ਹਰੀਸ਼ ਕਾਲੜਾ
ਰੂਪਨਗਰ, 24 ਸਤੰਬਰ 2020 - ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਰਾਸ਼ਟਰੀ ਪੋਸ਼ਣ ਮਹੀਨੇ ਦੌਰਾਨ 24 ਸਤੰਬਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਇੱਕ ਦਿਨ ਦੀ ਟ੍ਰੇਨਿੰਗ ਲਾਈ ਗਈ, ਜਿਸ ਵਿੱਚ 25 ਆਂਗਨਵਾੜੀ ਵਰਕਰਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਆਂਗਨਵਾੜੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਡਾ. ਜੀ. ਐਸ. ਮੱਕੜ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ,ਰੋਪੜ ਨੇ ਪੌਸ਼ਟਿਕ ਆਹਾਰ ਦੀ ਮਹੱਤਤਾ ਬਾਰੇ ਦੱਸਿਆ।
ਡਾ. ਪ੍ਰਿੰਸੀ , ਸਹਾਇਕ ਪ੍ਰੋਫੈਸਰ ਨੇ ਵੱਖ ਵੱਖ ਸਬਜੀਆਂ ਅਤੇ ਫਲਾਂ ਤੋਂ ਮਿਲਣ ਵਾਲੇ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਸੰਤੁਲਿਤ ਭੋਜਣ ਦੀ ਮਹੱਤਤਾ 'ਤੇ ਜੋਰ ਦਿੱਤਾ।ਮਿਸ. ਅੰਕੁਰਦੀਪ ਪ੍ਰੀਤੀ ਸਹਾਇਕ ਪ੍ਰੋਫੈਸਰ , ਨੇ ਬੀਬੀਆਂ ਨੂੰ ਘਰੇਲੂ ਬਗੀਚੀ ਲਗਾਉਣ ਬਾਰੇ ਜਾਣਕਾਰੀ ਦਿੱਤੀ।ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਈਆਂ ਆਂਗਨਵਾੜੀ ਵਰਕਰਾਂ ਨੂੰ ਆਪਣੀ ਆਂਗਨਵਾੜੀ ਵਿੱਚ ਬਗੀਚੀ ਤਿਆਰ ਕਰਨ ਲਈ ਸਬਜੀਆਂ ਦੀਆਂ ਕਿੱਟਾ ਅਤੇ ਫਲਾਦਾਰ ਬੂਟੇ ਦਿੱਤੇ ਗਏ ਅਤੇ ਉਹਨਾਂ ਨੂੰ ਵੱਧ ਤੋ ਵੱਧ ਸਬਜੀ ਅਤੇ ਫਲਦਾਰ ਬੂਟੇ ਲਾਉਣ ਬਾਰੇ ਉਤਸ਼ਾਹਿਤ ਕੀਤਾ ਗਿਆ