ਪੰਜਾਬ ਵਿਚ ਹੋਈ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ, ਪੜ੍ਹੋ ਵੇਰਵੇ
ਸੰਗਰੂਰ, 22 ਮਈ, 2022: ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਅੱਜ ਪੰਜਾਬ ਦੀ ਧਰਤੀ ’ਤੇ ਸੰਗਰੂਰ ਜ਼ਿਲ੍ਹੇ ਵਿਚ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਦੇ ਉੱਦਮ ’ਤੇ ਆਯੋਜਿਤ ਹੋਈ । ਰੈਲੀ ਵਿਚ 10 ਹਜ਼ਾਰ ਦੇ ਕਰੀਬ ਸਾਈਕਲ ਸਵਾਰਾਂ ਨੇ ਭਾਗ ਲਿਆ।
ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਉਚੇਚੇ ਤੌਰ ’ਤੇ ਪਹੁੰਚੇ ਤੇ ਉਹਨਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਵੀ ਪਹੁੰਚੇ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਈਕਲ ਰੈਲੀ ਵਿਚ ਸਵਾਰ ਹੋਣ ਵਾਲਿਆਂ ਨੂੰ ਵਧਾਈ ਵੀ ਦਿੱਤੀ ਤੇ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਇਹ ਬਹੁਤ ਵਧੀਆ ਉੱਦਮ ਹੈ ਜਿਸ ਲਈ ਉਹ ਸੰਗਰੂਰ ਦੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਵਧਾਈ ਦਿੰਦੇ ਹਨ।
ਨਸ਼ਿਆਂ ਦੇ ਖ਼ਿਲਾਫ਼ ਇਸ ਰੈਲੀ ਦਾ ਨਾਅਰਾ ਨਸ਼ਾ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਤੇ ਪੜ੍ਹਾਂਗੇ।
ਰੈਲੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚੋਂ ਤਕਰੀਬਨ ਸਾਢੇ 18 ਕਿੱਲੋਮੀਟਰ ਦਾ ਸਫ਼ਰ ਕਵਰ ਕਰੇਗੀ।
ਨਾਲ ਹੀ ਪੜ੍ਹਦਾ ਤੇ ਖੇਡਦਾ ਪੰਜਾਬ ਨਾਅਰਾ ਵੀ ਬੁਲੰਦ ਕੀਤਾ ਗਿਆ।
ਪੜ੍ਹਦਾ ਪੰਜਾਬ Sangrur Biggest Cycle Rally May 21 , 2022 7.30 am pic.twitter.com/na5uVyJo9i
— ?baljit balli ?? (@tirshinazar) May 22, 2022