← Go Back
ਸੀਨੀਅਰ ਪੱਤਰਕਾਰ ਦੇਸ ਰਾਜ ਕਾਲੀ ਦਾ ਦੇਹਾਂਤ
ਰਾਜੂ ਗੁਪਤਾ
ਜਲੰਧਰ, 27 ਅਗਸਤ 2023- ਪੱਤਰਕਾਰੀ ਤੇ ਪੰਜਾਬੀ ਸਾਹਿਤ ਦੀ ਦੁਨੀਆ ਵਿਚ ਵੱਡਾ ਨਾਮਣਾ ਖੱਟਣ ਵਾਲੇ ਦੇਸਰਾਜ ਕਾਲੀ ਅਕਾਲ ਚਲਾਣਾ ਕਰ ਗਏ ਹਨ। ਦੇਸਰਾਜ ਕਾਲੀ ਪਿਛਲੇ ਕਰੀਬ ਦੋ ਮਹੀਨੇ ਤੋਂ ਲੀਵਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ। ਇਸ ਕਰਕੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਲੰਧਰ ਦੇ ਹਸਪਤਾਲ ਤੋਂ ਬਾਅਦ ਉਨ੍ਹਾਂ ਨੂੰ ਕੱਲ ਪੀਜੀਆਈ ਲਿਜਾਇਆ ਗਿਆ ਪਰ ਉਨ੍ਹਾਂ ਨੇ ਦਮ ਤੋੜ ਦਿੱਤਾ।ਦੇਸਰਾਜ ਕਾਲੀ ਨੇ ਨਵਾਂ ਜ਼ਮਾਨਾ ਤੇ ਦੈਨਿਕ ਭਾਸਕਰ ਅਖਬਾਰ ‘ਚ ਲੰਮਾ ਸਮਾਂ ਕੰਮ ਕਰਨ ਦੇ ਨਾਲ ਪੰਜਾਬੀ ਲਿਟਰੇਚਰ ਨੂੰ ਕਈ ਸ਼ਾਨਦਾਰ ਕਿਤਾਬਾਂ ਦਿੱਤੀਆਂ ਸਨ।
Total Responses : 44