ਹਾਈਕੋਰਟ ਦੇ ਸਾਬਕਾ ਜੱਜ ਪਰਮਜੀਤ ਸਿੰਘ ਧਾਲੀਵਾਲ ਅਤੇ ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਦੇ ਮਾਤਾ ਦੀ ਅੰਤਿਮ ਅਰਦਾਸ 1 ਦਸੰਬਰ ਨੂੰ
ਚੰਡੀਗੜ੍ਹ, 30 ਨਵੰਬਰ 2023 - ਹਾਈਕੋਰਟ ਦੇ ਸਾਬਕਾ ਜੱਜ ਪਰਮਜੀਤ ਸਿੰਘ ਧਾਲੀਵਾਲ ਅਤੇ ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਦੇ ਮਾਤਾ ਬੀਬੀ ਹਰਦਿਆਲ ਕੌਰ (95 ਸਾਲਾ) 23 ਨਵੰਬਰ 2023 ਦਿਨ ਵੀਰਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 24 ਨਵੰਬਰ 2023 ਦਿਨ ਸ਼ੁੱਕਰਵਾਰ ਨੂੰ ਕੀਤਾ ਗਿਆ ਸੀ। ਹੁਣ ਬੀਬੀ ਹਰਦਿਆਲ ਕੌਰ ਦੀ ਅੰਤਮ ਅਰਦਾਸ 01 ਦਸੰਬਰ 2023 ਨੂੰ ਚੰਡੀਗੜ੍ਹ ਦੇ ਸੈਕਟਰ 35ਬੀ ਦੇ ਗੁਰਦੁਆਰਾ ਸਾਹਿਬ 'ਚ ਬਾਅਦ ਦੁਪਹਿਰ 12:30 ਤੋਂ 1:30 ਵਜੇ ਤੱਕ ਹੋਵੇਗੀ।
![](http://www.babushahi.com/punjabi/upload/cke/1701344569_PHOTO-2023-11-30-16-42-44.jpg)