ਪੜ੍ਹੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਅੱਜ ਦੀ ਕੋਰੋਨਾ ਅਪਡੇਟ..’’
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 11 ਮਈ 2021-ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਕਰਕੇ 13 ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ 328 ਨਵੇਂ ਮਰੀਜ਼ਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਰਿਪੋਰਟ ਅਨੁਸਾਰ ਅੱਜ 141 ਮਰੀਜ਼ਾਂ ਨੂੰ ਰਿਲੀਵ ਕੀਤਾ ਗਿਆ ਹੈ, ਜਦੋਂਕਿ ਅੱਜ 1472 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਹੁਣ ਜ਼ਿਲ੍ਹੇ ਅੰਦਰ 6285 ਸੈਂਪਲ ਬਕਾਇਆ ਪਏ ਹਨ, ਉਥੇ ਹੀ ਅੱਜ 2797 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜੇਟਿਵ ਮਾਮਲਿਆਂ ਦੀ ਗਿਣਤੀ 11405 ਹੋ ਗਈ ਹੈ, ਜਦੋਂਕਿ ਇਸ ਸਮੇਂ 3353 ਕੇਸ ਐਕਟਿਵ ਚੱਲ ਰਹੇ ਹਨ।
ਇਹ ਹੈ ਮੌਤਾਂ ਦੀ ਜਾਣਕਾਰੀ
ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 50 ਸਾਲਾ ਔਰਤ, 56 ਸਾਲਾ ਵਿਅਕਤੀ, ਚੱਕ ਸ਼ੇਰੇਵਾਲਾ ਤੋਂ 54 ਸਾਲਾ ਵਿਅਕਤੀ, ਮਲੋਟ ਤੋਂ 65 ਸਾਲਾ ਔਰਤ, ਰੁਪਾਣਾ ਤੋਂ 65 ਸਾਲਾ ਵਿਅਕਤੀ, ਮਲੋਟ ਤੋਂ 40 ਸਾਲਾ ਵਿਅਕਤੀ, ਭਲਾਈਆਣਾ ਤੋਂ 65 ਸਾਲਾ ਵਿਅਕਤੀ, ਫੂਲੇਵਾਲਾ ਤੋਂ 50 ਸਾਲਾ ਵਿਅਕਤੀ, ਭਾਈ ਕਰਤਾਰ ਸਿੰਘ ਗਲੀ ਤੋਂ 56 ਸਾਲਾ ਵਿਅਕਤੀ, ਪਿਉਰਖੀ ਤੋਂ 85 ਸਾਲਾ ਵਿਅਕਤੀ, ਮੱਲਣ ਤੋਂ 80 ਸਾਲਾ ਵਿਅਕਤੀ ਦੀ ਅੱਜ ਕੋਰੋਨਾ ਕਰਕੇ ਮੌਤ ਹੋ ਗਈ ਹੈ।
ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਹੁਣ ਤੱਕ ਕੁੱਲ 249 ਮੌਤਾਂ ਹੋ ਚੁੱਕੀਆਂ ਹਨ।