ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਵੋਟਰ ਜਾਗਰੂਕਤਾ ਅਤੇ ਹਰਿਆਲਾ ਚੋਣ ਉਤਸਵ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 27 ਮਈ 2024
ਅੱਜ *ਸਰਕਾਰੀ ਐਲੀਮੈਂਟਰੀ ਸਕੂਲ ਰਵਿਦਾਸ ਮੰਦਿਰ, ਨਵਾਂ ਸ਼ਹਿਰ* ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਰਾਹੋਂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕਂਡਰੀ ਸਕੂਲ ਰਾਹੋਂ ਦੇ ਵਲੰਟੀਅਰ ਵਿਦਿਆਰਥੀਆਂ ਨੇ ਨੁੱਕੜ ਨਾਟਕ ਦਾ ਪ੍ਰਦਰਸ਼ਨ ਕੀਤਾ ਜਿੱਥੇ ਸ਼ਹਿਰ ਦੇ ਲੋਕਾਂ ਦਾ ਇਕੱਠ ਹੋਇਆ ਸੀ। ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਵੋਟਾਂ ਵਾਲੇ ਦਿਨ ਵੋਟ ਪਾਉਣ ਲਈ ਪ੍ਰੇਰਿਤ ਕੀਤਾ।
ਗਰੀਨ ਇਲੈਕਸ਼ਨ ਦੀ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਐਚਟੀ ਕਮਲਜੀਤ ਕੌਰ ,ਪ੍ਰਿਥਵੀ ਚੰਦ- ਐਮ ਸੀ ਵਾਰਡ ਨੰਬਰ 14, ਨੁੱਕੜ ਨਾਟਕ ਟੀਮ, ਸਮੂਹ ਸਕੂਲ ਸਟਾਫ, ਹੈਲਥ ਕੇਅਰ ਸਟਾਫ ਅਤੇ ਐਸਐਮਸੀ ਦੇ ਮੈਂਬਰਾਂ ਦੁਆਰਾ ਸਕੂਲ ਦੇ ਸਾਹਮਣੇ ਮੌਜੂਦ ਪਾਰਕ ਵਿੱਚ ਪੌਦੇ ਵੀ ਲਗਾਏ ਗਏ।
ਸ਼੍ਰੀਮਤੀ ਏ ਅਗਰਵਾਲ-ਡੀ ਈ ਓ ਐਸਐਸਬੀਐਸ ਨਗਰ ਜੀ ਨੇ ਦੱਸਿਆ ਕਿ ਡੀ ਸੀ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸਡੀਐਮ ਨਵਾਂ ਸ਼ਹਿਰ ਸ਼੍ਰੀਮਤੀ ਅਕਸ਼ਿਤਾ ਗੁਪਤਾ ਜੀ ਦੇ ਨਿਰਦੇਸ਼ਾਂ ਹੇਠ, ਅਧਿਆਪਕਾਂ ਅਤੇ ਵਲੰਟੀਅਰ ਵਿਦਿਆਰਥੀਆਂ ਦੀ ਉਨ੍ਹਾਂ ਦੀ ਟੀਮ ਆਪਣੇ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਘੱਟ ਵੋਟਰ ਵਾਲੇ ਇਲਾਕਿਆਂ ਵਿੱਚ ਸਖਤ ਮਿਹਨਤ ਕਰ ਰਹੀ ਹੈ।
ਇਸ ਮੌਕੇ ਜ਼ਿਲਾ ਚੋਣ ਨੋਡਲ ਅਫਸਰ ਸਤਨਾਮ ਸਿੰਘ,ਪ੍ਰਿੰਸੀਪਲ ਰਣਜੀਤ ਕੌਰ, ਨੀਲਮ ਰਾਣੀ, ਹਿਤੇਸ਼ ਸਹਿਗਲ, ਰਜਨੀ ਸ਼ਰਮਾ, ਕਵਿਤਾ ਸਭਰਵਾਲ, ਸਰਬਜੀਤ ਸਿੰਘ, ਰਣਜੀਤ ਬੱਬਰ, ਦਵਿੰਦਰ ਕੌਰ,ਨਵਨੀਤ ਪ੍ਰੈਸ਼ਰ, ਵਿਨੇ ਸ਼ਰਮਾ, ਦਵਿੰਦਰ ਕੌਰ ,ਪੂਜਾ ,ਗੀਤਾ, ਦੀਪਾਂਸੂ਼ ,ਮਲਕਾ ਬੈਨਸ ,ਕਮਲਦੀਪ ਸਿੰਘ ,ਰੁਪਿੰਦਰ ਕੌਰ ,ਮਨਪ੍ਰੀਤ ਕੌਰ, ਨਰੇਸ਼ ਕੁਮਾਰ ,ਅਨੁਪਮ ,ਤਾਰਾ ਚੰਦ, ਰਾਜਕੁਮਾਰ ,ਜਗਜੀਤ, ਸੀਪਾ, ਸੰਜੀਵ ਕੁਮਾਰ ,ਬਬਲੀ ,ਦਿਆ ਦੇਵੀ, ਸੀਰੋ ਆਦਿ ਮੌਜੂਦ ਸਨ।