CM ਪੁਸ਼ਕਰ ਧਾਮੀ, ਜਨਰਲ ਵੀ ਕੇ ਸਿੰਘ ਅਤੇ ਹਰਦੀਪ ਸਿੰਘ ਪੁਰੀ ਅੱਜ ਪੰਜਾਬ ਵਿਚ ਕਰਨਗੇ ਚੋਣ ਪ੍ਰਚਾਰ
ਚੰਡੀਗੜ੍ਹ, 27 ਮਈ 2024 : ਭਾਜਪਾ ਦੇ ਸਟਾਰ ਪ੍ਰਚਾਰਕ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਅੱਜ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਪਾਰਟੀ ਉਮੀਦਵਾਰ ਸੁਭਾਸ਼ ਸ਼ਰਮਾ ਲਈ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਰਾਣਾ ਕੇਪੀ ਵੀ ਪਾਰਟੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਅੱਜ ਦਿਨ ਭਰ 8 ਦੇ ਕਰੀਬ ਪ੍ਰੋਗਰਾਮ ਕਰਨਗੇ। ਅਸਲ ਵਿਚ ਲੋਕ ਸਭਾ ਚੋਣ ਪ੍ਰਚਾਰ ਖਤਮ ਹੋਣ 'ਚ ਹੁਣ 3 ਦਿਨ ਬਾਕੀ ਹਨ। ਅਜਿਹੇ 'ਚ ਇਸ ਲੜਾਈ ਨੂੰ ਜਿੱਤਣ ਲਈ ਸਾਰੀਆਂ ਪਾਰਟੀਆਂ ਨੇ ਆਪੋ-ਆਪਣੀਆਂ ਕੋਸ਼ਿਸ਼ਾਂ 'ਚ ਜੁੱਟ ਗਿਆ ਹੈ।
ਇਸ ਤੋਂ ਇਲਾਵਾ ਜਨਰਲ ਵੀ ਕੇ ਸਿੰਘ ਕੇਂਦਰੀ ਮੰਤਰੀ ਸ਼ਾਮ 4 ਵਜੇ ਪਠਾਨਕੋਟ ਵਿਖੇ ਚੋਣ ਪ੍ਰਚਾਰ ਕਰਨਗੇ। ਹਰਦੀਪ ਸਿੰਘ ਪੁਰੀ ਕੇਂਦਰੀ ਮੰਤਰੀ ਸਵੇਰੇ 9 ਤੋਂ 12:30 ਵਜੇ ਤੱਕ ਸਥਾਨਕ ਜਲੰਧਰ ਪ੍ਰੋਗਰਾਮ ਵਿਚ ਹਾਜ਼ਰੀ ਲਵਾਉਣਗੇ ਅਤੇ ਵੋਟਾਂ ਮੰਗਣਗੇ।
ਪੁਸ਼ਕਰ ਸਿੰਘ ਧਾਮੀ CM ਉੱਤਰਾਖੰਡ ਸ਼ਾਮ 5.30 ਵਜੇ ਬਲਾਚੌਰ, ਨਵਾਂਸ਼ਹਿਰ, ਸ਼ਾਮ 6:45 ਵਜੇ ਝੁਝਾਰ ਨਗਰ ਮੋਹਾਲੀ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।