ਦੱਪਰ ਕਲੋਨੀ 'ਚੋਂ ਸ਼ੱਕੀ ਹਾਲਾਤਾਂ ਵਿੱਚ ਨਾਬਾਲਗ ਲਾਪਤਾ
ਮਲਕੀਤ ਸਿੰਘ ਮਲਕਪੁਰ
ਲਾਲੜੂ 3 ਅਪ੍ਰੈਲ 2024: ਦੱਪਰ ਕਲੋਨੀ ਤੋਂ ਬੀਤੀ 27 ਅਪ੍ਰੈਲ ਤੋਂ ਇਕ ਨਾਬਾਲਗ ਬੱਚੇ ਦੇ ਸ਼ੱਕੀ ਹਾਲਾਤਾਂ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 17 ਦੱਪਰ ਕਲੋਨੀ ਦੇ ਵਸਨੀਕ ਰਾਜੂ ਭਾਰਤੀ ਨੇ ਦੱਸਿਆ ਕਿ ਉਸ ਦਾ 17 ਸਾਲਾ ਲੜਕਾ ਰਵੀ,ਜਿਸ ਨੇ ਇਸ ਸਾਲ ਦਸਵੀਂ ਜਮਾਤ ਦੇ ਪੇਪਰ ਦਿੱਤੇ ਹੋਏ ਹਨ।ਬੀਤੀ 27 ਅਪ੍ਰੈਲ ਦੀ ਦੁਪਹਿਰ ਨੂੰ ਬਿਨਾਂ ਕੁਝ ਦੱਸੇ ਘਰੋਂ ਲਾਪਤਾ ਹੋ ਗਿਆ ਹੈ, ਜਿਸ ਦੀ ਪਰਿਵਾਰਕ ਮੈਂਬਰਾਂ ਨੇ ਕਾਫੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ।ਪਰਿਵਾਰ ਵੱਲੋਂ ਲੈਹਲੀ ਚੌਂਕੀ ਵਿਖੇ ਰਵੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਵੀ ਦਾ ਕੱਦ ਕਰੀਬ 4 ਫੁੱਟ, ਰੰਗ ਸਾਵਲਾ, ਵਾਲ ਕੱਟੇ ਹੋਏ ਹਨ। ਉਸ ਨੇ ਪੀਲੀ ਟੀ-ਸ਼ਰਟ, ਫੌਜੀ ਕਿਸਮ ਦਾ ਲੋਅਰ ਅਤੇ ਬੂਟ ਪਹਿਨੇ ਹੋਏ ਹਨ, ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰ ਬਹੁਤ ਪ੍ਰੇਸ਼ਾਨ ਹਨ।