ਸਵਰਗੀ ਸਾਈ ਦਾਸ ਮਹਾਜਨ ਦੇ ਪਰਿਵਾਰ ਨੇ ਭਾਰਤ ਵਿਕਾਸ ਪਰਿਸ਼ਦ ਦੇ ਸਮਾਜ ਸੇਵੀ ਕਾਰਜਾਂ ਵਿੱਚ ਪਾਇਆ ਯੋਗਦਾਨ
ਰੋਹਿਤ ਗੁਪਤਾ
ਗੁਰਦਾਸਪੁਰ 17 ਅਪ੍ਰੈਲ 2024 - ਬੀ ਵੀ ਪੀ ਚੈਰੀਟੇਬਲ ਵੈਲਫੇਅਰ ਸੁਸਾਇਟੀ, ਗੁਰਦਾਸਪੁਰ ਵੱਲੋਂ ਚਲ ਰਹੇ ਨੌਂ ਦਿਨਾ ਕੰਪਲੀਟ ਬਾਡੀ ਪ੍ਰੋਫਾਈਲ ਹੈਲਥ ਟੈਸਟ ਪੈਕੇਜ ਕੈਂਪ ਦੇ ਅੱਠਵੇਂ ਦਿਨ ਸਵਰਗੀ ਸਾਈ ਦਾਸ ਮਹਾਜਨ ਦੇ ਪਰਿਵਾਰ ਤੋਂ ਸ਼੍ਰੀਮਤੀ ਸੁਦੇਸ਼ ਗੁਪਤਾ, ਸੋਨੀਆ, ਇੰਦੂ ਅਤੇ ਪ੍ਰਿਯਾ ਸਾਂਝੇ ਤੌਰ ਤੇ ਪਹੁੰਚੇ।
ਇਹਨਾ ਨੇ ਸਭ ਤੋਂ ਪਹਿਲਾਂ ਲੈਬਾਰਟਰੀ ਵਿਚ ਜਾ ਕੇ ਚੱਲ ਰਹੇ ਕੰਮ ਕਾਜ ਦੀ ਜਾਣਕਾਰੀ ਲਈ ਅਤੇ ਆਪਣੇ ਗਹਿਰੇ ਸੰਤੋਸ਼ ਦਾ ਪ੍ਰਗਟਾਵਾ ਕੀਤਾ ਅਤੇ ਇਸ ਦੀ ਜਾਣਕਾਰੀ ਹੋਰਨਾ ਤੱਕ ਪਹੁੰਚਾਉਣ ਦਾ ਵਾਅਦਾ ਵੀ ਕੀਤਾ।
ਉਪਰੰਤ ਮਾਤਾ ਰਾਣੀ ਦੇ ਸਨਮੁੱਖ ਜੋਤ ਜਗਾ ਕੇ ਆਸ਼ੀਰਵਾਦ ਲਿਆ ਗਿਆ ਅਤੇ ਆਏ ਮਹਿਮਾਨਾ ਨੂੰ ਮਾਤਾ ਰਾਣੀ ਦੀ ਚੁਨਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸੋਸਾਇਟੀ ਦੇ ਪ੍ਰਧਾਨ ਸੁਨੀਲ ਮਹਾਜਨ (ਸੋਨੂ ) ਨੇ ਚੱਲ ਰਹੇ ਕੰਮ ਕਾਜ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੋਸਾਇਟੀ ਵੱਲੋਂ ਕਈ ਹੋਰ ਕੰਮ ਵੀ ਜਾਰੀ ਹਨ, ਖਾਸ ਕਰਕੇ ਇਹਨਾ ਨਰਾਤਿਆਂ ਦੋਰਾਨ ਨਾਰੀ ਸ਼ਕਤੀ ਦੇ ਸਨਮਾਨ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।
ਚੇਅਰਮੈਨ ਅਤੇ ਲੈਬ ਇੰਚਾਰਜ ਸ਼ਿਵ ਗੌਤਮ ਨੇ ਦੱਸਿਆ ਕਿ ਸਵਰਗੀ ਸਾਈਂ ਦਾਸ ਮਹਾਜਨ ਦਾ ਪਰਿਵਾਰ ਸ਼ੁਰੂ ਤੋਂ ਹੀ ਇਸ ਸੋਸਾਇਟੀ ਦੇ ਕੰਮਾਂ ਵਿੱਚ ਵਡਮੁੱਲਾ ਸਹਿਯੋਗੀ ਰਿਹਾ ਹੈ ਅਤੇ ਸਮੇਂ ਸਮੇਂ ਤੇ ਕੀਤੇ ਜਾ ਰਹੇ ਲੋਕ ਭਲਾਈ ਹਿੱਤ ਕੀਤੇ ਜਾ ਰਹੇ ਕਾਰਜਾਂ ਵਿਚ ਗਹਿਰੀ ਦਿਲਚਸਪੀ ਰੱਖਦਾ ਰਿਹਾ ਹੈ।
ਮੁੱਖ ਮਹਿਮਾਨ ਸ਼੍ਰੀਮਤੀ ਸੁਦੇਸ਼ ਗੁਪਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਆਉਣ ਵਾਲੇ ਸਮੇ ਵਿੱਚ ਵੀ ਹੋਰ ਬਹੁਤ ਸਾਰੇ ਸਹਿਯੋਗ ਕਰਨਗੇ ਅਤੇ ਇਸ ਮੌਕੇ ਵੀ ਆਪਣਾ ਮਾਲੀ ਯੋਗਦਾਨ ਦਿੱਤਾ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਪਵਨ ਰਾਏ ਨੇ ਵੀ ਸਾਈਂ ਪਰਿਵਾਰ ਨਾਲ ਆਪਣੇ ਲੰਮੇ ਅਰਸੇ ਤੋਂ ਚਲੇ ਆ ਰਹੇ ਸੰਬੰਧਾਂ ਦਾ ਜਿਕਰ ਕੀਤਾ ਅਤੇ ਇਸ ਪਰਿਵਾਰ ਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਹਨਾ ਨੇ ਅੱਜ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ, ਪ੍ਰੀਸ਼ਦ ਦੇ ਮੈਂਬਰਾਂ ਅਤੇ ਹੋਰਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਸਰਵਸ੍ਰੀ ਰਮੇਸ਼ ਸਲਹੋਤਰਾ, ਰਾਜੇਸ਼ ਸਲਹੋਤਰਾ, ਬ੍ਰਿਜ ਭੂਸ਼ਣ ਗੁਪਤਾ, ਵਿਜੇ ਬਾਂਸਲ, ਸ਼ਸ਼ੀ ਕਾਂਤ ਮਹਾਜਨ, ਸੁਰਜੀਤ ਸਿੰਘ, ਅਤੇ ਵੱਡੀ ਗਿਣਤੀ ਵਿੱਚ ਟੈਸਟ ਕਰਵਾਉਣ ਲਈ ਆਏ ਲੋਕ ਹਾਜਰ ਸਨ।