ਨਸ਼ਿਆਂ ਖਿਲਾਫ ਖੇਡ ਮੁਕਾਬਲੇ
ਫਾਜ਼ਿਲਕਾ 25 ਅਪ੍ਰੈਲ 2024 - ਜਿਲ੍ਹਾ ਖੇਡ ਅਫਸਰ ਫਾਜਿਲਕਾ, ਸ੍ਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ, ਫਾਜਿਲਕਾ ਜੀ ਦੁਆਰਾ ਪ੍ਰਾਪਤ ਹੋਏ ਹੁਕਮਾਂ ਅਨੁਸਾਰ ਖੇਡ ਵਿਭਾਗ ਫਾਜਿਲਕਾ ਵੱਲੋਂ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਮਿਤੀ:- 26-04-2024 ਨੂੰ ਸ਼ਾਮ ਨੂੰ 4 ਵਜੇ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ (ਪੱ) ਵਿਖੇ ਲੜਕੇ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ।
ਇਹਨਾਂ ਮੁਕਾਬਲਿਆਂ ਵਿੱਚ ਲੜਕਿਆਂ ਦੇ ਭਾਰ ਵਰਗ ਵਿੱਚ ਅੰ:57 ਕਿੱਲੋਂ,ਅੰ: 61 ਕਿੱਲੋਂ ਅਤੇ ਅੰ: 70 ਕਿੱਲੋਂ ਭਾਰ ਵਰਗ ਵਾਲੇ ਖਿਡਾਰੀ ਭਾਗ ਲੈ ਸਕਣਗੇ, ਇਸੇ ਤਰ੍ਹਾ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰ: 50 ਕਿੱਲੋਂ, ਅੰ: 53 ਕਿੱਲੋਂ ਅਤੇ ਅੰ:55 ਕਿੱਲੋਂ ਵਾਲੀਆਂ ਖਿਡਾਰਨਾਂ ਭਾਗ ਲੈ ਸਕਣਗੀਆਂ। ਇਹਨਾਂ ਖੇਡ ਮੁਕਾਬਲਿਆਂ ਦਾ ਮੁੱਖ ਮੰਤਵ ਖਿਡਾਰੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਅਤੇ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਹੋਵੇਗਾ।
ਇਹਨਾਂ ਮੁਕਾਬਲਿਆਂ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਸ੍ਰੀ ਸੁਨੀਲ ਕੁਸ਼ਤੀ ਕੋਚ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਨ੍ਹਾ ਦਾ ਸੰਪਰਕ ਨੰ:70090-27601 ਹੈ।