ਸ਼ੰਭੂ ਸਰਹੱਦ ਨੇੜੇ ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਧਰਨਾ - 11 ਟਰੇਨਾਂ ਰੱਦ, 34 ਪ੍ਰਭਾਵਿਤ
ਚੰਡੀਗੜ੍ਹ, 17 ਅਪ੍ਰੈਲ, 2024: ਕਿਸਾਨ ਯੂਨੀਅਨ ਵੱਲੋਂ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਿਸਾਨ ਕਾਰਕੁਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ੰਭੂ ਸਰਹੱਦ ’ਤੇ ਰੇਲ ਰੋਕੋ ਪ੍ਰਦਰਸ਼ਨ ਦੌਰਾਨ 11 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ 34 ਹੋਰ ਪ੍ਰਭਾਵਿਤ ਹੋਈਆਂ। ਅੰਦੋਲਨ ਕਾਰਨ ਵੱਖ-ਵੱਖ ਟਰੇਨਾਂ ਦੇ ਰੂਟ ਮੋੜ ਦਿੱਤੇ ਗਏ। ਜ਼ਿਕਰਯੋਗ ਹੈ ਕਿ ਸ਼ੰਭੂ ਰਾਸ਼ਟਰੀ ਰਾਜਧਾਨੀ ਤੋਂ ਹਰਿਆਣਾ ਰਾਹੀਂ ਪੰਜਾਬ ਦਾ ਪ੍ਰਵੇਸ਼ ਦੁਆਰ ਹੈ।