ਵੋਟਰ ਨੂੰ ਜਗਾਓ ਬੂਥ ਤੇ ਪਹੁੰਚਾਓ ਮੁਹਿੰਮ ਨੂੰ ਬੀ.ਐਲ.ਓ ਹੋਰ ਅਸਰਦਾਰ ਬਣਾਉਣਗੇ- ਡਾ.ਹੀਰਾ ਲਾਲ
ਜਨਰਲ ਅਬਜ਼ਰਵਰ 06 ਲੋਕ ਸਭਾ ਹਲਕਾ 06 ਅਨੰਦਪੁਰ ਸਾਹਿਬ ਨੇ ਵੋਟ ਪ੍ਰਤੀਸ਼ਤ ਵਧਾਉਣ ਦੇ ਗੁਰ ਸਿਖਾਏ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ , 27 ਮਈ,2024 :
ਡਾ.ਹੀਰਾ ਲਾਲ ਆਈ.ਏ.ਐਸ. ਜਨਰਲ ਅਬਜ਼ਰਵਰ ਲੋਕ ਸਭਾ ਹਲਕਾ 06 ਅਨੰਦਪੁਰ ਸਾਹਿਬ ਨੇ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਬੂਥ ਲੈਵਲ ਅਫਸਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਲੋਕਤੰਤਰ ਦਾ ਮਹਾਪਰਵ ਮਨਾਉਣ ਵਿੱਚ ਸਭ ਦਾ ਸਹਿਯੋਗ ਲਿਆ ਜਾਵੇ। ਦੇਸ਼ ਦੀ ਅਜ਼ਾਦੀ ਲੈਣ ਲਈ ਅਸੀ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਅਸੀ ਆਪਣੇ ਹੱਕਾਂ ਤੇ ਅਧਿਕਾਰਾ ਪ੍ਰਤੀ ਜਾਗਰੂਕ ਹਾਂ।
ਹਰਿਆਵਲ ਮੁਹਿੰਮ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਅਪਨਾਉਣ ਉਪਰੰਤ ਪੌਦੇ ਲਗਾਉਣ ਦੀ ਲਗਾਤਾਰਤਾ ਨੂੰ ਮਿਲ ਰਹੇ ਭਰਵੇ ਹੁਲਾਰੇ ਤੋ ਉਤਸਾਹਿਤ ਹੋ ਕੇ ਵੋਟ ਪ੍ਰਤੀਸ਼ਤ ਵਧਾਉਣ ਲਈ ਉਪਰਾਲੇ ਕਰਨ ਦੀ ਵਿਸੇਸ਼ ਮੁਹਿੰਮ ਨੂੰ ਅਸਰਦਾਰ ਬਣਾਉਣ ਲਈ ਜਨ ਜਨ ਤੱਕ ਸੁਨੇਹਾ ਪਹੁੰਚਾਉਣ ਵਾਸਤੇ ਬੀ.ਐਲ.ਓਜ਼ ਨੂੰ ਗੁਰ ਸਿਖਾਉਦੇ ਹੋਏ ਡਾ.ਹੀਰਾ ਲਾਲ ਨੇ ਕਿਹਾ ਕਿ ਬੀ.ਐਲ.ਓਜ਼ ਦੇ ਮੋਢੀਆਂ ਤੇ ਇਹ ਭਾਰ ਹੁਣ ਅਸੀ ਵੰਡ ਰਹੇ ਹਾਂ, ਹਰ ਬੀ.ਐਲ.ਓਜ਼ ਦੇ ਨਾਲ 11 ਹੋਰ ਮੈਂਬਰਾਂ ਦੀ ਟੀਮ ਜੋੜੀ ਗਈ ਹੈ, ਜਿਸ ਵਿਚ ਪਟਵਾਰੀ, ਪੰਚਾਇਤ ਸਕੱਤਰ, ਆਂਗਨਵਾੜੀ ਵਰਕਰ, ਆਸ਼ਾ ਵਰਕਰ, ਮੋਟੀਵੇਸ਼ਨ (ਜਲ ਸਪਲਾਈ ਵਿਭਾਗ), ਮਿਡ ਡੇ ਮੀਲ ਵਰਕਰ, ਬੈਂਕ ਸਖੀ ਐਨ.ਆਰ.ਐਮ.ਐਲ, ਸੈਲਫ ਹੈਲਪ ਗਰੁੱਪ, ਚੋਕੀਦਾਰ, ਮਗਨਰੇਗਾ, ਨੰਬਰਦਾਰ ਮੁੱਖ ਤੌਰ ਤੇ ਸਾਮਿਲ ਕੀਤੇ ਗਏ ਹਨ। ਸਾਡਾ ਮੁੱਖ ਮੰਤਵ ਵੋਟਰ ਨੂੰ ਜਗਾਓ ਬੂਥ ਤੇ ਪਹੁੰਚਾਓ ਤਹਿ ਕੀਤਾ ਹੈ। ਇਸ ਤੋ ਇਲਾਵਾ ਬੂਥ ਲੈਵਲ ਅਫਸਰਾਂ ਨੂੰ ਲਗਾਤਾਰ ਮੋਨੀਟਰਿੰਗ ਕਰਨ, ਮਤ ਅਧਿਕਾਰ ਤੋਂ ਰੁਕੇ ਲੋਕਾਂ ਨੂੰ ਵਾਰ ਵਾਰ ਵੋਟ ਪਾਉਣ ਲਈ ਉਨ੍ਹਾਂ ਦੀਆਂ ਬਰੂਹਾਂ ਤੇ ਜਾ ਕੇ ਪ੍ਰੇਰਿਤ ਕਰਨ ਨੂੰ ਤਰਜੀਹ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਟੀਮ ਵੱਡੇ ਉਪਰਾਲੇ ਕਰੇਗੀ ਤੇ ਹਰ ਵੋਟਰ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਵੇਗੀ। ਗਰੀਨ ਪੋਲਿੰਗ ਬੂਥ ਸਾਡਾ ਨਿਵੇਕਲਾ ਉਪਰਾਲਾ ਹੈ, ਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ ਤਿੰਨ ਗਰੀਨ ਪੋਲਿੰਗ ਬੂਥ ਬਣਾਏ ਜਾਣਗੇ, ਇਸ ਤਰਾਂ ਲੋਕ ਸਭਾ ਹਲਕਾ 06 ਅਨੰਦਪੁਰ ਸਾਹਿਬ ਵਿੱਚ ਕੁੱਲ 9 ਗਰੀਨ ਪੋਲਿੰਗ ਬੂਥ ਬਣਾਏ ਜਾਣਗੇ। ਉਨ੍ਹਾਂ ਨੇ ਵੋਟਰਾ ਨੂੰ ਅਪੀਲ ਕੀਤੀ ਕਿ ਉਹ ਵੋਟ ਪਾਉਣ ਤੋ ਪਹਿਲਾ ਜਾ ਬਾਅਦ ਵਿੱਚ ਇੱਕ ਇੱਕ ਪੌਦਾ ਜਰੂਰ ਲਗਾਉਣ।
ਇਸ ਮੋਕੇ ਸਹਾਇਕ ਰਿਟਰਨਿੰਗ ਅਫਸਰ ਰਾਜਪਾਲ ਸਿੰਘ ਸੇਖੋ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਕੁਮਾਰ, ਤਹਿਸੀਲਦਾਰ ਸੰਦੀਪ ਕੁਮਾਰ ਹਾਜ਼ਰ ਸਨ