਕਾ ਨਾਲ ਓਵਰ ਚੈਪੀਅਨਸਿਪ ਹਾਸਲ ਕੀਤੀ, ਜਲੰਧਰ ਨੇ 43 ਅੰਕਾ ਨਾਲ ਦੂਜਾ ਸਥਾਨ ਅਤੇ ਐਸ.ਏ.ਐਸ ਨਗਰ 12 ਅੰਕਾ ਨਾਲ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਹੈਡਬਾਲ ਦੇ ਕੁਆਟਰ ਫਾਈਨਲ ਮੁਕਾਬਲਿਆ ਵਿੱਚ ਫਰੀਦਕੋਟ ਨੇ ਐਸ.ਏ.ਐਸ ਨਗਰ ਨੂੰ 24-14 ਨਾਲ, ਜਲੰਧਰ ਨੇ ਅੰਮ੍ਰਿਤਸਰ ਨੂੰ 37-28 ਨਾਲ ਅਤੇ ਲੁਧਿਆਣਾ ਨੇ ਸੰਗਰੂਰ ਨੂੰ 34-17 ਨਾਲ ਅਤੇ ਪਟਿਆਲਾ ਨੇ ਰੂਪਨਗਰ ਨੂੰ 32-30 ਨਾਲ ਹਰਾਇਆ। ਉਨ੍ਹਾਂ ਜੂਡੋ ਦੇ ਮੁਕਾਬਲਿਆ ਦੇ ਵੇਰਵੇ ਦਿੰਦਿਆ ਦੱਸਿਆ ਕਿ ਐਸ.ਏ.ਐਸ ਨਗਰ 28 ਪੁਆਇੰਟਾ ਨਾਲ ੳਵਰਆਲ ਚੈਂਪੀਅਨ ਰਿਹਾ ਜਦੋਕਿ ਜਲੰਧਰ 14 ਪੁਆਇੰਟਾ ਨਾਲ ਦੂਜੇ ਸਥਾਨ ਤੇ ਅਤੇ ਗੁਰਦਾਸਪੁਰ 10 ਪੁਆਇੰਟਾ ਨਾਲ ਤੀਜੇ ਸਥਾਨ ਤੇ ਰਿਹਾ।