ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਪੰਜਾਬ ਦੀ ਚੋਣ ਸੰਬੰਧੀ ਤਿਆਰੀਆਂ ਮੁਕੰਮਲ
ਲੁਧਿਆਣਾ 27 ਮਾਰਚ 2024- ਅੱਜ ਪੈਨਸ਼ਨ ਭਵਨ, ਮਿੰਨੀ ਸਕੱਤ੍ਰੇਤ ਲੁਧਿਆਣਾ ਵਿਖੇ ਖੇਤੀਬਾੜੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਮੀਟਿੰਗ ਹੋਈ ਜਿਸ ਵਿਚ ਐਸੋਸੀਏਸ਼ਨ ਦੇ ਮੁੱਖ ਅਹੁਦੇਦਾਰ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਸੁਸ਼ੀਲ ਕੁਮਾਰ ਵਾਈਸ ਪ੍ਰਧਾਨ ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਵਲੋਂ ਕੀਤੀ ਗਈ।
ਮੀਟਿੰਗ ਵਿਚ ਸ਼੍ਰੀ ਪਵਿੱਤਰ ਸਿੰਘ ਜਿਲ੍ਹਾ ਪ੍ਰਧਾਨ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਲੁਧਿਆਣਾ ਜੀ ਵਲੋਂ ਦਸਿਆ ਗਿਆ ਕਿ ਮਿਤੀ 01.04.2024 ਨੂੰ ਪੈਨਸ਼ਨ ਭਵਨ ਲੁਧਿਆਣਾ ਵਿਖੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਪੰਜਾਬ ਦੀ ਚੋਣ ਹੋ ਰਹੀ ਹੈ। ਜਿਸ ਵਿਚ ਅਹੁਦੇਦਾਰਾਂ ਦੀ ਚੋਣ ਕਰਨ ਲਈ ਸਮੂਚੇ ਪੰਜਾਬ ਤੋਂ ਡੈਲੀਗੇਟ ਸ਼ਾਮਲ ਹੋ ਰਹੇ ਹਨ। ਸਟੇਟ ਬਾਡੀ ਦੀ ਚੋਣ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਹੈ।
ਮੀਟਿੰਗ ਵਿਚ ਡਾ. ਮਹਿੰਦਰ ਕੁਮਾਰ ਸਾਰਦਾ, ਸ਼੍ਰੀ ਲਖਵੀਰ ਸਿੰਘ ਭੱਟੀ, ਸ਼੍ਰੀ ਜਗਤਾਰ ਸਿੰਘ, ਸ਼੍ਰੀ ਪ੍ਰੇਮ ਨਾਥ, ਸ਼੍ਰੀ ਜਰਨੈਲ ਸਿੰਘ,ਸ਼੍ਰੀ ਇੰਦਰਪਾਲ ਸਿੰਘ ਸੈਣੀ,ਸ਼੍ਰੀ ਗੁਰਦਿਆਲ ਸਿੰਘ,ਸ਼੍ਰੀ ਗੁਲਜਾਰ ਸਿੰਘ ਅਤੇ ਹੋਰ ਅਹੁਦੇਦਾਰ ਸ਼ਾਮਲ ਹੋਏ।