ਜਯੋਤੀ ਮਲਹੋਤਰਾ ’ਦਿ ਟ੍ਰਿਬਿਊਨ’ ਦੇ ਪਹਿਲੇ ਮਹਿਲਾ ਮੁੱਖ ਸੰਪਾਦਕ ਨਿਯੁਕਤ
ਚੰਡੀਗੜ੍ਹ, 8 ਮਈ, 2024: ਦਿ ਟ੍ਰਿਬਿਊਨ ਟਰੱਸਟ ਨੇ ਸੀਨੀਅਰ ਪੱਤਰਕਾਰ ਜਯੋਤੀ ਮਲਹੋਤਰਾ ਨੂੰ ਦਿ ਟ੍ਰਿਬਿਊਨ ਸਮੂਹ ਦਾ ਐਡੀਟਰ ਇਨ ਚੀਫ (ਮੁੱਖ ਸੰਪਾਦਕ) ਨਿਯੁਕਤ ਕੀਤਾ ਹੈ। ਉਹ ਦਿ ਟ੍ਰਿਬਿਊਨ ਟਰੱਸਟ ਪ੍ਰਕਾਸ਼ਨਾਵਾਂ ਦੇ ਪਹਿਲੇ ਮਹਿਲਾ ਮੁੱਖ ਸੰਪਾਦਕ ਹੋਣਗੇ। ਉਹਨਾਂ ਨੂੰ ਪ੍ਰਿੰਟ, ਟੀ ਵੀ ਅਤੇ ਡਿਜੀਟਲ ਮੀਡੀਆ ਦਾ ਵੱਡਾ ਤਜ਼ਰਬਾ ਹੈ। ਉਹ 14 ਮਈ ਨੂੰ ਇਸ ਨਵੀਂ ਜ਼ਿੰਮੇਵਾਰੀ ਨੂੰ ਸੰਭਾਲਣਗੇ। ਉਹਨਾਂ ਇੰਡੀਆ ਟੂਡੇ, ਇੰਡੀਅਨ ਐਕਸਪ੍ਰੈਸ, ਦਿ ਪ੍ਰਿੰਟ ਤੇ ਸਟਾਰ ਨਿਊਜ਼ ਜਿਹੇ ਕਈ ਮੀਡੀਆ ਅਦਾਰਿਆਂ ਵਿਚ ਸੀਨੀਅਰ ਸੰਪਾਦਕੀ ਅਹੁਦਿਆਂ ’ਤੇ ਕੰਮ ਕੀਤਾ ਹੈ। ਉਹ ਬੀ ਬੀ ਸੀ ਲਈ ਵੀ ਨਿਯਮਿਤ ਯੋਗਦਾਨ ਪਾਉਂਦੇ ਰਹੇ ਹਨ। ਉਹ ਸਿਆਸਤ, ਕੁਟਨੀਤੀ ਤੇ ਭਾਰਤ ਦੇ ਸਭਿਆਚਾਰ ਸਣੇ ਉਪ ਮਹਾਂਦੀਪ ਖਾਸ ਕਰ ਕੇ ਪਾਕਿਸਤਾਨ ਅਤੇ ਅਫਗਾਨਿਸਤਾਨ ਬਾਰੇ ਵੀ ਮਜਮੂਨ ਲਿਖੇ। ਉਹ ਰਾਜੇਸ਼ ਰਾਮਾਚੰਦਰਨ ਦੀ ਥਾਂ ਲੈਣਗੇ।