ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਾਲੀ ਸਾਥੀਆਂ ਸਮੇਤ ਜਲਾਲਪੁਰ ਨਾਲ ਡੱਟੇ
ਕੁਲਵੰਤ ਸਿੰਘ ਬੱਬੂ, ਬਾਬੂਸ਼ਾਹੀ ਨੈੱਟਵਰਕ
ਘਨੌਰ/ਪਟਿਆਲਾ 26 ਜਨਵਰੀ 2022-
ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪਿੰਡ ਰਾਮਪੁਰ ਵਿਖੇ ਜਿ਼ਲ੍ਹਾ ਪ੍ਰੀਸ਼ਦ ਮੈਂਬਰ ਪਰਮਿੰਦਰ ਸਿੰਘ ਲਾਲੀ ਨੇ ਸਾਥੀਆਂ ਜਥੇਦਾਰ ਹਰਨਾਥ ਜਲਾਲਪੁਰ, ਲਖਵਿੰਦਰ ਸਿੰਘ ਬਿੱਟੂ, ਕਰਨੈਲ ਸੇਹਰਾ, ਲਖਬੀਰ ਸਿੰਘ ਸੰਮਤੀ ਮੈਂਬਰ, ਹੈਪੀ ਨਨਹੇੜੀ ਸਾ. ਸਰਪੰਚ, ਪਰਮਜੀਤ ਨਨਹੇੜੀ, ਗੁਰਜੰਟ ਸਰਾਲਾ, ਹਰਮਿੰਦਰ ਮਿੰਟੂ, ਪ੍ਰੀਤਮ ਸਿੰਘ, ਗੁਰਨਾਮ ਜਮੀਤਗੜ੍ਹ, ਜਸਵਿੰਦਰ ਸੋਨੇਮਾਜਰਾ, ਜਸਪਾਲ ਜੱਸੀ ਸੇਹਰਾ, ਅਵਤਾਰ ਬਬਲੀ ਹਰਪਾਲਾਂ, ਤਰਸੇਮ ਸਰਾਲਾਂ ਕਲਾਂ, ਭਿੰਦਰ ਮਾੜ੍ਹੀਆਂ, ਤੇਜੀ ਸਰਵਾਰਾ ਸੰਧਾਰਸੀ, ਅਮਨ ਨਾਗਰਾ ਹਰਪਾਲਾਂ, ਬਲਜੀਤ ਪ੍ਰੇਮੀ, ਅਵਤਾਰ ਬੱਲੋਪੁਰ, ਸਤਪਾਲ ਹਰੀਮਾਜਰਾ, ਕਾਲਾ ਕਾਮੀਂ, ਚੰਦ ਸਿੰਘ, ਪੰਮਾ ਕਾਮੀਂ, ਮਨਦੀਪ ਚਮਾਰੂ, ਜਸਵਿੰਦਰ ਚਮਾਰੂ, ਹਰਦੀਪ ਸਿੰਘ ਸਰਪੰਚ ਸਮਸ਼ਪੁਰ, ਅਰਜਨ ਸਿੰਘ ਪੰਚ ਨੇ ਵਿਧਾਇਕ ਜਲਾਲਪੁਰ ਨਾਲ ਡੱਟਣ ਦਾ ਐਲਾਨ ਕਰ ਦਿੱਤਾ। ਜਿ਼ਕਰਯੋਗ ਹੈ ਕਿ ਲਾਲੀ ਧੜ੍ਹਾ ਆਪਸੀ ਮਤਭੇਦ ਦੇ ਚਲਦਿਆਂ ਨਰਾਜ ਚੱਲ ਰਿਹਾ ਸੀਾ। ਇਸੇ ਦੌਰਾਨ ਹਲਕਾ ਘਨੌਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਰਹੇ ਗੁਰਪ੍ਰੀਤ ਸਿੰਘ ਸੰਧੂ ਸਾਥੀਆਂ ਬਲਜੀਤ ਸਿੰਘ ਭੋਗਲਾਂ, ਗੁਰਪ੍ਰੀਤ ਸਿੰਘ ਸੈਦਖੇੜੀ, ਦਵਿੰਦਰ ਸੇਖੋਂ ਬਘੋਰਾ, ਗੁਰਪ੍ਰੀਤ ਸਿੰਘ ਉਲਾਣਾ, ਬਲਜੀਤ ਸਿੰਘ ਹਰਪਾਲਪੁਰ, ਤੁਲਸੀ ਰਾਮ ਬਡੋਲੀ ਗੁੱਜਰਾ, ਹਰਬੰਸ ਸਿੰਘ ਤੇ ਜੀਤ ਹਸਨਪੁਰ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।
ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਰਾਜਪੁਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦਿਆਲ ਸਿੰਘ ਕੰਬੋਜ਼, ਬੀਬੀ ਅਮਰਜੀਤ ਕੌਰ ਜਲਾਲਪੁਰ, ਜਿ਼ਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ ਅਤੇ ਗਗਨਦੀਪ ਸਿੰਘ ਜਲਾਲਪੁਰ ਵਲੋਂ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕੀਤਾ ਗਿਆ ਤੇ ਸਮਾਂ ਆਉਣ ਤੇ ਪਾਰਟੀ ਵਿਚ ਬਣਦਾ ਮਾਨ ਸਨਮਾਨ੍ਹ ਦਿਵਾਉਣ ਦਾ ਭਰੋਸਾ ਦਿਵਾਇਆ ਗਿਆ।ਦੱਸਣਾ ਬਣਦਾ ਹੈ ਕਿ ਹਲਕਾ ਘਨੌਰ ਦੇ ਪਿੰਡ ਨਰੜੂ ਦੇ ਜੰਮਪਾਲ ਗੁਰਪ੍ਰੀਤ ਸਿੰਘ ਸੰਧੂ ਕਰੀਬ ਦੋ ਸਾਲਾਂ ਤੋਂ ਆਮ ਆਦਮੀ ਪਾਰਟੀ ਵਿਚ ਸਰਗਰਮ ਆਗੂ ਵਜੋਂ ਵਿਚਰ ਰਹੇ ਸਨ ਅਤੇ ਹਲਕਾ ਘਨੌਰ ਤੋਂ ਆਪ ਦੀ ਟਿਕਟ ਦੇ ਦਾਅਵੇਦਾਰ ਰਹੇ ਹਨ।ਸੰਧੂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਿਚ ਮਿਹਨਤੀ ਵਰਕਰਾਂ ਦੀ ਕੋਈ ਪੁੱਛ-ਪਰਤੀਤ ਨਹੀਂ, ਇਸ ਵਿਚ ਸਿਰਫ਼ ਤੇ ਸਿਰਫ਼ ਧਨਾਢ ਲੋਕਾਂ ਨੂੰ ਟਿਕਟਾਂ ਵੇਚੀਆਂ ਗਈਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਉਹ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਤੇ ਸਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ, ਤੇ ਚੋਣਾਂ ਵਿਚ ਡੱਟ ਕੇ ਉਨ੍ਹਾਂ ਦਾ ਸਾਥ ਵੀ ਦੇਣਗੇ।ਸੰਧੂ ਨੇ ਕਿਹਾ ਕਿ ਗੁਰਲਾਲ ਹਲਕਾ ਸਨੌਰ ਦਾ ਵਸਨੀਕ ਹੈ ਤੇ ਇਸਨੂੰ ਆਮ ਆਦਮੀ ਪਾਰਟੀ ਵਲੋਂ ਪੈਰਾਸ਼ੂਟ ਰਾਹੀਂ ਘਨੌਰ ਵਿਚ ਉਤਾਰਿਆ ਗਿਆ ਹੈ।ਇਸ ਲਈ ਘਨੌਰ ਨਿਵਾਸੀ ਆਪ ਉਮੀਦਵਾਰ ਗੁਰਲਾਲ ਦੀ ਦੀ ਜ਼ਮਾਨਤ ਜ਼ਬਤ ਕਰਵਾਉਣਗੇ ਤੇ ਵਿਧਾਇਕ ਜਲਾਲਪੁਰ ਨੂੰ ਜਿਤਾਉਣਗੇ।
ਇਸ ਮੌਕੇ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ, ਬਲਾਕ ਸੰਮਤੀ ਚੇਅਰਮੈਨ ਜਗਦੀਪ ਸਿੰਘ ਡਿੰਪਲ, ਯੂਥ ਕਾਂਗਰਸ ਘਨੌਰ ਦੇ ਪ੍ਰਧਾਨ ਇੰਦਰਜੀਤ ਗਿਫਟੀ, ਯੂਥ ਆਗੂ ਜਗਵਿੰਦਰ ਸਿੰਘ ਲੰਜਾ, ਬਲਾਕ ਪ੍ਰਧਾਨ ਕੁਲਦੀਪ ਸਿੰਘ ਮਾੜ੍ਹੀਆਂ, ਬਲਾਕ ਪ੍ਰਧਾਨ ਗੁਰਨਾਮ ਸਿੰਘ ਭੂਰੀਮਾਜਰਾ, ਸਰਪੰਚ ਸੁਰਜੀਤ ਸਿੰਘ ਜੈ ਨਗਰ, ਸਰਪੰਚ ਪਵਿੱਤਰ ਸਿੰਘ ਕਮਾਲਪੁਰ, ਸਰਪੰਚ ਬਿੱਟੂ ਮਹਿਦੂਦਾਂ, ਸਰਪੰਚ ਦਰਸ਼ਨ ਸਿੰਘ ਮੰਡੌਲੀ, ਸਰਪੰਚ ਦਾਰਾ ਹਰਪਾਲਪੁਰ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।