← ਪਿਛੇ ਪਰਤੋ
ਸੁਖਜਿੰਦਰ ਸਿੰਘ ਰੰਧਾਵਾ ਤੇ ਦੋਸ਼ ਲਾਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ ਸੁਨੀਲ ਜਾਖੜ ਆਪਣੇ ਗਿਰੇਬਾਨ ਵੱਲ ਝਾਕੇ : ਮਹਾਜਨ ਕ੍ਰਿਸ਼ਨ ਚੰਦਰ ਪਠਾਨਕੋਟ ; ਅੱਜ ਕਾਂਗਰਸ ਪਾਰਟੀ ਨਾਲ ਗਦਾਰੀ ਕਰਕੇ ਭਾਜਪਾ ਦਾ ਪਿੱਠੂ ਬਣਿਆ ਸੁਨੀਲ ਜਾਖੜ ਸਾਫ ਸੁਥਰੀ ਸ਼ਵੀ ਦੇ ਮਾਲਕ ਅਤੇ ਲੋਕਾਂ ਦੇ ਹਰਦਿਲ ਅਜ਼ੀਜ਼ ਲੀਡਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਤੇ ਮਨਘੜਤ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਮਾਰੇ ਅਬੋਹਰ ਤੋਂ ਇਕ ਕੌਂਸਲਰ ਤੋਂ ਮੂਧੇ ਮੂੰਹ। ਡਿੱਗੇ ਜਾਖੜ ਨੂੰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਬਦੌਲਤ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲੀ ਸੀ ਤੇ ਸਵਰਗਵਾਸੀ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੀ ਟਿਕਟ ਵੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਤੁਹਾਨੂੰ ਗੁਰਦਾਸਪੁਰ ਜਿਮਣੀ ਚੌਣ ਵਿੱਚ ਕਾਂਗਰਸ ਦੀ ਟਿਕਟ ਦੇਣ ਦੀ ਸਿਫਾਰਸ਼ ਹਾਈਕਮਾਂਡ ਨੂੰ ਕੀਤੀ ਸੀ ਫਿਰ ਪੂਰੀ ਸ਼ਾਨੋ ਸ਼ੌਕਤ ਨਾਲ ਜਿੱਤਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜਿਆ ਸੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਾਬ ਕਾਰੋਬਾਰੀ ਪੱਪੂ ਜੈਂਤੀਪੁਰੀਆ ਵੱਲੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਫੰਡਿਗ ਕੀਤੇ ਜਾਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੀਆਂ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਪੱਪੂ ਜੈਂਤੀਪੁਰੀਆ ਦੇ ਪਰਿਵਾਰ ਦਾ ਹਲਕਾ ਮਜੀਠਾ ਅਤੇ ਵਿਧਾਨ ਸਭਾ ਹਲਕਾ ਬਟਾਲਾ ਦੇ ਲੋਕਾਂ ਵਿੱਚ ਵੱਡਾ ਆਧਾਰ ਹੈ ਪੱਪੂ ਜੈਂਤੀਪੁਰੀਆ ਦਾ ਪਰਿਵਾਰ 24 ਘੰਟੇ ਇਹਨਾਂ ਦੋਹਾਂ ਹਲਕਿਆਂ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋ ਕਿ ਗਰੀਬ ਗੁਰਬੇ ਦੀ ਮੱਦਦ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਪਰ ਤੁਸੀ ਦੋ ਸਾਲ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੂਝਵਾਨ ਲੋਕਾਂ ਦੀ ਬਾਤ ਤੱਕ ਨਹੀਂ ਪੁੱਛੀ ਜਾਖੜ ਸਾਹਿਬ ਤੁਸੀ ਅਤੇ ਤੁਹਾਡੇ ਪਰਿਵਾਰ ਨੇ ਸਵਰਗਵਾਸੀ ਸਰਦਾਰ ਸੰਤੌਖ ਸਿੰਘ ਰੰਧਾਵਾ ਨੂੰ 1992 ਦੀਆਂ ਲੋਕ ਸਭਾ ਚੌਣਾਂ ਵਿੱਚ ਬਸਪਾ ਨਾਲ ਰੱਲ ਕਿ ਇਕ ਗੁਰੂ ਦੇ ਸੱਚੇ ਸੂਚੇ ਸਿੱਖ ਅਤੇ ਪੰਜਾਬ ਕਾਂਗਰਸ ਦੇ ਬਾਬਾ ਬੋਹੜ ਦੀ ਪਿੱਠ ਵਿੱਚ ਛੁਰਾ ਮਾਰ ਹਰਾਇਆ ਸੀ ਤੁਹਾਡਾ ਪਰਿਵਾਰ ਪਹਿਲੇ ਦਿਨ ਤੋਂ ਹੀ ਕਾਂਗਰਸ ਪਾਰਟੀ ਨਾਲ ਗ਼ਦਾਰੀ ਕਰਦਾ ਰਿਹਾ ਹੈ ਗਦਾਰੀ ਕਰਨ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੇ ਫਿਰ ਵੀ ਤੁਹਾਨੂੰ ਉਚ ਅਹੁੱਦਿਆ ਨਾਲ ਨਿਵਾਜਿਆ ਜਾਖੜ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਅੱਖਾਂ ਵਿੱਚ ਅੱਖਾਂ ਪਾ ਕਿ ਗੱਲ ਕਰਨ ਦੀ ਹਿੰਮਤ ਕਰੋ ਫਿਰ ਤੁਹਾਨੂੰ ਆਟੇ ਦਾਲ ਦੇ ਭਾਅ ਦੇ ਭਾਅ ਦਾ ਪਤਾ ਚੱਲ ਜਾਵੇਗਾ ਜੇਕਰ ਅੱਜ ਤੋਂ ਬਾਅਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲ ਉਂਗਲ ਚੁੱਕਣ ਦੀ ਹਿੱਮਤ ਕੀਤੀ ਤਾਂ ਤੁਹਾਡੇ ਅਤੇ ਤੁਹਾਡੇ ਅਹਿਲਕਾਰਾਂ ਦੇ ਕੱਚੇ ਚਿੱਠੇ ਮੈੱਬਰ ਪਾਰਲੀਮੈਂਟ ਹੋਣ ਦੇ ਸਮੇਂਂ ਵਾਲੇ ਜਨਤਕ ਕਰਨ ਤੋਂ ਗ਼ੁਰੇਜ਼ ਨਹੀਂ ਕੀਤਾ ਜਾਵੇਗਾ ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ
Total Responses : 1131