ਪੰਜਾਬ-ਹਰਿਆਣਾ ਵਿੱਚ ਲੱਗੇ ਭੂਚਾਲ ਦੇ ਝਟਕੇ
ਚੰਡੀਗੜ੍ਹ, 25 ਅਪ੍ਰੈਲ, 2024 - ਹਰਿਆਣਾ ਦੇ ਸਿਰਸਾ 'ਚ ਵੀਰਵਾਰ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.2 ਦਰਜ ਕੀਤੀ ਗਈ ਹੈ। ਸ਼ਾਮ 6:10 ਵਜੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਸਿਰਸਾ ਵਿੱਚ ਪੰਜਾਬ ਦੀ ਸਰਹੱਦ ਨਾਲ ਲੱਗਦੀ ਮੰਡੀ ਡੱਬਵਾਲੀ ਨੇੜੇ ਸੀ। ਇਹ ਇਲਾਕਾ ਭੂਚਾਲ ਜ਼ੋਨ ਦੋ ਵਿੱਚ ਆਉਂਦਾ ਹੈ। ਆਮ ਤੌਰ 'ਤੇ ਅਜਿਹੇ ਖੇਤਰਾਂ ਵਿੱਚ ਭੂਚਾਲ ਦਾ ਸਭ ਤੋਂ ਘੱਟ ਖ਼ਤਰਾ ਹੁੰਦਾ ਹੈ। ਸਿਰਸਾ ਤੋਂ ਇਲਾਵਾ ਰਾਜਸਥਾਨ ਦੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ ਅਤੇ ਪੰਜਾਬ ਦੇ ਅਬੋਹਰ, ਬਠਿੰਡਾ ਅਤੇ ਮਾਨਸਾ ਖੇਤਰਾਂ ਵਿੱਚ ਵੀ ਭੂਚਾਲ ਦੀ ਤੀਬਰਤਾ ਮਹਿਸੂਸ ਕੀਤੀ ਗਈ।