ਹਰੀਸ਼ ਕਾਲੜਾ
- ਬਜ਼ੁਰਗਾਂ ਨੂੰ ਪ੍ਰੋਸਟੇਟ (ਗਦੂਦਾਂ) ਦੇ ਕੈਂਸਰ ਤੋਂ ਬਚਣ ਲਈ ਇਸ ਦੇ ਲੱਛਣਾਂ ਦਾ ਪਤਾ ਹੋਣਾ ਚਾਹੀਦਾ ਹੈ : ਡਾ. ਐਮ.ਐਸ ਰੰਧਾਵਾ
ਰੂਪਨਗਰ, 22 ਅਕਤੂਬਰ 2020 - ਵਿਸ਼ਵ ਭਰ ਵਿੱਚ ਅਕਤੂਬਰ ਦੇ ਮਹੀਨੇ ਨੂੰ ਕੈਂਸਰ ਜਾਗਰੂਕਤਾ ਮਾਹ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਅਤੇ ਇਸੇ ਕੜੀ ਨੂੰ ਬਰਕਰਾਰ ਰੱਖਦੇ ਹੋਏ ਸ਼ੈਲਬੀ ਹਸਪਤਾਲ ਮੋਹਾਲੀ ਦੀ ਟੀਮ ਨੇ ਰੂਪਨਗਰ ਵਿਖੇ ਹਸਪਤਾਲ ਮੁਖੀ ਅਭਿਨਵ ਸ੍ਰੀਵਾਸਤਵ ਦੀ ਦੇਖ ਰੇਖ ਵਿੱਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਪ੍ਰੀਤਇੰਦਰ ਬਰਾੜ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਔਰਤਾਂ ਵਿੱਚ ਸਭ ਤੋਂ ਜ਼ਿਆਦਾ ਛਾਤੀ ਦਾ ਕੈਂਸਰ ਪਾਇਆ ਜਾਂਦਾ ਹੈ ਅਤੇ ਇਸ ਲਈ ਲੋਕਾਂ ਵਿੱਚ ਇਹ ਜਾਗਰੂਕਤਾ ਲਿਆਉਣਾ ਜ਼ਰੂਰੀ ਹੈ ਕਿ ਇਸ ਦਾ ਜਲਦੀ ਪਤਾ ਲੱਗਣਾ ਅਤੇ ਸਹੀ ਸਮੇਂ ਇਲਾਜ ਕਰਾਉਣਾ ਇੱਕ ਮਾਤਰ ਅਜਿਹਾ ਰਸਤਾ ਹੈ ਜਿਸ ਨਾਲ ਇਸ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਆਪਣੇ ਘਰ ਵਿੱਚ ਮਹਿਲਾਵਾਂ ਨੂੰ ਸਮੇਂ-ਸਮੇਂ 'ਤੇ ਆਪਣੀ ਛਾਤੀ ਦੀ ਸਵੈਂ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਸਹੀ ਸਮੇਂ ਸਹੀ ਸਲਾਹ ਮਿਲ ਸਕੇ। ਔਰਤਾਂ ਨੂੰ ਸਵੈਂ ਜਾਂਚ ਵਿੱਚ ਦੇਖਣਾ ਚਾਹੀਦਾ ਹੈ ਕਿ ਛਾਤੀ ਵਿੱਚ ਕੋਈ ਰੀਢ, ਨਿੱਪਲ ਵਿੱਚੋਂ ਰਿਸਾਵ ਜਾਂ ਛਾਤੀ ਦੀ ਚਮੜੀ ਵਿੱਚ ਕੋਈ ਬਦਲਾਵ ਤਾਂ ਨਹੀਂ ਹੋ ਰਿਹਾ।
ਇਸ ਮੌਕੇ ਡਾ. ਐਮ.ਐਸ.ਰੰਧਾਵਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੈਂਸਰ ਜਿਹੀ ਬਿਮਾਰੀ ਦਾ ਇੱਕੋ ਇੱਕ ਇਲਾਜ ਇਸਦੇ ਲੱਛਣਾਂ ਬਾਰੇ ਜਾਗਰੂਕ ਹੋਣਾ ਅਤੇ ਖਾਸ ਕਰਕੇ ਸਾਡੇ ਬਜ਼ੁਰਗਾਂ ਵਿੱਚ ਗਦੂਦਾਂ ਦੇ ਕੈਂਸਰ ਇੱਕ ਆਮ ਜਿਹੀ ਗੱਲ ਹੈ ਹਾਲਾਂਕਿ ਗਦੂਦਾਂ ਦੇ ਆਪ੍ਰੇਸ਼ਨ ਲਈ ਥੂਨੀਅਮ ਲੇਜ਼ਰ ਜਿਹੀ ਆਧੁਨਿਕ ਤਕਨੀਕ ਸ਼ੈਲਬੀ ਹਸਪਤਾਲ ਮੋਹਾਲੀ ਵਿਖੇ ਉਪਲੱਬਧ ਹੈ ਪਰ ਗਦੂਦਾਂ ਦੀ ਸਮੱਸਿਆ ਦਾ ਸਹੀ ਸਮਾਧਾਨ ਅਤੇ ਇਲਾਜ ਲਈ ਸਮੇਂ ਸਿਰ ਮਾਹਿਰ ਡਾਕਟਰ ਕੋਲ ਪਹੁੰਚਣਾ ਵੀ ਜ਼ਰੂਰੀ ਹੈ।
ਇਸ ਮੌਕੇ ਡਾ. ਰੋਹਿਤ ਬਾਂਸਲ ਨੇ ਵੀ ਜਾਣਕਾਰੀ ਦਿੱਤੀ ਕਿ ਸ਼ੈਲਬੀ ਹਸਪਤਾਲ ਮੋਹਾਲੀ ਇਲਾਜ ਮਹੱਈਆ ਕਰਵਾਉਣ ਲਈ ਵਚਨਬੱਧ ਹੈ। ਜਿਸ ਵਿੱਚ ਦੂਰਬੀਨ ਰਾਹੀਂ ਆਪ੍ਰੇਸ਼ਨ ਅਤੇ ਅੰਤੜੀਆਂ ਦੀਆਂ ਬਿਮਾਰੀਆਂ ਦੇ ਇਲਾਜ, ਥਾਈਰਾਇਡ, ਗਰਦਨ ਅਤੇ ਗਲੇ ਵਿਚਕਾਰ ਗੰਢਾਂ ਦਾ ਹੋਣਾ, ਆਧੂਨਿਕ ਮਸ਼ੀਨਾਂ ਅਤੇ ਸੁਵਿਧਾਵਾਂ ਵਿਸ਼ਵ ਵਿਆਪਕ ਇਲਾਜ ਮੁਹੱਈਆ ਕਰਵਾਉਣ ਵਿੱਚ ਯੋਗ ਹੈ। ਇਸ ਤੋਂ ਇਲਾਵਾ ਜਰਮਨ ਅਤੇ ਅਮਰੀਕਾ ਨੇ ਮਸ਼ੀਨਾਂ ਦਾ ਇਜ਼ਾਦ ਕਰਕੇ ਆਧੁਨਿਕ ਦੂਰਬੀਨ ਰਾਹੀਂ ਆਪ੍ਰੇਸ਼ਨਾਂ ਅਤੇ ਇਸਦੇ ਰਿਜਲਟ ਨੂੰ ਬਹੁਤ ਹੀ ਵਧੀਆ ਕਰ ਦਿੱਤਾ ਹੈ।
ਅੰਤ ਸ਼ੈਲਬੀ ਹਸਪਤਾਲ ਦੇ ਜੀ.ਐਮ. ਸ੍ਰੀ ਨਿਤਿਸ਼ ਖੁਰਾਣਾ ਨੇ ਕਿਹਾ ਕਿ ਅਸੀਂ ਜਾਗਰੂਕਤਾ ਅਭਿਆਨ ਦੇ ਤਹਿਤ ਕੈਂਸਰ ਤੋਂ ਬਚਨ ਲਈ ਜਾਂ ਇਸ ਦਾ ਸਮਾਂ ਰਹਿੰਦੇ ਪਤਾ ਲਗਾਉਣ ਲਈ ਬਹੁਤ ਹੀ ਘੱਟ ਖ਼ਰਚ ਵਿੱਚ ਸਕਰੀਨਿੰਗ ਪੈਕੇਜ ਕੀਤੇ ਜਾਂਦੇ ਤਾਂ ਜੋ ਮਰੀਜ਼ ਬਿਨਾਂ ਝਿਜਕ ਤੋਂ ਆਪਣਾ ਸਹੀ ਬਿਮਾਰੀ ਦਾ ਇਲਾਜ ਕਰਵਾ ਸਕੇ।