ਸੰਜੀਵ ਸੂਦ
ਲੁਧਿਆਣਾ, 14 ਫਰਵਰੀ 2020 - ਪਹਿਲਾਂ ਲੋਕਾਂ ਦੇ ਬਿਜਲੀ ਦੀ ਮਾਰ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲਾਂ ਵਿੱਚ ਲੋਕਾਂ ਨੂੰ ਮੁਫ਼ਤ ਇਲਾਜ ਦੀ ਦਿੱਤੀ ਜਾਣ ਵਾਲੀ ਸਹੂਲਤ ਤੇ ਵੀ ਜਿੰਦਰਾ ਜੜ੍ਹ ਦਿੱਤਾ ਗਿਆ ਹੈ। ਐਮਰਜੈਂਸੀ ਦੇ ਵਿੱਚ ਹੁਣ 24 ਘੰਟੇ ਤੱਕ ਦਾਖਲ ਹੋਣ ਵਾਲੇ ਮਰੀਜ਼ਾਂ ਤੋਂ ਪੈਸੇ ਵਸੂਲੇ ਜਾਣਗੇ। ਇਸ ਦੇ ਇਲਾਵਾ ਸਿਵਲ ਹਸਪਤਾਲਾਂ ਵਿੱਚ ਹੋਰ ਵੀ ਕਈ ਸਹੂਲਤਾਂ ਜੋ ਮਰੀਜ਼ਾਂ ਨੂੰ ਮੁਫ਼ਤ ਮਿਲਦੀਆਂ ਸਨ ਉਹ ਹੁਣ ਬੰਦ ਕਰਨ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਉਧਰ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੇ ਮਰੀਜਾਂ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਇਹ ਬੋਝ ਲੋਕਾਂ ਤੇ ਵਾਧੂ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿਵਲ ਹਸਪਤਾਲਾਂ ਦੇ ਵਿੱਚ ਗ਼ਰੀਬ ਲੋਕ ਹੀ ਇਲਾਜ ਕਰਵਾਉਣ ਆਉਂਦੇ ਨੇ ਅਤੇ ਜੇਕਰ ਹੁਣ ਸਿਵਲ ਹਸਪਤਾਲਾਂ ਵਿੱਚ ਵੀ ਇਲਾਜ ਲਈ ਪੈਸੇ ਵਸੂਲੇ ਜਾਣਗੇ ਤਾਂ ਗਰੀਬ ਆਦਮੀ ਆਪਣਾ ਇਲਾਜ ਕਿੱਥੇ ਕਰਾਵੇਗਾ। ਜਦਕਿ ਦਰ ਦੂਜੇ ਪਾਸੇ ਸਰਕਾਰ ਦਾ ਤਰਕ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਗਰੀਬ ਤਬਕੇ ਦੇ ਲੋਕਾਂ ਲਈ ਪੰਜ ਲੱਖ ਤੱਕ ਰੁਪਏ ਦੇ ਮੁਫ਼ਤ ਇਲਾਜ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਸ ਦੇ ਅਧੀਨ ਮਰੀਜ਼ ਆਪਣਾ ਇਲਾਜ ਕਰਵਾ ਸਕਦੇ ਨੇ।