ਹਰਦਮ ਮਾਨ
ਸਰੀ, 13 ਅਕਤੂਬਰ 2019 - ਪੰਜਾਬ ਭਵਨ ਸਰੀ (15453 ਫਰੇਜ਼ਰ ਹਾਈਵੇਅ) ਵਿਖੇ ਹੋਮੀਓਪੈਥਿਕ ਕੈਂਸਰ ਚੇਤਨਾ ਸੈਮੀਨਾਰ ਕਰਵਾਇਆ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਰਮਨਦੀਪ ਕੌਰ ਰੰਧਾਵਾ ਨੇ ਦੱਸਿਆ ਹੈ ਕਿ ਇਹ ਸੈਮੀਨਾਰ 19 ਅਕਤੂਬਰ 2019 ਨੂੰ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਜਿਸ ਵਿਚ ਕੈਂਸਰ ਕੇਸਾਂ ਵਿਚ ਹੋਮੀਓਪੈਥੀ ਦੀ ਮਹੱਤਤਾ, ਤਣਾਓ, ਇਸ ਦੇ ਕਾਰਨ, ਪ੍ਰਭਾਵ ਅਤੇ ਬਚਾਓ ਵਿਸ਼ਿਆਂ ਬਾਰੇ ਵਿਚਾਰ ਚਰਚਾ ਹੋਵੇਗੀ। ਸੈਮੀਨਾਰ ਵਿਚ ਕੈਂਸਰ ਕੇਸਾਂ ਦੇ ਸਪੈਲਿਸ਼ਟ ਅਤੇ ਵਿਸ਼ਵ ਪ੍ਰਸਿੱਧ ਹੋਮੀਓਪੈਥਿਕ ਡਾ. ਸਈਅਦ ਤਨਵੀਰ ਹੁਸੈਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਦੁਨੀਆਂ ਭਰ ਸਿਰਫ ਦੋ ਹੀ ਹੋਮੀਓਪੈਥਿਕ ਡਾਕਟਰ ਹਨ, ਜਿਨ੍ਹਾਂ ਕੋਲ ਐਮ.ਡੀ. ਦੀਆਂ ਤਿੰਨ ਤਿੰਨ ਡਿਗਰੀਆਂ ਹਨ ਅਤੇ ਡਾ. ਸਈਅਦ ਉਨ੍ਹਾਂ ਵਿੱਚੋਂ ਇਕ ਹਨ। ਡਾ. ਸਈਅਦ ਅੱਜ ਕੱਲ੍ਹ ਹੋਮੀਓਪੈਥਿਕ ਐਜੂਕੇਸ਼ਨ ਕੁਆਲਟੀ ਇੰਪਰੂਵਮੈਂਟ ਪ੍ਰੋਗਰਾਮ ਚਲਾ ਰਹੀ ਇੰਡੀਅਨ ਇੰਸਟੀਚਿਊਟ ਆਫ ਹੋਮੀਓਪੈਥਿਕ ਫਿਜ਼ੀਸਨਜ਼ ਦੀ ਸੈਂਟਰਲ ਕਾਰਜਕਾਰੀ ਕਮੇਟੀ ਦੇ ਮਿਸ਼ਨ ਡਾਇਰੈਕਟਰ ਦੀਆਂ ਸੇਵਾਂਵਾਂ ਨਿਭਾਅ ਰਹੇ ਹਨ। ਉਹ ਭਾਰਤ ਦੇ ਹਰ ਇਕ ਰਾਜ ਤੋਂ ਇਲਾਵਾ ਜਰਮਨ., ਫਰਾਂਸ, ਸਵਿੱਟਜ਼ਰਲੈਂਡ, ਜਾਪਾਨ, ਰੂਸ, ਮਲੇਸ਼ੀਆ, ਕਜ਼ਾਕਿਸਤਾਨ, ਡੁਬਈ, ਸ੍ਰੀ ਲੰਕਾ ਅਤੇ ਥਾਈਲੈਂਡ ਵਿਚ 200 ਤੋਂ ਜ਼ਿਆਦਾ ਪ੍ਰਮਾਣ ਆਧਾਰਤ ਦਸਤਾਵੇਜ਼ ਪੇਸ਼ ਕਰ ਚੁੱਕੇ ਹਨ।
ਡਾ. ਰਮਨਪ੍ਰੀਤ ਨੇ ਦੱਸਿਆ ਕਿ ਡਾਕਟਰ ਸਈਅਦ ਹਾਜਰ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਕੋਈ ਫੀਸ ਨਹੀਂ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਸੈਮੀਨਾਰ ਵਿਚ ਸ਼ਾਮਲ ਹੋ ਕੇ ਕੈਂਸਰ ਪ੍ਰਤੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ।