ਜਕਾਰਤਾ, 24 ਜੂਨ 2019 - ਇੰਡੋਨੇਸ਼ੀਆ 'ਚ ਅੱਜ 7.5 ਦੀ ਤੀਵਰਤਾ ਨਾਲ ਆਏ ਭੂਚਾਲ ਨੇ ਆਸਟ੍ਰੇਲੀਆ ਤੱਕ ਹਿਲਾ ਦਿੱਤਾ। ਅਮਰੀਕੀ ਭੂ ਵਿਗਿਆਨ ਸਰਵੇਖਣ ਵਿਭਾਗ ਮੁਤਾਬਕ ਭੂਚਾਲ ਅੰਬੋਨ ਟਾਪੂ 'ਚ 208 ਕਿਲੋਮੀਟਰ ਦੀ ਡੂੰਘਾਈ 'ਤੇ ਸਥਾਨਕ ਸਮੇਂ ਮੁਤਾਬਕ ਸਵੇਰੇ 11.53 ਵਜੇ ਆਇਆ। ਫਿਲਹਾਲ ਭੂ ਵਿਗਿਆਨੀਆਂ ਵੱਲੋਂ ਇਸ ਝਟਕੇ ਕਾਰਨ ਸੁਨਾਮੀ ਆਉਣ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।
ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਇਸ ਕਾਰਨ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਭੂਚਾਲ ਦਾ ਕੇਂਦਰ ਕਾਫ਼ੀ ਡੂੰਘਾਈ 'ਚ ਸੀ। ਇਸ ਜ਼ਬਰਦਸਤ ਝਟਕੇ ਕਾਰਨ ਆਸਟ੍ਰੇਲੀਆ ਦੇ ਸ਼ਹਿਰ ਡਾਰਵਿਨ 'ਚ ਵੀ ਇਸ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।