← ਪਿਛੇ ਪਰਤੋ
ਜ਼ੀਰਕਪੁਰ, 13 ਅਗਸਤ 2020: ਹਾਲ ਹੀ ਵਿੱਚ ਐਲਾਨੇ ਗਏ ਦਸਵੀਂ 'ਤੇ ਬਾਰਵੀਂ ਦੇ ਪ੍ਰੀਖਿਆ ਨਤੀਜਿਆਂ 'ਚ ਟਾਪਰ ਰਹੇ ਵਿਦਿਆਰਥੀਆਂ ਨੂੰ ਜੁਆਇੰਟ ਐਕਸ਼ਨ ਕਮੇਟੀ ਨੇ ਸੁਤੰਤਰਤਾ ਦਿਵਸ ਮੌਕੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਸਾਰੇ ਵਿਦਿਆਰਥੀ ਢਕੌਲੀ ਖੇਤਰ ਵਿੱਚ ਸਥਿਤ ਸੋਸਾਇਟੀਆਂ ਦੇ ਰਹਿਣ ਵਾਲੇ ਹਨ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਮੇਟੀ ਦੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਉਨ•ਾਂ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਜਿਨ•ਾਂ ਨੇ ਦਸਵੀਂ 'ਤੇ ਬਾਰਵੀਂ ਵਿੱਚ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਉਨ•ਾਂ ਦੱਸਿਆ ਕਿ ਹਾਲੇ ਤੱਕ ਜਿਨ•ਾਂ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਉਨ•ਾਂ ਵਿੱਚ 96.2 ਪ੍ਰਤੀਸ਼ਤ ਅੰਕ ਲੈਣ ਵਾਲੇ ਢਕੌਲੀ ਖੇਤਰ ਵਾਸੀ ਆਯੂਸ਼ ਪ੍ਰਤਾਪ ਸਿੰਘ 'ਤੇ ਸੌਮਿਆ ਅਰੋੜਾ, 95.3 ਪ੍ਰਤੀਸ਼ਤ ਅੰਕ ਲੈਣ ਵਾਲੀ ਸਿਮਰਪ੍ਰੀਤ ਕੌਰ ਸ਼ਾਮਿਲ ਹਨ। ਇਸਦੇ ਇਲਾਵਾ ਦਸਵੀਂ ਕਲਾਸ ਦੇ 98.2 ਪ੍ਰਤੀਸ਼ਤ ਅੰਕ ਲੈਣ ਵਾਲੀ ਸਾਇਨਾ ਬੈਨਰਜੀ, 96.60 ਪ੍ਰਤੀਸ਼ਤ ਅੰਕ ਲੈਣ ਵਾਲੇ ਆਸੀਸ਼ ਗੋਇਲ ਅਤੇ ਇੱਕ ਪ੍ਰਤੀਯੋਗਤਾ ਦੇ ਮਾਧਿਮ ਨਾਲ ਇੱਕ ਲੱਖ ਡਾਲਰ ਦੀ ਸਕਾਲਰਸ਼ਿਪ ਹਾਸਿਲ ਕਰਨ ਵਾਲੀ ਮੁਸਕਾਨ ਅਗਰਵਾਲ ਨੂੰ ਵਿਸ਼ੇਸ਼ ਰੂਪ ਤੋਂ ਸਨਮਾਨਿਤ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਬਾਲੀਵੁਡ ਹਾਈਟਸ ਟੁ ਵਿੱਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਜਿਥੇ ਪੂਰੀ ਤਰ•ਾਂ ਹੋ ਚੁੱਕੀਆਂ ਹਨ ਉਥੇ ਹੀ ਹੋਰਨਾਂ ਟਾਪਰ ਵਿਦਿਆਰਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਜੋ ਢਕੋਲੀ ਖੇਤਰ ਵਿੱਚ ਰਹਿੰਦੇ ਹਨ। ਇਨ•ਾਂ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
Total Responses : 945