ਪਿੰਡ ਠੌਣਾਂ ਵਿਖੇ ਦੋਵੇਂ ਕਿਡਨੀਆਂ ਤੋਂ ਪੀੜਤ ਨੌਜਵਾਨ ਦੀ ਮੱਦਦ ਲਈ ਘਰ ਪਹੁੰਚਿਆ ਬਾਬਾ ਗਾਜੀ ਦਾਸ ਕਲੱਬ
ਕਲੱਬ ਵਲੋਂ ਪੀਡ਼ਤ ਨੌਜਵਾਨ ਦੇ ਇਲਾਜ ਲਈ 50 ਹਜਾਰ ਦੀ ਮਾਲੀ ਮੱਦਦ ਕੀਤੀ ਤੇ ਹੋਰ ਸਮਾਜਸੇਵੀ ਸੰਗਠਨਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 13 ਜਨਵਰੀ 2022- ਰੂਪਨਗਰ ਦੇ ਨਜ਼ਦੀਕੀ ਪਿੰਡ ਠੌਣਾਂ ਵਿਖੇ ਦਲਿਤ ਪਰਿਵਾਰ ਦੇ 21 ਸਾਲ ਦੇ ਨੌਜਵਾਨ ਪੁੱਤਰ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ। ਜਿਸ ਦੀ ਜਾਨ ਬਚਾਉਣ ਲਈ ਇਲਾਜ ਲਈ ਲੱਖਾਂ ਰੁਪਏ ਦੀ ਜ਼ਰੂਰਤ ਹੈ। ਪਿੰਡ ਠੌਣਾਂ ਦੇ ਪਿਤਾ ਸੁਖਵਿੰਦਰ ਸਿੰਘ ਤੇ ਮਾਤਾ ਕੁਲਦੀਪ ਕੌਰ ਨੇ ਆਪਣੇ ਨੌਜਵਾਨ ਪੁੱਤਰ ਲਵਪ੍ਰੀਤ ਸਿੰਘ ਦੇ ਇਲਾਜ ਲਈ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਕੋਲ ਗੁਹਾਰ ਲਗਾਈ ਸੀ। ਜਿਸ ਤੋਂ ਬਾਅਦ ਬਾਬਾ ਗਾਜੀ ਦਾਸ ਕਲੱਬ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਆਪਣੇ ਸਾਥੀਆਂ ਨਾਲ ਪਿੰਡ ਠੌਣਾਂ ਵਿਖੇ ਪੀਡ਼ਤ ਨੌਜਵਾਨ ਲਵਪ੍ਰੀਤ ਸਿੰਘ ਦੇ ਘਰ ਪਹੁੰਚੇ।
ਕਲੱਬ ਵਲੋਂ ਨੌਜਵਾਨ ਦੇ ਇਲਾਜ ਲਈ ਅੱਜ 50 ਹਜ਼ਾਰ ਰੁਪਏ ਦੀ ਮਾਲੀ ਮੱਦਦ ਕੀਤੀ ਗਈ ਅਤੇ ਭਵਿੱਖ ਵਿਚ ਉਕਤ ਨੌਜਵਾਨ ਦੇ ਇਲਾਜ ਲਈ ਹੋਰ ਮਾਲੀ ਮੱਦਦ ਦੇਣ ਦਾ ਵੀ ਭਰੋਸਾ ਦਿੱਤਾ। ਉਕਤ ਨੌਜਵਾਨ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ ਅਤੇ ਉਸਦੀ ਜਾਨ ਬਚਾਉਣ ਲਈ ਤੁਰੰਤ ਇਲਾਜ ਦੀ ਜਰੂਰਤ ਹੈ। ਬਾਬਾ ਗਾਜੀ ਦਾਸ ਕਲੱਬ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੀਡ਼ਤ ਨੌਜਵਾਨ ਲਵਪ੍ਰੀਤ ਸਿੰਘ ਦੇ ਮਾਤਾ ਪਿਤਾ ਨੇ ਮੱਦਦ ਲਈ ਗੁਹਾਰ ਲਗਾਈ ਸੀ ਅਤੇ ਕਲੱਬ ਵਲੋਂ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮੱਦਦ ਕੀਤੀ ਜਾਂਦੀ ਹੈ। ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਮਾਜਸੇਵੀ ਕਾਰਜਾਂ ਨੂੰ ਭਵਿੱਖ ਵਿਚ ਵੀ ਜਾਰੀ ਰੱਖਿਆ ਜਾਵੇਗਾ। ਬਾਜਵਾ ਨੇ ਹੋਰ ਸਮਾਜਸੇਵੀ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਪੀਡ਼ਤ ਨੌਜਵਾਨ ਲਵਪ੍ਰੀਤ ਸਿੰਘ ਦੇ ਇਲਾਜ ਲਈ ਵੱਧ ਤੋਂ ਵੱਧ ਮਦਦ ਕਰਨ, ਜਿਸ ਨਾਲ ਪੀਡ਼ਤ ਨੌਜਵਾਨ ਦੀ ਜਾਨ ਬਚ ਸਕੇ। ਇਸ ਮੌਕੇ ਉਮਰਾਓ ਸਿੰਘ, ਮੋਹਰ ਸਿੰਘ ਖਾਬਡਾ ਸਾਬਕਾ ਸਰਪੰਚ, ਜੈ ਸਿੰਘ ਚੱਕਲਾ, ਰੋਡਮਾਜਰਾ ਦੇ ਸਰਪੰਚ ਬਿੱਟੂ ਬਾਜਵਾ, ਪਿੰਡ ਠੌਣਾ ਵਾਸੀ ਜਗਤਾਰ ਸਿੰਘ, ਇਕਬਾਲ ਸਿੰਘ, ਰਵਿੰਦਰ ਸਿੰਘ, ਨਿਰਮਲ ਸਿੰਘ, ਹਰਿੰਦਰ ਸਿੰਘ, ਸ਼ਿੰਗਾਰਾ ਸਿੰਘ, ਜੱਸੀ ਮੌਜੂਦ ਸਨ।