ਅਨਲਾਕ 5.0 : ਸਕੂਲ ਤੇ ਹੋਰ ਕਈ ਸੰਸਥਾਂ ਖੋਲਣ ਦੀ ਮਿਲੀ ਇਜਾਜ਼ਤ, ਜਾਣੋ ਕੀ ਹੈ ਹੁਕਮ
ਨਵੀਂ ਦਿੱਲੀ, 30 ਸਤੰਬਰ, 2020 : ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 'ਅਨਲਾਕ 5.0' ਤਹਿਤ ਦੇਸ਼ ਭਰ ਵਿਚ ਸਕੂਲ ਦੇ ਕੋਚਿੰਗ ਸੈਂਟਰ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਨਾਲ ਹੀ ਕੁਝ ਸ਼ਰਤਾਂ ਵੀ ਲਾਗੂ ਕਰ ਦਿੱਤੀਆਂ ਹਨ।
ਅੱਜ ਜਾਰੀ ਕੀਤੇ ਗਏ ਹੁਕਮਾਂ ਦੇ ਮੁਤਾਬਕ ਦੇਸ਼ ਭਰ ਵਿਚ ਸਕੂਲ ਤੇ ਕੋਚਿੰਗ ਸੈਂਟਰ ਖੁੱਲ ਸਕਦੇ ਹਨ ਪਰ ਇਸ ਵਾਸਤੇ ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ ਸਬੰਧਤ ਸਕੂਲਾਂ/ਸੰਸਥਾਵਾਂ ਦੀ ਮੈਨੇਜਮੈਂਟ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹਨਾਂ ਨੂੰ ਖੋਲਣ ਦੀ ਆਗਿਆ ਦੇਵੇਗੀ ਪਰ ਨਾਲ ਹੀ ਸ਼ਰਤ ਇਹ ਵੀ ਹੈ ਕਿ ਇਹ ਸਕੂਲ/ਕੋਚਿੰਗ ਸੈਂਟਰ 15 ਅਕਤੂਬਰ ਤੋਂ ਖੋਲੇ ਜਾ ਸਕਣਗੇ। ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ, ਜਿਹੜੇ ਵਿਦਿਆਰਥੀ ਸਕੂਲ ਆਉਣ ਦੀ ਥਾਂ ਆਨ ਲਾਈਨ ਕਲਾਸਾਂ ਲਾਉਣਾ ਚਾਹੁੰਣ, ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ, ਵਿਦਿਆਰਥੀ ਮਾਪਿਆਂ ਦੀ ਲਿਖਤੀ ਆਗਿਆ ਨਾਲ ਹੀ ਸਕੂਲ ਆ ਸਕਣਗੇ। ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ ਇਸ ਮਾਮਲੇ ਵਿਚ ਆਪਣੇ ਪੱਧਰ 'ਤੇ ਹਦਾਇਤਾਂ ਤੈਅ ਕਰਨਗੇ। ਹੁਕਮਾਂ ਮੁਤਾਬਕ ਉਚੇਰੀ ਸਿੱਖਿਆ ਸੰਸਥਾਵਾਂ ਬਾਰੇ ਹੁਕਮ ਬਾਅਦ ਵਿਚ ਜਾਰੀ ਕੀਤੇ ਜਾਣਗੇ। ਖਿਡਾਰੀਆਂ ਨੂੰ ਸਿਖਲਾਈ ਦੇਣ ਵਾਲੇ ਸਵੀਮਿੰਗ ਪੂਲਜ਼ ਨੂੰ ਵੀ 15 ਅਕਤੂਬਰ ਤੋਂ ਮੁੜ ਖੋਲਣ ਦੀ ਆਗਿਆ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ ਨੂੰ 50 ਫੀਸਦੀ ਹਾਜ਼ਰੀ ਨਾਲ ਖੋਲਣ ਦੀ ਆਗਿਆ ਦਿੱਤੀ ਗਈ ਹੈ। ਇਹ ਵੀ 15 ਅਕਤੂਬਰ ਤੋਂ ਖੋਲੇ ਜਾ ਸਕਣਗੇ। ਇਸਦੇ ਨਾਲ ਹੀ ਮਨੋਰੰਜਨ ਪਾਰਕ ਤੇ ਹੋਰ ਅਜਿਹੀਆਂ ਥਾਵਾਂ ਨੂੰ ਵੀ ਖੋਲਣ ਦੀ ਆਗਿਆ ਦਿੱਤੀ ਗਈ ਹੈ।
ਹੋਰ ਵੇਰਵਿਆਂ ਲਈ ਨਾਲ ਨੱਥੀ ਹੁਕਮਾਂ ਦੀ ਕਾਪੀ ਵੇਖੋ :
https://drive.google.com/file/d/1z-INZLqHuqP0WCeP2mg6HJjrY2fOhKu5/view?usp=sharing