ਕਾਂਗਰਸ ਅਤੇ ਆਪ ਦੀ ਮਿਲੀ ਭੁਗਤ ਨਾਲ ਪੰਜਾਬ ਦੂਜੇ ਸੂਬਿਆਂ ਨਾਲੋ ਪੱਛੜਿਆ - ਬਰਾੜ
ਪਿੰਡ ਉੜਦਨ ਦੇ ਵੈਦਵਾਨ ਪਰਿਵਾਰ ਆਪ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ,ਬਰਾੜ ਵੱਲੋ ਸਵਾਗਤ
ਰਾਜਪੁਰਾ 20 ਸਤੰਬਰ 2021-ਬਾਬੂਸ਼ਾਹੀ ਨੈੱਟਵਰ- ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਪੰਜਾਬ ਤਰੱਕੀ ਅਤੇ ਖੁਸ਼ਹਾਲੀ ਦੀਆਂ ਹਰ ਰੋਜ਼ ਨਵੀਆਂ ਪੁਲਾਘਾਂ ਪੁੱਟ ਰਿਹਾ ਸੀ, ਸਿਰਫ ਕੁਰਸੀ ਦੀ ਭੁੱਖੇ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਨਾਲ ਪੰਜਾਬ ਦੂਜੇ ਸੂਬਿਆਂ ਨਾਲੋ ਕਿਤੇ ਪਿੱਛੜ ਗਿਆ ਹੈ, ਇਨ੍ਹਾਂ ਸ਼ਬਦਾਂ ਦਾ ਪਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਅਕਾਲੀ- ਬਸਪਾ ਗਠਜੋੜ ਹਲਕਾ ਰਾਜਪੁਰਾ ਨੇ ਪਿੰਡ ਉੜਦਨ ਵਿਖੇ ਇੱਕ ਜਨਤਕ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਵੈਦਵਾਨ ਪਰਿਵਾਰਾਂ ਦਾ ਸਵਾਗਤ ਕਰਦਿਆਂ ਕੀਤਾ। ਬਰਾਡ਼ ਨੇ ਕਿਹਾ ਕਿ ਸਾਰੀ ਦੁਨੀਆ ਪਿਛਲੇ ਦਿਨਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਮੁੱਖ ਮੰਤਰੀ ਬਣਨ ਦੇ ਡਰਾਮੇ ਚੰਗੀ ਤਰ੍ਹਾਂ ਵੇਖ ਰਹੀ ਹੈ, ਜੋ ਸਿਰਫ ਕੁਰਸੀ ਹਥਿਆਉਣ ਲਈ ਪਿਛਲੇ ਪੰਜ ਸਾਲਾਂ ਤੋਂ ਆਪਸੀ ਖੇਡਾਂ ਖੇਡ ਰਹੇ ਹਨ ਨਾ ਕਿ ਪੰਜਾਬ ਦੇ ਭਲੇ ਲਈ ਕੋਈ ਚਾਰਾਜੋਈ ਕਰ ਰਹੇ ਹਨ।
ਬਰਾਡ਼ ਨੇ ਕਿਹਾ ਕਿ ਕਾਂਗਰਸ ਚਿਹਰਿਆਂ ਦਾ ਨਕਾਬ ਬਦਲ ਕੇ ਆਪਣੀਆਂ ਨਕਾਮੀਆਂ ਛਪਾਉਣ ਚ ਜੋਰ ਲਾ ਰਹੀ ਅਤੇ ਆਮ ਆਦਮੀ ਪਾਰਟੀ ਢਿੱਗੀ ਸ਼ਾਖ ਨੂੰ ਬਹਾਲ ਕਰਨ ਲਈ ਸਿਰਫ ਸ਼ੋਸ਼ਲ ਮੀਡੀਆ ਤੇ ਵਿਰੋਧੀ ਧਿਰ ਦਾ ਕਿਰਦਾਰ ਨਿਭਾ ਰਹੀ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਅਸਲ ਮੁੱਦਿਆਂ ਤੋ ਭੜਕਾਇਆਂ ਜਾ ਰਿਹਾ ਹੈ ,ਇਸ ਮੌਕੇ ਤੇ ਪਿੰਡ ਉੜਦਨ ਦੇ ਨਾਮੀ ਵੈਦਵਾਨ ਪਰਿਵਾਰ ਅਵਤਾਰ ਸਿੰਘ ਕਾਲਾ (ਮਟੌਰੀਆ) ਹਰਭਜਨ ਸਿੰਘ ਵੈਦਵਾਨ, ਕੁਲਦੀਪ ਸਿੰਘ ਵੈਦਵਾਨ , ਚੌਧਰੀ ਬਲਵੀਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਦਾ ਪਾਰਟੀ ਚ ਸ਼ਾਮਲ ਹੋਣ ਤੇ ਸਵਾਗਤ ਕਰਦਿਆ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਹਨਾਂ ਪਰਿਵਾਰਾ ਨੂੰ ਪਾਰਟੀ ਚ ਪੂਰਾ ਮਾਣ ਸਤਿਕਾਰ ਦਿੱਤਾ ਜਾਏ ਗਾ, ਇਸ ਸਮੇ ਸ਼ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਤਵਿੰਦਰ ਸਿੰਘ ਮਿਰਜਾਪੁਰ ,ਸਰਕਲ ਪ੍ਰਧਾਨ ਅਸ਼ੋਕ ਖੇੜਾਗੱਜੂ , ਰਘੁਬੀਰ ਸਿੰਘ ਨੰਬਰਦਾਰ ਖੇੜਾਗੱਜੂ, ਮੋਹਨ ਸਿੰਘ ਉੜਦਨ, ਸਲੀਮ ਖਾਨ, ਅਰਸਪ੍ਰੀਤ ਸਿੰਘ ਭਟੀਰਸ, ਹਰਵਿੰਦਰ ਸਿੰਘ ਉੜਦਨ ਆਦਿ ਆਗੂ ਹਾਜਰ ਸਨ। ਇਸ ਤੋਂ ਇਲਾਵਾ ਪਰਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਦੇ ਘਰ ਵੀ ਲੋਕਾਂ ਨਾਲ ਮੁਲਾਕਾਤ ਕੀਤੀ ਗਈ।