ਨੈਸ਼ਨਲ ਹਾਕੀ ਖਿਡਾਰਨ ਸੁਮਨਦੀਪ ਕੌਰ ਦੀ ਭਾਖੜਾ ਨਹਿਰ ਵਿਚੋਂ ਮਿਲੀ ਲਾਸ਼
ਫਤਹਿਗੜ੍ਹ ਸਾਹਿਬ, 6 ਮਈ 2024 ਪੰਜਾਬ ਦੀ ਰਾਸ਼ਟਰੀ ਪੱਧਰ ਦੀ ਹਾਕੀ ਖਿਡਾਰਨ ਸੁਮਨਦੀਪ ਕੌਰ ਦੀ ਭਾਖੜਾ ਨਹਿਰ ਵਿਚੋ ਲਾਸ਼ ਬਰਾਮਦ ਹੋਈ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮਏ ਦੀ ਵਿਦਿਆਰਥਣ 21 ਸਾਲਾ ਸੁਮਨਦੀਪ ਕੌਰ ਲਾਪਤਾ ਸੀ।
ਉਸ ਦੇ ਪਿਤਾ ਜਸਪਾਲ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਆਪਣੀ ਧੀ ਦੀ ਖੁਦਕੁਸ਼ੀ ਲਈ ਆਪਣੇ ਪੁੱਤਰ ਵਿਕਰਮਜੀਤ ਸਿੰਘ ਅਤੇ ਉਸ ਦੀ ਨੂੰਹ ਪਿੰਕੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲੀਸ ਨੇ ਸੁਮਨਦੀਪ ਕੌਰ ਦੇ ਭਰਾ ਵਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਭਾਬੀ ਪਿੰਕੀ ਦੀ ਭਾਲ ਜਾਰੀ ਹੈ।