ਨਵੀਂ ਦਿੱਲੀ, 25 ਜਨਵਰੀ 2020 - ਤੁਰਕੀ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਤੁਰਕੀ 'ਚ ਭਾਰੀ ਨੁਕਸਾਨ ਹੋਇਆ ਹੈ ਅਤੇ ਕਈ ਥਾਵਾਂ 'ਤੇ ਜ਼ਮੀਨ ਵੀ ਖਿਸਕ ਗਈ ਹੈ ਅਤੇ ਹੁਣ ਤੱਕ ਭੂਚਾਲ ਕਾਰਨ ਤੁਰਕੀ 'ਚ 18 ਮੌਤਾਂ ਹੋ ਚੁੱਕੀਆਂ ਹਨ, ਜਦਕਿ 200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਭੂਚਾਲ ਇਨ੍ਹਾਂ ਜ਼ਬਰਦਸਤ ਸੀ ਕਿ ਇਸ ਭੂਚਾਲ ਦੇ ਝਟਕੇ ਇਰਾਕ, ਸੀਰੀਆ ਅਤੇ ਲੇਬਨਾਨ 'ਚ ਵੀ ਮਹਿਸੂਸ ਕੀਤੇ ਗਏ।
ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.7 ਮਾਪੀ ਗਈ ਹੈ। ਭੂਚਾਲ ਦੇ ਕਾਰਨ ਤੁਰਕੀ 'ਚ 10 ਦੇ ਕਰੀਬ ਬਿਲਡਿੰਗਾਂ ਡਿੱਗ ਗਈਆਂ ਹਨ ਅਤੇ ਭੁਚਾਲ ਤੋਂ ਬਆਦ ਕਈ ਇਮਾਰਤਾਂ ਨੂੰ ਅੱਗ ਵੀ ਲੱਗ ਗਈ ਸੀ। ਸਭ ਤੋਂ ਜ਼ਿਆਦਾ ਨੁਕਸਾਨ ਪੂਰਬੀ ਇਲਾਜਿਗ ਇਲਾਕੇ 'ਚ ਹੋਇਆ ਹੈ। ਭੂਚਾਲ ਪ੍ਰਭਾਵਿਤ ਇਲਾਕੇ 'ਚ ਬਚਾਅ ਦੇ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਇਹ ਭੂਚਾਲ ਬੀਤੀ ਰਾਤ (ਸ਼ੁੱਕਰਵਾਰ ਨੂੰ) 8 ਵੱਜ ਕੇ 55 ਮਿੰਟ 'ਤੇ ਆਇਆ ਸੀ।