ਸਿੰਘੂ ਬਾਰਡਰ ’ਤੇ ਐਸ ਸੀ ਕਤਲ ਮਾਮਲੇ ਵਿੱਚ ਦੇਸ਼ ਭਰ ਦੀ ਦਲਿਤ ਸੰਸਥਾਵਾਂ ਵਿੱਚ ਰੋਸ, ਇਨਸਾਫ ਲਈ ਵਿਜੈ ਸਾਂਪਲਾ ਨੂੰ ਦਿੱਤੀਆਂ ਸ਼ਿਕਾਇਤਾਂ
- ਦਲਿਤ ਸੰਗਠਨਾਂ ਦੀ ਮੰਗ: ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ’ਤੇ ਹੋਵੇ ਕਾਰਵਾਈ, ਕਿਉਂਕਿ ਅੰਦੋਲਨ ਵਾਲੀ ਥਾਂ ’ਤੇ ਹੋਇਆ ਕਤਲ
ਚੰਡੀਗੜ੍ਹ, 16 ਅਕਤੂਬਰ 2021 - ਸੰਯੁਕਤ ਕਿਸਾਨ ਮੋਰਚੇ ਦੇ ਸਿੰਘੂ ਬਾਰਡਰ ਅੰਦੋਲਨ ਵਾਲੀ ਥਾਂ ’ਤੇ ਪੰਜਾਬ ਦੇ ਇੱਕ ਦਲਿਤ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ’ਤੇ ਵਿਰੋਧ ਜਤਾਉਂਦਿਆਂ ਦੇਸ਼ ਭਰ ਤੋਂ ਸੈਂਕੜੀਆਂ ਅਨੁਸੂਚੀਤ ਜਾਤੀ ਨਾਲ ਸਬੰਧਤ ਸੰਗਠਨਾਂ ਨੇ ਅੱਜ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੂੰ ਸ਼ਿਕਾਇਤਾਂ ਭੇਜ ਕੇ ਸਖਤ ਤੋਂ ਸਖਤ ਕਾੱਰਵਾਈ ਦੀ ਮੰਗ ਕੀਤੀ।
ਲਗਭਗ 20-25 ਦਲਿਤ ਸੰਗਠਨਾਂ ਨੇ ਖੁਦ ਨੈਸ਼ਨਲ ਐਸਸੀ ਕਮਿਸ਼ਨ ਦੇ ਦਿੱਲੀ ਸਥਿਤ ਰਾਸ਼ਟਰੀ ਹੈਡ ਕੁਆਟਰ ’ਤੇ ਜਾ ਕੇ ਵਿਅਕਤੀਗਤ ਤੌਰ ’ਤੇ ਵਿਜੈ ਸਾਂਪਲਾ ਨੂੰ ਸ਼ਿਕਾਇਤਾਂ ਸੌਂਪੀ। ਜਿਨਾਂ ਵਿੱਚ ਨੈਸ਼ਨਲ ਸ਼ੈਡਯੂਲ ਕਾਸਟ ਐਲਾਇੰਸ, ਭਾਰਤੀ ਬੌਧ ਸੰਘ, ਰਾਸ਼ਟਰੀ ਭਾਂਤੂ ਸਾਂਸੀ ਸਮਾਜ ਵਿਕਾਸ ਸੰਘ (ਰਜਿ) ਦਿੱਲੀ, ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ (ਰਜਿ) (ਦਿੱਲੀ), ਜੈ ਬਾਬਾ ਰਾਮਾ ਪੀਰ ਜਨਮ ਉਤਸਵ ਕਮੇਟੀ ਨਾਇਕ ਸਮਾਜ ਦਿੱਲੀ ਪ੍ਰਦੇਸ਼ (ਰਜਿ), ਦਿੱਲੀ ਪ੍ਰਾਂਤੀ ਰੈਗਰ ਪੰਚਾਇਤ (ਪੰਜੀ), ਵਾਲਮੀਕਿ ਮਹਾਪੰਚਾਇਤ (ਰਜਿ), ਸ਼੍ਰੀ ਸੰਤ ਕਬੀਰ ਜਨਮਉਤਸਵ ਕਮੇਟੀ (ਰਜਿ), ਅਖਿਲ ਭਾਰਤੀ ਬੈਰਵਾ ਵਿਕਾਸ ਸੰਘ ਦਿੱਲੀ ਪ੍ਰਦੇਸ਼, ਅਖਿਲ ਭਾਰਤੀ ਐਸਸੀ/ਐਸਟੀ/ਓਬੀਸੀ ਅਤੇ ਮਾੱਈਨੋਰਿਟੀ ਕਰਮਚਾਰੀ ਕਲਿਆਣ ਐਸੋਸਿਏਸ਼ਨ ਮਹਾਸੰਘ (ਰਜਿ), ਜੰਗਪੁਰਾ ਭੋਗਾਲ ਐਸਸੀ/ ਐਸਟੀ ਰੇਜੀਡੇਂਟ ਵੈਲਫੇਅਰ ਏਸੋਸਿਏਸ਼ਨ, ਅਖਿਲ ਭਾਰਤੀਅ ਖਟੀਕ ਸਮਾਜ (ਰਜਿ) ਅਤੇ ਡਾ. ਅੰਬੇਦਕਰ ਕਮੇਟੀ ਸ਼ਕੂਰਪੁਰ ਦਿੱਲੀ (ਰਜਿ) ਆਦਿ ਸੰਸਥਾਵਾਂ ਪ੍ਰਮੁੱਖ ਹਨ।
ਉਪਰੋਕਤ ਸਾਰੀਆਂ ਸੰਸਥਾਵਾਂ ਦੇ ਆਹੁਦੇਦਾਰਾਂ ਨੇ ਵਿਜੈ ਸਾਂਪਲਾ ਨੂੰ ਮਿਲ ਕੇ ਇਸ ਮਾਮਲੇ ਵਿੱਚ ਦੋਸ਼ੀਆਂ ਦੇ ਵਿਰੁੱਧ ਐਸਸੀ ਐਕਟ ਦੇ ਤਹਿਤ ਸਖਤ ਤੋਂ ਸਖਤ ਕਾਨੂੰਨੀ ਕਾੱਰਵਾਈ ਕੀਤੀ ਜਾਵੇ।
ਦਲਿਤ ਸੰਗਠਨਾਂ ਨੇ ਸਾਂਪਲਾ ਨੂੰ ਸਪੱਸ਼ਟ ਕਿਹਾ ਕਿ ਇਸ ਕਤਲ ਲਈ ਸੰਯੁਕਤ ਕਿਸਾਨ ਮੋਰਚੇ ਦੇ ਸਿੰਘੂ ਬਾਰਡਰ ’ਤੇ ਬੈਠੇ ਕਿਸਾਨ ਸੰਗਠਨਾਂ ਦੇ ਆਗੂ ਅਤੇ ਵਰਕਰ ਦੋਸ਼ੀ ਹਨ, ਕਿਉਂਕਿ ਵਾਇਰਲ ਵੀਡੀਓ ਸਪੱਸ਼ਟ ਕਰਦੇ ਹਨ ਕਿ ਲਖਬੀਰ ਸਿੰਘ ਦਾ ਕਤਲ ਧਰਨੇਵਾਲੀ ਥਾਂ ’ਤੇ ਹੋਇਆ ਅਤੇ ਬਾਅਦ ਵਿੱਚ ਉਸਦੀ ਲਾਸ਼ ਕਿਸਾਨ ਸੰਗਠਨਾਂ ਦੀ ਮੁੱਖ ਸਟੇਜ ਦੇ ਕੋਲ ਰੱਸੀ ਨਾਲ ਲਮਕਾ ਦਿੱਤੀ ਗਈ। ਇਹ ਉਹ ਥਾਂ ਹੈ ਜਿੱਥੇ ਕਿਸਾਨ ਸੰਗਠਨਾਂ ਦਾ 24 ਘੰਟੇ ਪਹਿਰਾ ਰਹਿੰਦਾ ਹੈ ਅਤੇ ਉਹ ਪੁਲਿਸ ਨੂੰ ਵੀ ਨਹੀਂ ਆਉਣ ਦਿੰਦੇ ਅਤੇ ਸਬ ਤੋਂ ਵੱਡੀ ਗੱਲ ਦੀ ਕਿਸਾਨ ਸੰਗਠਨਾਂ ਨੂੰ ਇਸ ’ਤੇ ਟਿੱਪਣੀ ਕਰਨ ਵਿੱਚ ਵੀ 12 ਘੰਟੇ ਦਾ ਸਮਾਂ ਲੱਗ ਗਿਆ। ਉਨਾਂ ਸਾਂਪਲਾ ਤੋਂ ਮੰਗ ਕੀਤੀ ਕਿ ਵੀਡੀਓ ਵਿੱਚ ਵਿੱਖਣ ਵਾਲੇ ਸਾਰੇ ਲੋਕਾਂ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ’ਤੇ ਕਤਲ ਦਾ ਮਾਮਲਾ ਦਰਜ ਕਰਵਾਉਣ ਦੇ ਨਾਲ ਐਸਸੀ ਐਕਟ ਦੀਆਂ ਧਾਰਾਵਾਂ ਵੀ ਲਗਾਈ ਜਾਣੀ ਚਾਹੀਦੀ ਹਨ।
ਦਲਿਤ ਸੰਗਠਨਾਂ ਨੇ ਸਾਂਪਲਾ ਨੂੰ ਕਿਹਾ ਕਿ ਕਿਸਾਨ ਸੰਗਠਨਾਂ ਦਾ ਇਹ ਕਹਿਣਾ ਗਲਤ ਹੈ ਕਿ ਮਰਨ ਵਾਲਾ ਅਤੇ ਮਾਰਨ ਵਾਲੇ ਸਾਡੇ ਅੰਦੋਲਨ ਦਾ ਹਿੱਸਾ ਨਹੀਂ, ਕਿਉਂਕਿ ਕਤਲ ਕਰਨ ਦੇ ਦੋਸ਼ੀ 11 ਮਹੀਨੇ ਤੋਂ ਇਸ ਅੰਦੋਲਨ ਦਾ ਹਿੱਸਾ ਹਨ ਅਤੇ ਜਿਸਦਾ ਕਤਲ ਹੋਇਆ ਉਹ ਵੀ ਲੱਗਭੱਗ ਇਨੇ ਸਮੇਂ ਤੋਂ ਸਿੰਘੂ ਬਾਰਡਰ ’ਤੇ ਕਿਸਾਨ ਮਜਦੂਰ ਏਕਤਾ ਦੇ ਨਾਅਰੇ ਨੂੰ ਬੁਲੰਦ ਕਰ ਰਿਹਾ ਸੀ। ਕਤਲ ਕਰਨ ਦੇ ਦੋਸ਼ੀ ਪਿਛਲੇ 11 ਮਹੀਨਿਆਂ ਵਿੱਚ ਕਈ ਵਾਰ ਸੰਯੁਕਤ ਕਿਸਾਨ ਮੋਰਚੇ ਦੀ ਢਾਲ ਬਣ ਕੇ ਖੜੇ ਰਹੇ।
ਇਸ ਮੌਕੇ ਚੇਅਰਮੈਨ ਵਿਜੈ ਸਾਂਪਲਾ ਸਾਂਪਲਾ ਨੇ ਉਪਰੋਕਤ ਸਾਰੇ ਸੰਗਠਨਾਂ ਦੇ ਆਹੁਦੇਦਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਖੁੱਦ ਇਸ ਮਾਮਲੇ ’ਤੇ ਨਜ਼ਰ ਬਣਾਏ ਹੋਏ ਹਨ ਅਤੇ ਉਨਾਂ ਬੀਤੀ ਕੱਲ 15 ਅਕਤੂਬਰ ਨੂੰ ਹਰਿਆਣਾ ਸਰਕਾਰ ਨੂੰ ਨੋਟਿਸ ਦਿੰਦਿਆਂ ਮੁੱਖ ਸਕੱਤਰ, ਡੀਜੀਪੀ ਸਮੇਤ ਰੋਹਤਕ ਦੇ ਡਿਵੀਜਨਲ ਕਮਿਸ਼ਨਰ ਅਤੇ ਇੰਸਪੈਕਟਰ ਜਨਰਲ ਪੁਲਿਸ ਅਤੇ ਸੋਨੀਪਤ ਦੇ ਡੀਸੀ ਅਤੇ ਐਸਪੀ ਨੂੰ ਤੁਰੰਤ ਕਾੱਰਵਾਈ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।
ਸਾਂਪਲਾ ਨੇ ਅੰਤ ਵਿਚ ਫਵਦ ਨੂੰ ਕਿਹਾ ਕਿ ਮਿ੍ਰਤਕ ਦਲਿਤ ਲਖਬੀਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਨਿਆਏ ਦਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ।
ਬਾਕਸ
ਮਿ੍ਰਤਕ ਲਖਬੀਰ ਸਿੰਘ ਦੇ ਦਾਹ-ਸੰਸਕਾਰ ਦੇ ਵਿਰੋਧ ਦੀਆਂ ਖਬਰਾਂ ਆਉਣ ਤੋਂ ਬਾਅਦ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਪੰਜਾਬ ਦੇ ਡੀਜੀਪੀ ਇਕਬਾਲ ਸਿੰਘ ਸਹੋਤਾ ਅਤੇ ਤਰਨਤਾਰਨ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨਾਲ ਗੱਲ ਕਰ ਕੇ ਦਾਹ-ਸੰਸਕਾਰ ਪੂਰੀ ਰਸਮਾਂ-ਰਿਵਾਜਾਂ ਨਾਲ ਕਰਨ ਨੂੰ ਕਿਹਾ।