ਨਾੜ ਦੀ ਅੱਗ ਦੀ ਚਪੇਟ ਵਿਚ ਆਏ ਕਣਕ ਨਾਲ ਭਰੇ ਟਰੱਕ ਧੂੰ-ਧੂੰ ਕਰਕੇ ਸੜੇ
- ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਵੀ ਅੱਗ ਤੇ ਕਾਬੂ ਪਾਉਣ ਵਿੱਚ ਹੋਈਆਂ ਨਕਾਮ,60 ਲੱਖ ਦਾ ਹੋਇਆ ਨੁਕਸਾਨ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 17 ਮਈ 2024 - ਕਿਸਾਨ ਵਲੋਂ ਖੇਤਾਂ ਚ ਨਾੜ ਨੂੰ ਲਗਾਈ ਅੱਗ ਕਾਰਨ ਬਟਾਲਾ ਨਜ਼ਦੀਕ ਕਸਬਾ ਖੋਖਰ ਫੌਜੀਆਂ ਕੋਲ ਅਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਖੜੇ ਦੋ ਟਰੱਕਾਂ ਨੂੰ ਅੱਗ ਨੇ ਆਪਣੀ ਲਪੇਟ ਚ ਲੈ ਲਿਆ।ਇਕ ਟਰੱਕ ਵਿਚ ਲੱਖਾਂ ਦੀਆਂ ਕਣਕ ਦੀਆਂ ਬੋਰੀਆਂ ਵੀ ਸੜ ਕੇ ਸਵਾਹ ਹੋ ਗਈਆਂ। ਜਦਕਿ ਦੂਸਰੇ ਟ੍ਰਕ ਦੇ ਵੀ ਟਾਇਰ ਸੜ ਕੇ ਸਵਾਹ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਟਰੱਕ ਇਕੋ ਮਾਲਿਕ ਦੇ ਸੀ।
ਟਰੱਕਾਂ ਦੇ ਡਰਾਈਵਰਾਂ ਨੇ ਦੱਸਿਆ ਕਿ ਸੜਕ ਕਿਨਾਰੇ ਕਿਸੇ ਕਿਸਾਨ ਵੱਲੋਂ ਖੇਤਾਂ ਵਿੱਚ ਨਾੜ ਅੱਗ ਲਗਾਈ ਗਈ ਸੀ। ਅੱਗ ਕਾਰਨ ਫੈਲੇ ਧੂਂਏ ਕਾਰਨ ਸੜਕ ਤੇ ਟਰੈਫਿਕ ਜਾਮ ਹੋ ਗਈ ਅਤੇ ਉਹਨਾਂ ਦੇ ਟਰੱਕ ਵੀ ਜਾਮ ਵਿੱਚ ਫਸ ਗਏ । ਦੇਖਦੇ ਹੀ ਦੇਖਦੇ ਤਿੰਨ ਚਾਰ ਗੱਡੀਆਂ ਨੂੰ ਖੇਤਾਂ ਵਿੱਚ ਲੱਗੀ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਦੋ ਗੱਡੀਆਂ ਤਾਂ ਮਮੂਲੀ ਰੂਪ ਵਿੱਚ ਅੱਗ ਦੀ ਚਪੇਟ ਵਿੱਚ ਆਈਆਂ ਅਤੇ ਉਥੋਂ ਨਿਕਲ ਗਈਆਂ ਪਰ ਉਹਨਾਂ ਦੇ ਟਰੱਕਾਂ ਵਿੱਚ ਦੇਖਦੇ ਹੀ ਦੇਖਦੇ ਭਾਂਬੜ ਮਚਣੇ ਸ਼ੁਰੂ ਹੋ ਗਏ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਮੌਕੇ ਤੇ ਪਹੁੰਚ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਇੱਕ ਟਰੱਕ ਅਤੇ ਉਸ ਵਿੱਚ ਰੱਖਿਆ ਲੱਖਾਂ ਦੀਆਂ ਕਣਕ ਦੀਆਂ ਬੋਰੀਆਂ ਪੂਰੀ ਤਰਹਾਂ ਨਾਲ ਸੜ ਕੇ ਸਵਾਹ ਹੋ ਗਈਆਂ ਸਨ। ਜਦਕਿ ਦੂਜੇ ਟਰੱਕ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਟਾਇਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ।