ਰਾਘਵ ਚੱਢਾ ਨੇ ਰਾਜ ਸਭਾ ਵਿਚ ਗੁਰਦੁਆਰਾ ਸਰਕਿਟ ਟ੍ਰੇਨ ਪ੍ਰੋਜੈਕਟ ਦਾ ਮੁੱਦਾ ਚੁੱਕਿਆ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 5 ਅਗਸਤ 2022- ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿਚ ਗੁਰਦੁਆਰਾ ਸਰਕਿਟ ਟ੍ਰੇਨ ਪ੍ਰੋਜੈਕਟ ਦਾ ਮੁੱਦਾ ਚੁੱਕਿਆ ਹੈ।
ਚੱਢਾ ਨੇ ਸਵਾਲ ਕੀਤਾ ਕਿ ਹੁਣ ਤੱਕ ਇਸ ਪ੍ਰੋਜੈਕਟ ਤੇ ਕਿੰਨਾ ਕੰਮ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨਾਲ ਵੱਡੇ ਗੁਰਦੁਆਰਾ ਸਾਹਿਬ ਨੂੰ ਟ੍ਰੇਨਾਂ ਰਾਹੀਂ ਆਪਸ ਵਿਚ ਜੋਡ਼ਿਆ ਜਾਣਾ ਹੈ।