ਅਸ਼ੋਕ ਵਰਮਾ
ਬਠਿੰਡਾ, 2 ਮਾਰਚ2021ï ਬਠਿੰਡਾਦੇ ਡੱਬਵਾਲੀ ਰੋਡ ’ਤੇ ਸਥਿਤ ਏਮਜ਼ ਹਸਪਤਾਲ ’ਚ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਦੀ 5 ਸਾਲਾਂ ਦੀ ਬੱਚੀ ਨੂੰ ਅਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਮਾਰ ਦੇਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ । ਡਾਕਟਰਾਂ ਵੱਲੋਂ ਮੁੱਢਲੇ ਤੌਰ ’ਤੇ ਕੁੱਤਿਆਂ ਵੱਲੋਂ ਨੋਚਣ ਦੀ ਹੀ ਗੱਲ ਆਖੀ ਗਈ ਹੈ ਪਰ ਮੁਕੰਮਲ ਜਾਣਕਾਰੀ ਪੋਸਟਮਾਰਟਮ ਤੋਂ ਬਾਅਦ ਹੀ ਮਿਲੇ ਸਕੇਗੀ। ਵੇਰਵਿਆਂ ਮੁਤਾਬਿਕ ਵੈਸਟ ਬੰਗਾਲ ਤੋਂ ਆਇਆ ਇੱਕ ਪਰਵਾਸੀ ਮਜ਼ਦੂਰ ਪਰਿਵਾਰ ਜੋ ਕਿ ਬਠਿੰਡਾ ਦੇ ਏਮਜ ਹਸਪਤਾਲ ’ਚ ਲੇਬਰ ਦਾ ਕੰਮ ਕਰਦਾ ਹੈ । ਕੱਲ ਪਰਿਵਾਰ ਦੀ ਪੰਜ ਸਾਲ ਦੀ ਬੱਚੀ ਅਤਿਥੀ ਪੁੱਤਰੀ ਸ਼ਾਮ ਲਾਲ ਘਰੋਂ ਗੁੰਮ ਹੋ ਗਈ ਸੀ । ਪਰਿਵਾਰ ਵੱਲੋਂ ਕਾਫੀ ਭਾਲ ਕੀਤੀ ਗਈ ਤਾਂ ਅਖੀਰ ਦੇਰ ਰਾਤ ਬੱਚੀ ਖੂਨ ਨਾਲ ਲੱਥਪੱਥ ਹੋਈ ਮਿਲੀ ਜਿਸਨੂੰ ਕਰੀਬ 7-8 ਕੁੱਤਿਆਂ ਵੱਲੋਂ ਨੋਚਿਆ ਜਾ ਰਿਹਾ ਸੀ ।
ਇਸ ਮਗਰੋਂ ਤੁਰੰਤ ਬੱਚੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਉੱਥੇ ਉਸਦੀ ਮੌਤ ਹੋ ਗਈ। ਬੱਚੀ ਦੇ ਸਰੀਰ ਦੇ ਉੱਪਰ ਕਾਫੀ ਜ਼ਖਮਾਂ ਦੇ ਨਿਸ਼ਾਨ ਸਨ। ਬੱਚੀ ਦੀ ਮਿ੍ਰਤਕ ਦੇਹ ਨੂੰ ਸਿਵਲ ਹਸਪਤਾਲ ਬਠਿੰਡਾ ਦੀ ਮੋਰਚਰੀ ’ਚ ਰੱਖਿਆ ਗਿਆ ਹੈ ਪੁਲੀਸ ਵੱਲੋਂ ਬੱਚੀ ਦੇ ਮਾਪਿਆਂ ਦੇ ਬਿਆਨ ਦਰਜ ਕਰਕੇ ਡਾਕਟਰਾਂ ਤੋਂ ਪੋਸਟਮਾਰਟਮ ਰਿਪੋਰਟ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਡਾ. ਹਰਸ਼ਿਤ ਗੋਇਲ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਤ ਕਰੀਬ 10 ਵਜੇ ਇੱਕ ਬੱਚੀ ਨੂੰ ਲਿਆਂਦਾ ਗਿਆ ਸੀ ਜਿਸਨੂੰ ਮੁੱਢਲੀ ਜਾਂਚ ਮੁਤਾਬਿਕ ਕੁੱਤਿਆਂ ਨੇ ਨੋਚ ਕੇ ਖਾਧਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗ ਸਕੇਗਾ।