ਹਨੀਪ੍ਰੀਤ ਇੰਸਾਂ ਦੀ ਪੁਰਾਣੀ ਤਸਵੀਰ
ਜਗਦੀਸ਼ ਥਿੰਦ
ਫਾਜ਼ਿਲਕਾ 9 ਨਵੰਬਰ : ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖ਼ਿਲਾਫ਼ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਤੋਂ ਬਾਅਦ ਪੰਚਕੁਲਾ ਵਿਖੇ ਭੜਕੀ ਹਿੰਸਾ ਦੌਰਾਨ ਹੋਏ ਜਾਨੀ ਮਾਲੀ ਨੁਕਸਾਨ ਸਬੰਧੀ ਦਰਜ ਅਪਰਾਧਿਕ ਮਾਮਲੇ ਵਿੱਚ ਸ਼ਾਮਲ ਕੀਤੀ ਔਰਤ ਹਨੀਪ੍ਰੀਤ ਦੀ ਜੇਲ੍ਹ ਵਿਚੋਂ ਹੋਈ ਰਿਹਾਈ ਤੋਂ ਬਾਅਦ ਡੇਰਾ ਪੈਰੋਕਾਰਾਂ ਵੱਲੋਂ ਆਪਣੇ ਨਜ਼ਰੀਏ ਅਨੁਸਾਰ ਪ੍ਰਤੀਕਰਮ ਪ੍ਰਗਟ ਕੀਤੇ ਜਾ ਰਹੇ ਹਨ ।
ਵਰਨਣਯੋਗ ਹੈ ਕਿ ਹਰਿਆਣਾ ਪੁਲਿਸ ਵੱਲੋਂ ਦਰਜ ਕੀਤੇ ਗਏ ਅਪਰਾਧਿਕ ਮੁਕਦਮੇ ਵਿੱਚ ਹਨੀਪ੍ਰੀਤ ਨੂੰ ਸਾਜ਼ਿਸ਼ ਕਰਤਾ (ਮਾਸਟਰ ਮਾਈਂਡ )ਕਰਾਰ ਦਿੰਦਿਆਂ ਦੇਸ਼ ਧ੍ਰੋਹ ਦੀ ਧਾਰਾ ਵੀ ਹੋਰਨਾਂ ਧਾਰਾਵਾਂ ਦੇ ਨਾਲ ਲਗਾਈ ਸੀ ।
ਹੁਣ ਦੇਸ਼ ਧ੍ਰੋਹ ਦੀ ਧਾਰਾ ਹਟਾਉਣ ਤੋਂ ਬਾਅਦ ਹਨੀਪ੍ਰੀਤ ਦੀ ਜੇਲ ਤੋਂ ਰਿਹਾਈ ਹੋਈ ਹੈ ।
ਹਨੀਪ੍ਰੀਤ ਦੀ ਡੇਰਾ ਸੱਚਾ ਸੌਦਾ ਸਿਰਸਾ ਵਿੱਚ ਰਿਹਾਈ ਤੋਂ ਬਾਅਦ ਹੋਈ ਆਮਦ ਦੌਰਾਨ ਜਿੱਥੇ ਧੰਨ ਧੰਨ ਸਤਿਗੁਰੂ ਦੇ ਨਾਅਰੇ ਲਗਾ ਕੇ ਸਵਾਗਤ ਕੀਤਾ ਗਿਆ , ਉੱਥੇ ਪਟਾਕੇ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ ।
ਡੇਰਾ ਸੱਚਾ ਸੌਦਾ ਦੇ ਬੁਲਾਰੇ ਨੇ ਇਸ ਸਬੰਧੀ ਕਿਹਾ ਕਿ ਅਜੇ ਚਾਨਣ ਦੀ ਇੱਕ ਕਿਰਨ ਪ੍ਰਗਟ ਹੋਈ ਹੈ ਜਦਕਿ ਅਜੇ ਸੂਰਜ ਦਾ ਪ੍ਰਕਾਸ਼ ਹੋਣਾ ਬਾਕੀ ਹੈ ।
ਉਨ੍ਹਾਂ ਦੇ ਕਹਿਣ ਦਾ ਮਤਲਬ ਡੇਰਾ ਪ੍ਰਮੁੱਖ ਦੇ ਰਿਹਾਅ ਹੋਣ ਵੱਲ ਸੀ ।
ਡੇਰਾ ਸੱਚਾ ਸੌਦਾ ਦੇ ਅਖ਼ਬਾਰ ਸੱਚ ਕਹੂੰ ਵਿੱਚ ਛਪੇ ਇੱਕ ਆਰਟੀਕਲ ਦੇ ਲੇਖਕ ਨੇ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਹਨ ।
ਇਸ ਲੇਖ ਵਿੱਚ ਲੋਕਤੰਤਰ ਦੇ ਚੌਥੇ ਥੰਮ ਕਹੇ ਜਾਂਦੇ ਮੀਡੀਆ ਪ੍ਰਤੀ ਵੀ ਗਿਲਾ ਸ਼ਿਕਵਾ ਪ੍ਰਗਟ ਕੀਤਾ ਗਿਆ ਹੈ ।
* ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਦਰ ਮੋਹਿਤ ਗੁਪਤਾ ਨਾਮ ਦੇ ਵਿਅਕਤੀ ਨੇ ਰਿੱਟ ਪਟੀਸ਼ਨ ਦਾਇਰ ਕਰਕੇ ਡੇਰਾ ਪ੍ਰਮੁੱਖ ਦੀ ਜਾਨ ਨੂੰ ਸੁਨਾਰੀਆ ਜੇਲ੍ਹ ਵਿੱਚ ਖਤਰਾ ਹੋਣ ਦੀ ਗੱਲ ਕਹੀ ਸੀ ।
ਇਸ ਪਟੀਸ਼ਨ ਤੋਂ ਬਾਅਦ ਡੇਰੇ ਨੇ ਪੱਖ ਪੇਸ਼ ਕਰਦਿਆਂ ਕਿਹਾ ਸੀ ਕਿ ਇਸ ਤਰ੍ਹਾਂ ਦੀ ਕੋਈ ਗਲ ਨਹੀਂ ਹੈ ਜਿਸ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰਦਿਆਂ ਪਟੀਸ਼ਨ ਕਰਤਾ ਨੂੰ 50 ਹਜਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਸੀ ਡੇਰਾ ਸਿਰਸਾ ਦੇ ਹਵਾਲ ਨੇ ਇਸ ਘਟਨਾ ਨੂੰ ਵੀ ਇਸ ਤਰ੍ਹਾਂ ਪ੍ਰਕਾਸ਼ਿਤ ਕੀਤਾ ਹੈ : --