ਸਫਾਈ ਸੇਵਾਦਾਰਾ ਵੱਲੋਂ ਦਿਨ ਰਾਤ ਮੇਲਾ ਖੇਤਰ ਦੀ ਕੀਤੀ ਜਾ ਰਹੀ ਹੈ ਸਫਾਈ
ਵੱਖ ਵੱਖ ਵਿਭਾਗਾ ਦੇ ਸਫਾਈ ਕਰਮਚਾਰੀ ਵੀ ਮੇਲਾ ਖੇਤਰ ਨੂੰ ਲਿਸ਼ਕਾਉਣ ਵਿੱਚ ਜੁਟੇ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 19 ਮਾਰਚ ,2024
ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸੇਵਾਦਾਰਾ ਵੱਲੋਂ ਹੋਲਾ ਮਹੱਲਾ ਦੇ ਅਗਾਓ ਪ੍ਰਬੰਧਾ ਸਬੰਧੀ ਦਿਨ ਰਾਤ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਫਾਈ ਮੁਹਿੰਮ ਅਰੰਭੀ ਹੋਈ ਹੈ, ਜਿਸ ਤਹਿਤ ਰੰਗ-ਰੋਗਨ, ਸਾਫ-ਸਫਾਈ ਲਗਾਤਾਰ ਜਾਰੀ ਹੈ। ਸਫਾਈ ਸੇਵਾਦਾਰ ਦਿਨ ਰਾਤ ਸਫਾਈ, ਰੁੱਖਾ ਬੂਟਿਆਂ ਦੀ ਧੁਲਾਈ ਵਿੱਚ ਲੱਗੇ ਹੋਏ ਹਨ। ਪੰਜ ਪਿਆਰਾ ਪਾਰਕ, ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ, ਮਾਤਾ ਸ੍ਰੀ ਨੈਣਾ ਦੇਵੀ ਸੜਕ ਤੇ ਸਮੁੱਚੇ ਮੇਲਾ ਖੇਤਰ ਦੀ ਸਫਾਈ ਕੀਤੀ ਜਾ ਰਹੀ ਹੈ।
ਬਾਬਾ ਸੁਖਵਿੰਦਰ ਸਿੰਘ (ਬਾਬਾ ਸੁੱਖਾ) ਭੂਰੀ ਵਾਲਿਆਂ ਨੇ ਕਿਹਾ ਕਿ ਕਿ ਹੋਲੇ ਮਹੱਲਾ ਮੌਕੇ ਸੇਵਾਦਾਰਾ ਵੱਲੋਂ ਲਗਾਤਾਰ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਭਾਈ ਅਮਰਜੀਤ ਸਿੰਘ ਨੇ ਦੱਸਿਆ ਕਿ ਸੜਕਾਂ ਉੱਤੇ ਲੱਗੀਆਂ ਉੱਚੀਆ ਲਾਈਟਾਂ ਦੀ ਮੁਰੰਮਤ ਲਈ ਹਾਈਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਦੋਂ ਕਿ ਸੜਕਾਂ ਤੇ ਢਕਣ ਵਾਲੇ ਅਤੇ ਸਟਰੀਟ ਲਾਈਟਾਂ ਦੀ ਰੋਸ਼ਨੀ ਵਿੱਚ ਅੜਿੱਕਾ ਬਣ ਰਹੇ ਵਧੇਰੇ ਫੈਲੇ ਹੋਏ ਰੁੱਖਾਂ ਦੀ ਛਗਾਈ ਤੇ ਕਟਾਂਈ ਦਾ ਕੰਮ ਵੀ ਜੋਰਾ ਨਾਲ ਚੱਲ ਰਿਹਾ ਹੈ। ਬਾਬਾ ਕਾਲਾ ਜੀ, ਹਰਦੀਪ ਸਿੰਘ, ਮੁਖਤਾਰ ਸਿੰਘ ਦੀ ਅਗਵਾਈ ਵਿਚ ਸੈਂਕੜੇ ਸੇਵਾਦਾਰ ਦਿਨ ਰਾਤ ਸਫਾਈ ਸੇਵਾ ਕਰ ਰਹੇ ਹਨ।