ਗੋਲੂ ਕਾ ਮੋਡ਼ ਤੇ ਸ਼ਰ੍ਹੇਆਮ ਖੁੱਲ੍ਹੀਆਂ ਦੁਕਾਨਾਂ ਦਾ ਦ੍ਰਿਸ਼
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 4 ਮਈ , ਕੋਰੋਨਾ ਵਾਇਰਸ ਦੇ ਘਾਤਕ ਡੰਗ ਤੋਂ ਨਾਗਰਿਕਾਂ ਨੂੰ ਬਚਾਉਣ ਲਈ ਚਾਹੇ ਪੰਜਾਬ ਸਰਕਾਰ ਵੱਲੋਂ 15 ਮਈ ਤੱਕ ਮੁਕੰਮਲ ਲਾਕਡਾਉਨ ਲਗਾਕੇ ਵੱਡੀਆਂ ਪਾਬੰਦੀਆਂ ਲਗਾਉਣ ਦਾ ਐਲਾਣ ਕੀਤਾ ਹੈ ਪਰ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਸ਼ਰੇਆਮ ਉੱਡਦੀਆਂ ਵੇਖੀਆਂ ਜਾ ਰਹੀਆਂ ਹਨ ।
ਜਨਤਕ ਟਰਾਂਸਪੋਰਟ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿਚ 50 ਪ੍ਰਤੀਸ਼ਤ ਸਵਾਰੀਆਂ ਬਿਠਾਉਣ ਦੇ ਹੁਕਮ ਹਨ ਪਰ ਜੀ ਟੀ ਰੋਡ ਉਪਰ ਚਲਦੀਆਂ ਚਾਹੇ ਰੋਡਵੇਜ਼ ਦੀਆਂ ਲਾਰੀਆਂ ਹੋਣ ਜਾਂ ਮਿੰਨੀ ਪ੍ਰਾਈਵੇਟ ਬੱਸਾਂ ਜਾਂ ਚੰਡੀਗੜ੍ਹ ਵੱਲ ਜਾਂਦੀਆਂ ਏਅਰ ਕੰਡੀਸ਼ੰਡ ਪ੍ਰਾਈਵੇਟ ਬੱਸਾਂ ਹੋਣ , ਇਹ ਪੂਰੀਆਂ ਭਰਕੇ ਚੱਲ ਰਹੀਆਂ ਹਨ ।
ਕਾਰਾਂ ਜੀਪਾਂ ਅੰਦਰ ਕੇਵਲ ਦੋ ਸਵਾਰੀਆਂ ਦੀ ਬੰਦਿਸ਼ ਵੀ ਇਸ ਜ਼ਿਲ੍ਹੇ ਵਿਚ ਲਾਗੂ ਨਹੀਂ ਹੋ ਸਕੀ ।
ਪੁਲਿਸ ਥਾਣਾ ਗੁਰੂਹਰਸਾਏ ਅਧੀਨ ਆਉਂਦੇ ਕਸਬਾ ਚਾਹੇ ਗੋਲੂ ਕਾ ਮੋਡ਼ ਹੋਵੇ ਜਾਂ ਮੰਡੀ ਪੰਜੇ ਕੇ ਉਤਾਡ਼ ਜਾਂ ਗੁਰੂਹਰਸਹਾਏ ਦੇ ਸਥਾਨਕ ਬਾਜ਼ਾਰ ਹੋਣ , ਇਥੇ ਸ਼ਰੇਆਮ ਦੁਕਾਨਾਂ , ਰੇਹੜੀਆਂ ਵਾਲੇ ਪੂਰਾ ਦਿਨ ਕਾਰੋਬਾਰ ਕਰ ਰਹੇ ਹਨ ।
ਪੰਜਾਬ ਰੋਡਵੇਜ਼ ਦੀ ਨੱਕੋ ਨੱਕ ਭਰੀ ਬੱਸ ਵਿੱਚ ਚੜ੍ਹਨ ਦਾ ਯਤਨ ਕਰਦੀਆਂ ਹੋਈਆਂ ਹੋਰ ਸਵਾਰੀਆਂ ।
ਤਸਵੀਰਾਂ : ਜਗਦੀਸ਼ ਥਿੰਦ
----------------------------------------------------------------- ਇਸ ਸੰਬੰਧੀ ਚਿੰਤਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਉੱਪਰ ਲਗਾਮ ਨਾ ਕਸੀ ਤਾਂ ਕੋਰੋਨਾ ਵਾਇਰਸ ਨਾਲ ਮਰ ਰਹੇ ਲੋਕਾਂ ਦੀ ਹੋ ਰਹੀ ਮੌਤ ਦਾ ਅੰਕੜਾ ਹੋਰ ਵੀ ਵੱਡਾ ਹੋ ਜਾਵੇਗਾ ।