ਸੰਸਥਾ ਪਿੜ ਗੁਰਦਾਸਪੁਰ ਲਗਾਏਗੀ ਭੰਗੜਾ ਗਿੱਧਾ ਸਿਖਲਾਈ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ , 27 ਮਈ 2024 : ਪੰਜਾਬ ਦੇ ਲੋਕ ਨਾਚਾਂ ਲਈ ਦਿਲੋਂ ਫ਼ਿਕਰਮੰਦ ਭੰਗੜੇ ਦੇ ਪ੍ਰਸਿੱਧ ਕੋਚ ਸ.ਅਜੈਬ ਸਿੰਘ ਚਾਹਲ ਨੇ ਵਿਦੇਸ਼ ਜਾਨ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਲੋਕ ਨਾਚਾਂ ਸਬੰਧੀ ਆਪਣੇ ਨਿਵਾਸ ਸਥਾਨ ਵਿਖੇ ਮੀਟਿੰਗ ਕੀਤੀ।ਮੀਟਿੰਗ ਵਿੱਚ ਉਨ੍ਹਾਂ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਆਪਣੇ ਪੁਰਾਤਨ ਲੋਕ ਨਾਚ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਇਕ ਭੰਗੜਾ,ਗਿੱਧਾ ਸਿਖਲਾਈ ਕੈਂਪ ਲਗਾਇਆ ਜਾਵੇ।ਕੈਂਪ ਲਗਾਉਣ ਲਈ ਉਨ੍ਹਾਂ ਵੱਲੋਂ ਭੰਗੜਾ ਕੋਚ ਜੈਕਬ ਮਸੀਹ ਤੇਜਾ ਅਤੇ ਉਨ੍ਹਾਂ ਦੀ ਟੀਮ ਨੂੰ ਸਾਰੀ ਜ਼ਿੰਮੇਵਾਰੀ ਸੌਂਪੀ ਗਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭੰਗੜਾ ਕੋਚ ਜੈਕਬ ਮਸੀਹ ਤੇਜਾ ਨੇ ਦੱਸਿਆ ਕਿ ਸਾਲ ਵਿੱਚ ਦੋ ਲੋਕ ਨਾਚਾਂ ਦੇ ਸਿਖਲਾਈ ਕੈਂਪ ਲਾਉਣ ਵਾਲੀ ਸੱਭਿਆਚਾਰਕ ਸੰਸਥਾ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਵੱਲੋਂ ਇਸੇ ਹੀ ਲਡ਼ੀ ਤਹਿਤ 10 ਜੂਨ 2024 ਤੋਂ ਸਵਰਗੀ ਹੈਪੀ ਮਾਨ ਦੀ ਯਾਦ ਵਿਚ ਭੰਗੜਾ,ਗਿੱਧਾ ਸਿਖਲਾਈ ਕੈਂਪ ਸਥਾਨ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੋਜਾਨਾ ਸਮਾਂ ਸਵੇਰੇ 7 ਤੋਂ 8 ਵਜੇ ਤੱਕ ਭੰਗੜਾ ਅਤੇ 8 ਤੋਂ 9 ਵਜੇ ਤੱਕ ਗਿੱਧਾ ਸ਼ੁਰੂ ਕਰਨ ਜਾ ਰਹੇ ਹਾਂ।ਮਸੀਹ ਨੇ ਆਖਿਆ ਕਿ ਭੰਗੜਾ,ਗਿੱਧਾ ਸਿਖਲਾਈ ਕੈਂਪ ਵਿਚ ਕਿਸੇ ਵੀ ਉਮਰ ਦੇ ਮੁੰਡੇ-ਕੁੜੀਆਂ ਹਿੱਸਾ ਲੈ ਸਕਦੇ ਹਨ।ਕੈਂਪ ਵਿੱਚ ਭਾਗ ਲੈਣ ਵਾਲੇ ਹਰ ਇਕ ਨੂੰ ਆਪਣਾ ਫ਼ਾਰਮ 9 ਤਰੀਕ ਦਿਨ ਨੂੰ ਸਮਾਂ ਸਵੇਰੇ 8 ਵਜੇ ਖਾਲਸਾ ਸਕੂਲ ਦੀ ਗਰਾਊਂਡ ਵਿੱਚ ਸਿਖਲਾਈ ਦੇ ਰਹੀ ਟੀਮ ਕੋਲੋਂ ਫਾਰਮ ਭਰ ਸਕਦੇ ਹਨ।(ਇਸ ਕੈਂਪ ਦੀ ਕੋਈ ਵੀ ਐਂਟਰੀ ਫੀਸ ਨਹੀਂ ਰੱਖੀ ਗਈ।)।ਭਾਗ ਲੈਣ ਵਾਲੇ ਬੱਚਿਆਂ ਕੋਲੋਂ ਸਿਰਫ਼ ਢੋਲ / ਢੋਲਕੀ ਦੀ ਹੀ ਫੀਸ ਲਈ ਜਾਵੇਗੀ।ਗਿੱਧਾ ਇਸਤਰੀ ਕੋਚ ਹੀ ਸਿਖਾਵੇਗੀ।ਭੰਗੜੇ ਨਾਲ ਢੋਲ ਤੇ ਸਾਥ ਛੋਟੀ ਉਮਰ ਦੇ ਢੋਲ ਮਾਸਟਰ ਰਾਜਾ ਹਰ ਰੋਜ਼ ਸੇਵਾ ਨਿਭਾਏਗਾ।ਕੋਈ ਵੀ ਆਮ ਜਾਣਕਾਰੀ ਲੈਣੀ ਹੋਵੇ ਤਾਂ ਫੇਸਬੁੱਕ ਜੈਕਬ ਤੇਜਾ ਤੋਂ ਫੋਨ ਨੰਬਰ ਅਠੱਨਵੇ ਅੱਠ ਸੌ ਇਕਆਸੀ ਬਾਰਾਂ ਅੱਠ ਸੌ ਇੱਕ ਤੋਂ ਪ੍ਰਾਪਤ ਕਰ ਸਕਦੇ ਹੋ।ਮੀਟਿੰਗ ਵਿਚ ਜੈਕਬ ਮਸੀਹ ਤੇਜਾ,ਗੁਰਜਿੰਦਰ ਸਿੰਘ ਸੋਹਲ,ਕੁਲਵੰਤ ਸਿੰਘ ਲੇਹਲ, ਸਰਬਜੀਤ ਸਿੰਘ ਚੌਧਰਪੁਰਾ, ਇੰਦਰਬੀਰ ਸਿੰਘ,ਕੁਲਵੰਤ ਸਿੰਘ ਗੁਰਦਾਸਪੁਰ,ਰਾਜ ਕੁਮਾਰ,ਹਰਪ੍ਰੀਤ ਸਿੰਘ ਸੋਹਲ,ਮਨਿੰਦਰ ਸਿੰਘ ਕਮਾਲਪੁਰ, ਹਾਜ਼ਰ ਸਨ।