ਸੁਰਜੀਤ ਪਾਤਰ ਦੀਆਂ ਅਸਥੀਆਂ ਗੁਰਦੁਅਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ
ਪਰਿਵਾਰਕ ਮੈਂਬਰਾਂ ਨੇ ਪਾਤਰ ਸਾਹਿਬ ਦੀਆਂ ਯਾਦਾ ਕੀਤੀਆ ਸਾਝੀਆਂ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ , 17 ਮਈ 2024 : ਮਰਹੂਮ ਪਦਮ ਸ੍ਰੀ ਸੁਰਜੀਤ ਪਾਤਰ ਦੀਆਂ ਅਸਥੀਆਂ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਅਸਥੀ ਵਿਸਰਜਨ ਮੌਕੇ ਪਰਿਵਾਰਕ ਮੈਂਬਰਾਂ ਵਿੱਚ ਸਰਦਾਰਨੀ ਭੁਪਿੰਦਰ ਕੌਰ ਧਰਮ ਪਤਨੀ, ਮਨਰਾਜ ਪਾਤਰ ਪੁੱਤਰ, ਅੰਕੁਰ ਪਾਤਰ ਪੁੱਤਰ, ਮਨਰੀਤ ਨੂੰਹ, ਅਵੀਰ ਸਿੰਘ ਪੋਤਰਾ, ਉਪਕਾਰ ਸਿੰਘ ਭਰਾ, ਦਲਵੀਰ ਕੌਰ ਭੈਣ ਮੋਜੂਦ ਸਨ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਣ ਵੱਲੋਂ ਗੁਰਵਿੰਦਰ ਸਿੰਘ ਜੋਹਲ ਰਿਜਨਲ ਟ੍ਰਾਸਪੋਰਟ ਅਥਾਰਟੀ ਰੂਪਨਗਰ, ਭੁਪਿੰਦਰ ਸਿੰਘ ਚਾਨਾ ਨਿਗਰਾਨ ਇੰਜੀਨਿਅਰ ਸੱਭਿਅਚਾਰਰਕ ਮਾਮਲੇ ਵਿਭਾਗ, ਸੰਦੀਪ ਕੁਮਾਰ ਤਹਿਸੀਲਦਾਰ, ਅਰਾਧਨਾ ਖੋਸਲਾ ਨਾਇਬ ਤਹਿਸੀਲਦਾਰ ਵੀ ਮੋਜੂਦ ਸਨ।
ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਦਾ ਲੰਗਰ ਵੀ ਛਕਿਆਂ। ਇਸ ਮੌਕੇ ਮਰਹੂਮ ਪਦਮ ਸ੍ਰੀ ਸੁਰਜੀਤ ਪਾਤਰ ਦੇ ਪੁੱਤਰਾਂ ਮਨਰਾਜ ਪਾਤਰ, ਅੰਕੁਰ ਪਾਤਰ ਨੇ ਯਾਦਾ ਸਾਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇੱਕ ਕਿਤਾਬ ਜਲਦੀ ਹੀ ਆਵੇਗੀ, ਜਿਸ ਵਿੱਚ ਉਨ੍ਹਾਂ ਦੀਆਂ ਰਚਨਾਵਾ ਦਾ ਸੰਗ੍ਰਹਿ ਹੋਵੇਗਾ, ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਸ ਨੇ ਮਰਹੂਮ ਪਦਮ ਸ੍ਰੀ ਸੁਰਜੀਤ ਪਾਤਰ ਜੀ ਨੂੰ ਬਹੁਤ ਮਾਨ ਸਨਮਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀ ਸਮੁੱਚੀ ਲੋਕਾਈ ਦੇ ਧੰਨਵਾਦੀ ਹਾਂ, ਜਿਸ ਨੇ ਸਾਨੂੰ ਇਹ ਅਸਹਿ ਤੇ ਅਕਹਿ ਘਾਟਾ ਸਹਿਣ ਕਰਨ ਦਾ ਬੱਲ ਬਖਸ਼ਣ ਲਈ ਪ੍ਰਮਾਤਮਾ ਕੋਲ ਅਰਦਾਸ ਕੀਤੀ ਹੈ। ਪੰਜਾਬੀਆਂ ਨੇ ਜੋ ਮਾਨ ਸਨਮਾਨ ਤੇ ਪਿਆਰ ਸਾਡੇ ਪਰਿਵਾਰ ਨੂੰ ਦਿੱਤਾ ਹੈ, ਉਸ ਦੇ ਲਈ ਅਸੀ ਸਦਾ ਰਿਣੀ ਰਹਾਂਗੇ। ਉਨ੍ਹਾਂ ਨੇ ਦੱਸਿਆ ਕਿ ਮਰਹੂਮ ਪਦਮ ਸ੍ਰੀ ਸੁਰਜੀਤ ਪਾਤਰ ਜੀ ਲਈ 20 ਮਈ ਦਿਨ ਸੋਮਵਾਰ ਨੂੰ 11 ਤੋ 1 ਵਜੇ ਤੱਕ ਗੁਰਦੁਆਰਾ ਮਾਈ ਬਿਸ਼ਨ ਕੌਰ ਆਸ਼ਾਪੁਰੀ ਲੁਧਿਆਣਾ ਵਿਖੇ ਸ਼ਾਤ ਪਾਠ ਕਰਵਾਇਆ ਜਾਵੇਗਾ।