ਤਿੰਨ ਸਾਲ ਤੋਂ ਮੋਟਰਸਾਈਕਲ ਸਮੇਤ ਲਾਪਤਾ ਹੋਏ ਵਿਅਕਤੀ ਦਾ ਨਹੀਂ ਮਿਲਿਆ ਸੁਰਾਗ, ਮਾਮਲਾ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 24 ਸਤੰਬਰ 2022
ਆਪਣਾ ਗੁੰਮ ਹੋਇਆ ਮੋਬਾਈਲ ਲੱਭਣ ਗਏ ਵਿਅਕਤੀ ਦਾ ਤਿੰਨ ਸਾਲ ਬਾਦ ਦੀ ਕੋਈ ਸੁਰਾਗ਼ ਨਾ ਮਿਲਣ ਦੀਨਾ ਨਗਰ ਥਾਣਾ ਪੁਲਿਸ ਨੇ ਉਸ ਦੇ ਪਿਤਾ ਦੀ ਸ਼ਿਕਾਇਤ ਕਿਡਨੈਪਿੰਗ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਸ਼ਮੀਰ ਮਸੀਹ ਪੁਤਰ ਸੋਮਾ ਮਸੀਹ ਵਾਸੀ ਸਿੱਧਪੁਰ ਨੇ ਦੱਸਿਆ ਹੈ ਕਿ 6 ਸਤੰਬਰ.2019 ਨੂੰ ਉਸ ਦਾ ਲੜਕਾ ਰਕੇਸ ਕੁਮਾਰ ਆਪਣੇ ਨਿੱਜੀ ਕੰਮ ਲਈ ਗਲੇਲੜਾ ਧੁੱਸੀ ਤੇ ਗਿਆ ਸੀ ਤਾਂ ਰਸਤੇ ਵਿੱਚ ਉਸਦਾ ਮੋਬਾਇਲ ਡਿੱਗ ਗਿਆ ਸੀ। ਉਸ ਤੋਂ ਬਾਅਦ ਉਸ ਦਾ ਲੜਕਾ ਉਸੇ ਵੱਕਤ ਆਪਣੇ ਮੋਟਰਸਾਇਕਲ ਨੰਬਰੀ ਪੀਬੀ.07.ਏ.1265 ਸਪਲੈਂਡਰ ਤੇ ਸਵਾਰ ਹੋ ਕੇ ਘਰੋ ਗਿਆ ਸੀ ਅਤੇ ਜਾਣ ਲੱਗੇ ਆਪਣੇ ਚਾਚੇ ਦਾ ਮੋਬਾਇਲ ਫੋਨ ਨਾਲ ਲੈ ਗਿਆ ਸੀ ਤਾਂ ਜੋ ਇਸ ਫੋਨ ਤੋਂ ਰਿੰਗ ਕਰਕੇ ਆਪਣਾ ਮੋਬਾਇਲ ਲਭ ਸਕੇ।ਉਸ ਦਿਨ ਤੋਂ ਬਾਅਦ ਰਕੇਸ ਕੁਮਾਰ ਆਪਣੇ ਘਰ ਵਾਪਿਸ ਨਹੀ ਆਇਆ ਹੈ ਜਿਸਦੀ ਮਿਤੀ 10.09.2019 ਨੂੰ ਗੁੰਮਸੁਦਗੀ ਰਪਟ ਥਾਣਾ ਦੀਨਾਨਗਰ ਵਿਖੇ ਦਰਜ ਕਰਵਾਈ ਗਈ ਸੀ। ਗੁੰਮਸ਼ੁਦਾ ਵਿਅਕਤੀ ਦੇ ਪਿਤਾ ਨੇ ਦੱਸਿਆ ਕਿ ਤਿੰਨ ਸਾਲ ਬਾਅਦ ਵੀ ਉਸ ਦੇ ਵਾਪਸ ਨਾ ਆਉਣ ਤੇ ਹੁਣ ਉਸ ਨੂੰ ਅਤੇ ਉਸਦੀ ਨੂੰਹ ਵੀਰੋ ਨੂੰ ਇਹ ਯਕੀਨ ਹੋਇਆ ਹੈ ਕਿ ਕੋਈ ਨਾਮਲੂਮ ਵਿਅਕਤੀ ਰਕੇਸ ਕੁਮਾਰ ਨੂੰ ਕਿਸੇ ਅਣਦੱਸੀ ਜਗਾ ਤੇ ਲੈ ਗਏ ਹਨ।
ਜਿਸ ਦੇ ਪੁਲਿਸ ਵੱਲੋਂ ਤਿੰਨ ਸਾਲ ਬਾਅਦ ਕਿਡਨੈਪਿੰਗ ਦੀ ਧਾਰਾ365 ਦੇ ਅੰਤਰਗਤ ਮਾਮਲਾ ਦਰਜ ਕੀਤਾ ਗਿਆ ਹੈ।