ਪਾਠ ਦੀ ਭੇਟਾ ਦੇ ਪੈਸੇ ਲੈਣ ਗਏ ਦੋ ਭਰਾਵਾਂ 'ਤੇ ਕੀਤਾ ਹਮਲਾ, ਛੋਟੇ ਭਰਾ ਦੀ ਮੌਤ, ਦੂਜਾ ਹਸਪਤਾਲ ਵਿੱਚ ਦਾਖ਼ਲ
ਬਲਜੀਤ ਸਿੰਘ
ਤਰਨ ਤਾਰਨ , 27 ਮਈ 2024 : ਤਰਨ ਤਾਰਨ ਦੇ ਪਿੰਡ ਵਰਪਾਲ ਦੇ ਰਹਿਣ ਵਾਲੇ ਇਕ ਪਾਠੀ ਸਿੰਘ ਦੇ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ। ਜਦਕਿ ਉਸੇ ਦਾ ਦੂਜਾ ਭਰਾ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ, ਮਿਰਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਉਮਰ ਕ਼ਰੀਬ 16 ਸਾਲ ਦੱਸੀਂ ਜਾ ਰਹੀ ਹੈ ਜੋਂ ਕਿ ਦੱਸਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪਾਠੀ ਸਿੰਘ ਦੀ ਡਿਊਟੀ ਵੀ ਕਰਦਾ ਸੀ।
ਮੁਲਜ਼ਮ ਨੇ ਸੀਨੇ ਵਿਚ ਖੰਜਰ ਮਾਰ ਕੇ ਕਤਲ ਕਰ ਦਿੱਤਾ ਜਦਕਿ ਦੂਜਾ ਭਰਾ ਹਸਪਤਾਲ ਵਿੱਚ ਜਖਮੀ ਹਾਲਤ ਵਿੱਚ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ, ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਹੈ ਅਤੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ, ਫ਼ਿਲਹਾਲ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉੱਧਰ ਮੌਕੇ ਤੇ ਪੁੱਜੇ ਐਸ ਐਚ ਓ ਸੁਨੀਲ ਕੁਮਾਰ ਨੇ ਦੱਸਿਆ ਕਿ ਪਰਿਵਾਰ ਵੱਲੋ ਜੋਂ ਬਿਆਨ ਦੇਵੇਗਾ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।