ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨੇ ਆਰੀਆ ਅਨਾਥ ਆਸ਼ਰਮ ਦਾ ਕੀਤਾ ਦੌਰਾ
ਗੌਰਵ ਮਾਣਿਕ
ਫਿਰੋਜ਼ਪੁਰ 04 ਅਗਸਤ 2021 -- ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਮੋਹਾਲੀ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਨੇ ਆਰੀਆ ਅਨਾਥ ਆਸ਼ਰਮ ਫਿਰੋਜ਼ਪੁਰ ਛਾਉਣੀ ਦਾ ਦੌਰਾ ਕੀਤਾ । ਇਸ ਮੌਕੇ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪਰ, ਅਨੀਸ਼ ਗੋਇਲ ਸਿਵਲ ਜੱਜ ਜੂਨੀਅਰ ਡਵੀਜਨ ਫਿਰੋਜ਼ਪੁਰ, ਅਜੇ ਲਟਾਵਾ ਪੈਨਲ ਐਡਵੋਕੇਟ ਵੀ ਸੈਸ਼ਨਜ਼ ਜੱਜ ਦੇ ਨਾਲ ਸਨ ।
ਇਸ ਮੌਕੇ ਕਿਸ਼ੋਰ ਕੁਮਾਰ ਨੇ ਅਨਾਥ ਆਸ਼ਰਮ ਦੀ ਬਿਲਡਿੰਗ ਤੇ ਰਸੋਈ ਦਾ ਸਰਵੇਖਣ ਕੀਤਾ। ਉਨ੍ਹਾਂ ਨੇ ਇੱਥੇ ਮੌਜੂਦ ਸਾਰੇ ਬੱਚਿਆਂ ਦਾ ਹਾਲ ਚਾਲ ਪੁੱਛਿਆ ਗਿਆ ਅਤੇ ਬੱਚਿਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਵੀ ਪੁੱਛੀਆਂ। ਇਸ ਮੌਕੇ ਉਹਨਾਂ ਨੇ ਇੱਥੇ ਬਣੇ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਇੱਥੇ ਬਣੇ ਸਕੂਲ ਦਾ ਵੀ ਜਾਇਜ਼ਾ ਲਿਆ । ਜਿੱਥੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਮਿਲਣ ਵਾਲੇ ਖਾਣੇ ਦਾ, ਰਸੋਈ ਦਾ ਅਤੇ ਭੋਜਨਾਲਿਆ ਦਾ ਸਰਵੇਖਣ ਵੀ ਕੀਤਾ ਗਿਆ ਤਾਂ ਜੋ ਬੱਚਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾ ਸਕੇ ।
ਇਸ ਮੌਕੇ ਸੈਸ਼ਨਜ਼ ਜੱਜ ਨੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨੂੰ ਆਦੇਸ਼ ਦਿੱਤੇ ਕਿ ਇੱਥੇ ਮੌਜੂਦ ਸਟਾਫ ਅਤੇ ਬੱਚਿਆਂ ਨੂੰ ਕਿਸੇ ਕਿਸਮ ਦੀ ਵੀ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਕਾਨੂੰਨੀ ਸਹਾਇਤਾ ਇਸ ਆਸ਼ਰਮ ਨੂੰ ਤੁਰੰਤ ਮੁਹੱਈਆ ਕਰਵਾਈ ਜਾਵੇ ਅਤੇ ਹਰੇਕ ਮਹੀਨੇ ਇੱਥੇ ਦੌਰਾ ਕੀਤਾ ਜਾਵੇ। ਲਾਇਫ ਸੇਵਰ ਐੱਨ. ਜੀ. ਓ. ਕਮੇਟੀ ਦੀ ਟੀਮ ਵੀ ਸਿੰਸ ਸੋਢੀ ਦੀ ਰਹਿਨੁਮਾਈ ਹੇਠ ਹਾਜ਼ਰ ਸੀ ਉਨ੍ਹਾਂ ਵੱਲੋਂ ਬੱਚਿਆਂ ਲਈ ਕੇਲਿਆਂ ਅਤੇ ਬਿਸਕੁਟ ਦਾ ਲੰਗਰ ਲਾਇਆ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਡਾਕਟਰ ਕੇ. ਸੀ. ਅਰੋੜਾ ਚੇਅਰਪਰਸਨ ਚਾਈਲਡ ਵੈਲਫੇਅਰ ਕਮੇਟੀ, ਮਿਸ ਬਲਜਿੰਦਰ ਕੌਰ ਡੀ. ਸੀ. ਪੀ. ਓ., ਮਿਸ ਸੀਮਾ ਰਾਣੀ ਸੀ. ਡੀ. ਪੀ. ਓ. ਦਫਤਰ, ਸਤਨਾਮ ਕੌਰ ਚੇਅਰਮੈਨ ਆਰੀਆ ਅਨਾਥ ਆਸ਼ਰਮ ਫਿਰੋਜ਼ਪੁਰ ਛਾਉਣੀ ਫਿਰੋਜ਼ਪੁਰ ਸਮੇਤ ਸਮੂਹ ਸਟਾਫ ਵੀ ਮੌਜੂਦ ਸੀ । ਅੰਤ ਵਿੱਚ ਚੇਅਰਮੈਨ ਕੇ. ਸੀ. ਅਰੋੜਾ ਨੇ ਵੀ ਸ਼ਬਦਾ ਧੰਨਵਾਦ ਕੀਤਾ ।